ਭਾਜਪਾ ਪਿਛੜਾ ਵਰਗ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਕੀਤਾ ਸਿੱਧਾ ਸੰਵਾਦ
ਪੰਜਾਬ ਖ਼ਬਰਸਾਰ ਬਿਊਰੋ
ਚੰਡੀਗੜ੍ਹ, 5 ਅਕਤੂਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਕਾਰਜ ਕਰਤਾ ਆਪਣੇ ਆਲੇ-ਦੁਆਲੇ ਦੇ 10-10 ਗਰੀਬ ਪਰਿਵਾਰਾਂ ਦੀ ਸੂਚੀ ਤਿਆਰ ਕਰਨ ਤਾਂ ਜੋ ਸਰਕਾਰੀ ਯੋਜਨਾਵਾਂ ਦਾ ਲਾਭ ਸਹੀ ਲਾਭਪਾਤਰ ਪਰਿਵਾਰਾਂ ਤਕ ਪਹੁੰਚ ਸਕੇ। ਮੁੱਖ ਮੰਤਰੀ ਅੱਜ ਇੱਥੇ ਭਾਜਪਾ ਦੇ ਓਬੀਸੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਦੇ ਨਾਲ ਸੰਵਾਦ ਕਰ ਰਹੇ ਸਨ।
ਇਸ ਮੌਕੇ ‘ਤੇ ਸਾਂਸਦ ਨਾਇਬ ਸਿੰਘ, ਸਾਬਕਾ ਮੰਤਰੀ ਕਰਣਦੇਵ ਕੰਬੋਜ, ਯਮੁਨਾਨਗਰ ਦੇ ਮੇਅਰ ਮਦਨ ਚੌਹਾਨ, ਸਾਬਕਾ ਚੇਅਰਮੈਨ ਰਮੇਸ਼ ਕਸ਼ਪ ਆਦਿ ਪ੍ਰਮੁੱਖ ਰੂਪ ਨਾਲ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਪਰਿਵਾਰਾਂ ਦਾ ਆਰਥਕ ਉਥਾਨ ਸਾਡੀ ਪ੍ਰਾਥਮਿਕਤਾ ਹੈ। ਇਸ ਲਈ ਹਰ ਕਾਰਜਕਰਤਾ ਮੌਜੂਦਾ ਗਰੀਬੁ ਪਰਿਵਾਰਾਂ ਦੀ ਸਿਫਾਰਿਸ਼ ਕਰਨ ਤਾਂ ਜੋ ਕਿਸੇ ਵੀ ਕਾਰਨ ਨਾਲ ਸਮਾਜਿਕ ਤੇ ਆਰਥਕ ਰੂਪ ਨਾਲ ਪਿਛੜੇ ਵਿਅਕਤੀ ਦਾ ਉਥਾਨ ਹੋਵੇ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੀ ਪਹਿਚਾਣ ਦੇ ਲਈ ਪਰਿਵਾਰ ਪਹਿਚਾਣ ਪੱਤਰ ਰਾਹੀਂ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਇਸ ਸਰਵੇ ਵਿਚ ਸਕਾਰਾਤਮਕ ਸਹਿਸੋਗ ਕਰਨ ਦੀ ਅਪੀਲ ਕੀਤੀ।
ਪਿਛੜਾ ਵਰਗ ਕੁਸ਼ਲ ਕਾਰੀਗਰ ਦਾ ਸੰਕੇਤਰ
ਮੁੱਖ ਮੰਤਰੀ ਨੇ ਕਿਹਾ ਕਿ ਪਿਛੜਾ ਵਰਗ ਦਾ ਸਮਾਜ ਕੁਸ਼ਲ ਕਾਰੀਗਰ ਦਾ ਸੰਕੇਤਰ ਹੈ। ਉਨ੍ਹਾਂ ਨੇ ਸੰਵਾਦ ਪੋ੍ਰਗ੍ਰਾਮ ਵਿਚ ਆਏ ਕਾਰਜਕਰਤਾਵਾਂ ਦੀ ਇਕ ਮੰਗ ‘ਤੇ ਕਿਹਾ ਕਿ ਹਰਿਆਣਾ ਸਰਕਾਰ ਨੇ ਪਹਿਲੇ ਹੀ ਕੌਸ਼ਲ ਵਿਕਾਸ ਦੇ ਲਈ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੌਸ਼ਲ ਵਿਕਾਸ ‘ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਕੌਸ਼ਲ ਸਿਖਲਾਈ ਦੇ ਬਾਅਦ ਯੂਵਾ ਆਪਣਾ ਰੁਜਗਾਰ ਸ਼ੁਰੂ ਕਰ ਸਕਣ।
