Site icon Punjabi Khabarsaar

ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ

23 Views

ਸ਼੍ਰੀ ਮੁਕਤਸਰ ਸਾਹਿਬ, 13 ਨਵੰਬਰ: ਪੰਜਾਬ ਰੋਡਵੇਜ਼ ਵੱਲੋਂ ਅੰਤਰਰਾਜ਼ੀ ਰੂਟਾਂ ’ਤੇ ਚਲਾਈਆਂ ਜਾ ਰਹੀਆਂ ਨਵੀਆਂ ਬੱਸਾਂ ਦੀ ਲੜੀ ਤਹਿਤ ਹੁਣ ਗੰਗਾਨਗਰ ਚੰਡੀਗੜ੍ਹ ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਰੋਡਵੇਜ਼ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਡਿੱਪੂ ਦੀ ਇਹ ਬੱਸ ਹਰ ਰੋਜ਼ ਗੰਗਾਨਗਰ ਤੋਂ ਸਵੇਰੇ 2:10 ਵਜੇ ਚੱਲ ਕੇ ਚੰਡੀਗੜ੍ਹ ਸਵੇਰੇ 7:55 ’ਤੇ ਪੁੱਜ ਜਾਇਆ ਕਰੇਗੀ।

ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ

ਇਸ ਦੌਰਾਨ ਇਹ ਅਬੋਹਰ ਤੋਂ 3:15 ਸਵੇਰੇ, ਮਲੌਟਚੋਂਕ ਤੋਂ 3:50, ਗਿੱਦੜਬਹਾ ਤੋਂ 4:00, ਬਠਿੰਡਾ ਤੋਂ 4:50, ਰਾਮਪੁਰਾ ਤੋਂ 5:20 ਤੇ ਪਟਿਆਲਾ ਤੋਂ 7:00 ਵਜੇਂ ਚੰਡੀਗੜ੍ਹ ਲਈ ਚੱਲੇਗੀ। ਇਸੇ ਤਰ੍ਹਾਂ ਵਾਪਸੀ ਚੰਡੀਗੜ੍ਹ 43 ਤੋਂ ਸ਼ਾਮ 3:25 ’ਤੇ ਚੱਲੇਗੀ ਅਤੇ ਪਟਿਆਲਾ 5:10 ਸ਼ਾਮ ਪੁੱਜ ਕੇ ਮੁੜ ਬਠਿੰਡਾ ਤੇ ਗੰਗਾਨਗਰ ਰੂਟ ਲਈ ਰਵਾਨਾ ਹੋ ਜਾਵੇਗੀ।

ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਂਤ

ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਦਸਿਆ ਕਿ ਗੰਗਾਨਗਰ ਤੋਂ ਚੰਡੀਗੜ੍ਹ ਲਈ ਕਾਫ਼ੀ ਪੁਰਾਣੇ ਸਮੇਂ ਤੋਂ ਸਵਾਰੀ ਹੋਣ ਕਾਰਨ ਇਹ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਇਸਦੇ ਲਈ ਆਨਲਾਈਨ ਬੁਕਿੰਗ ਵੀ 8727099033 ਤੋਂ ਇਲਾਵਾ ਪੰਜਾਬ ਰੋਡਵੇਜ਼ ਦੀ ਵੈਬਸਾਈਟ ‘ਤੇ ਕਰਵਾਈ ਜਾ ਸਕਦੀ ਹੈ।

ਬਠਿੰਡਾ ਦੇ ਦਾਨ ਸਿੰਘ ਵਾਲਾ ਵਿਖੇ ਡੇਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਵਲੋਂ ਕੇਸ ਦਰਜ਼

ਇਸ ਤੋਂ ਇਲਾਵਾ ਪੀਆਰਟੀਸੀ ਦੇ ਚੰਡੀਗੜ੍ਹ ਡੀਪੂ ਵੱਲੋਂ ਵੀ ਚੰਡੀਗੜ੍ਹ ਤੋਂ ਅਬੋਹਰ ਅਤੇ ਚੰਡੀਗੜ੍ਹ ਤੋਂ ਬਠਿੰਡਾ ਲਈ ਦੋ ਵੋਲਵੋ ਡੀਲਕਸ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ ਇੱਕ ਬੱਸ ਚੰਡੀਗੜ੍ਹ ਤੋਂ ਵਾਇਆ ਪਟਿਆਲਾ ਅਤੇ ਬਠਿੰਡਾ ਹੁੰਦੀ ਹੋਈ ਅਬੋਹਰ ਜਾਏਗੀ ਜਦੋਂ ਕੋਈ ਦੂਜੀ ਵਾਇਆ ਪਟਿਆਲਾ ਬਠਿੰਡਾ ਤੱਕ ਪਹੁੰਚ ਕਰੇਗੀ।

ਰੋਹੀ ਦਾ ਲਾਲ ਜੀਵਨੀ ਹੀ ਨਹੀਂ ਲਹਿਰਾਂ ਦਾ ਇਤਿਹਾਸ ਹੈ -ਡਾਕਟਰ ਸੁਖਦੇਵ ਸਿਰਸਾ

ਇਸੇ ਤਰ੍ਹਾਂ ਵਾਪਸੀ ‘ਤੇ ਵੀ ਇਸੇ ਰੂਟ ਉੱਪਰ ਇਹ ਬੱਸਾਂ ