ਸੁਖਜਿੰਦਰ ਮਾਨ
ਬਠਿੰਡਾ, 24 ਮਈ: ਸਥਾਨਕ ਡੀਏਵੀ ਕਾਲਜ ਦੇ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੇ ਸਹਿਯੋਗ ਨਾਲ ਮੌਕ ਇੰਟਰਵਿਊ ਸੈਸਨ ਦਾ ਆਯੋਜਨ ਕੀਤਾ। ਰਿਸੋਰਸ ਪਰਸਨ ਸ੍ਰੀ ਲਲਿਤ ਸਚਦੇਵਾ (ਟੇਰੀਟਰੀ ਮੈਨੇਜਰ, ਸਨੋਫੀ ਇੰਡੀਆ ਲਿਮਟਿਡ ਅਤੇ ਟਰੇਨਿੰਗ ਐਂਡ ਡਿਵੈਲਪਮੈਂਟ ਅਫਸਰ) ਦਾ ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਡੀਨ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਪ੍ਰੋ. ਮੀਤੂ ਐਸ. ਵਧਵਾ ਅਤੇ ਡਾ.ਕੁਸਮ ਗੁਪਤਾ ਡੀਨ ਪ੍ਰਤੀਯੋਗੀ ਪ੍ਰੀਖਿਆ ਸੈੱਲ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋ. ਹੀਨਾ ਬਿੰਦਲ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਸਵਾਗਤੀ ਭਾਸਣ ਪ੍ਰੋ.ਰਮਿਲ ਗੁਪਤਾ ਨੇ ਦਿੱਤਾ ।ਸ੍ਰੀ ਲਲਿਤ ਸਚਦੇਵਾ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਹਾਜਰ ਹੋਣ ਲਈ ਪ੍ਰਭਾਵਸਾਲੀ ਤਕਨੀਕਾਂ ਬਾਰੇ ਦੱਸਿਆ। ਉਨਾਂ ਵਿਦਿਆਰਥੀਆਂ ਨੂੰ ਵੱਖ-ਵੱਖ ਨੌਕਰੀਆਂ ਲਈ ਇੰਟਰਵਿਊ ਵਿਚ ਹੋਣ ਵਾਲੇ ਸਵਾਲਾਂ ਬਾਰੇ ਅਤੇ ਆਪਣੇ ਆਪ ਨੂੰ ਇਸ ਦੇ ਅਨੁਕੂਲ ਕਿਵੇਂ ਬਣਾਉਣਾ ਹੈ ਅਤੇ ਉਹਨਾਂ ਦੇ ਜਵਾਬ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਸੰਚਾਰ ਹੁਨਰ, ਸਰੀਰ ਦੀ ਭਾਸਾ ਅਤੇ ਢੁਕਵੇਂ ਕੱਪੜੇ ਕਿਵੇਂ ਪਹਿਨਣੇ ਹਨ ਬਾਰੇ ਵੀ ਜਾਣਕਾਰੀ ਦਿੱਤੀ। ਸੈਸਨ ਵਿੱਚ ਚਾਲੀ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵੀਹ ਵਿਦਿਆਰਥੀਆਂ ਨਾਲ ਮੌਕ ਇੰਟਰਵਿਊ ਕੀਤੀ ਗਈ ਜਿਸ ਨੇ ਉਨਾਂ ਵਿੱਚ ਆਤਮ ਵਿਸਵਾਸ ਪੈਦਾ ਕੀਤਾ। ਅੰਤ ਵਿਚ ਸਭ ਦਾ ਧੰਨਵਾਦ ਡਾ.ਕੁਸੁਮ ਗੁਪਤਾ ਨੇ ਕੀਤਾ। ਉਨਾਂ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਸੁਚੱਜੇ ਸੁਝਾਅ ਦੇਣ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ।
ਡੀਏਵੀ ਕਾਲਜ ਵੱਲੋਂ ਮੌਕ ਇੰਟਰਵਿਊ ਸੈਸਨ ਦਾ ਆਯੋਜਨ
23 Views