ਗ੍ਰਾਮ ਦਰਸ਼ਨ ਪੋਰਟਲ ‘ਤੇ ਚੁਕਣ ਪਿੰਡ ਦੀ ਸਮਸਿਆਵਾਂ
ਮੁੱਖ ਮੰਤਰੀ ਨੇ ਸੰਵਾਦ ਦੌਰਾਨ ਕਾਰਜਕਰਤਾ ਦੇ ਸੁਆਲ ‘ਤੇ ਕਿਹਾ ਕਿ ਪਿੰਡਾਂ ਦੀ ਕਿਸੇ ਵੀ ਤਰ੍ਹਾ ਦੀ ਸਮਸਿਆ ਅਤੇ ਵਿਕਾਸ ਕੰਮਾਂ ਦੇ ਲਈ ਗ੍ਰਾਮ ਦਰਸ਼ਨ ਪੋਰਟਲ ‘ਤੇ ਦਰਜ ਕਰਨ। ਇਸ ਪੋਰਟਲ ‘ਤੇ ਸਬੰਧਿਤ ਵਾਰਡ ਦੀ ਦਰਜ ਸ਼ਿਕਾਇਤ ਅਤੇ ਸੁਟਾਅ ‘ਤੇ ਸਬੰਧਿਤ ਅਥੋਰਾਇਜਡ ਪ੍ਰਤੀਨਿਧੀ ਵੱਲੋਂ ਪ੍ਰਸਤਾਵਿਤ ਕਰਨ ਦੇ ਨਾਲ ਹੀ ਉਸ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸੀ ਤਰਜ ‘ਤੇ ਸ਼ਹਿਰਾਂ ਵਿਚ ਵਿਕਾਸ ਕਾਰਜ ਕਰਵਾਉਣ ਦੇ ਲਈ ਨਗਰ ਦਰਸ਼ਨ ਬਨਾਉਣ ‘ਤੇ ਵੀ ਕਾਰਜ ਕੀਤਾ ਜਾ ਰਿਹਾ ਹੈ।
ਹਰ ਸਾਲ ਦੋ ਵਾਰ ਡਰੋਨ ਮੈਪਿੰਗ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਫਸਲਾਂ ਦਾ ਸਰਵੇ ਸਾਲ ਵਿਚ ਦੋ ਵਾਰ ਡਰੋਨ ਮੈਪਿੰਗ ਨਾਲ ਕਰਵਾਇਆ ਜਾਵੇਗਾ। ਇਸ ਦੇ ਲਈ ਡਰੋਨ ਇਮੇਜਿੰਗ ਐਂਡ ਇਨਫੋਰਮੇਸ਼ਨ ਸਰਵਿਸ ਆਫ ਹਰਿਆਣਾ ਦਾ ਗਠਨ ਕੀਤਾ ਗਿਆ ਹੈ। ਇਸ ਸਰਵੇ ਰਾਹੀਂ ਸੂਬੇ ਦੀ ਹਰ ਏਕੜ ਵਿਚ ਰਬੀ ਅਤੇ ਖਰੀਫ ਫਸਲਾਂ ਦਾ ਸਹੀ ਡਾਟਾ ਸਰਕਾਰ ਦੇ ਕੋਲ ਉਪਲਬਧ ਹੋਵੇਗਾ।
ਜਨ-ਜਨ ਤਕ ਪਹੁੰਚਾਉਣ ਸਰਕਾਰੀ ਯੋਜਨਾਵਾਂ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਆਮ ਆਦਮੀ ਨੂੰ ਮਿਲੇ ਇਸ ਦੇ ਲਈ ਭਾਜਪਾ ਦੇ ਕਾਰਜ ਕਰਤਾ ਯੋਜਨਾਵਾਂ ਦੀ ਜਾਣਕਾਰੀ ਜਨ-ਜਨ ਤਕ ਪਹੁੰਚਾਉਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਯੋਜਨਾਵਾਂ ਦਾ ਲਾਭ ਕਿਵੇਂ ਮਿਲੇ, ਇਸ ਦੇ ਲਈ ਭਾਜਪਾ ਦਫਤਰਾਂ ਵਿਚ ਸਥਾਨਕ ਪੱਧਰ ‘ਤੇ ਸਿਖਲਾਈ ਪੋ੍ਰਗ੍ਰਾਮ ਆਯੋਜਿਤ ਕਰਨ ਨੂੰ ਕਿਹਾ।
Share the post " ਗਰੀਬ ਪਰਿਵਾਰਾਂ ਦੀ ਬਨਾਉਣ ਸੂਚੀ ਤਾਂ ਜੋ ਸਹੀ ਲੋਕਾਂ ਨੁੰ ਮਿਲੇ ਯੋਜਨਾ ਦਾ ਲਾਭ – ਮਨੋਹਰ ਲਾਲ"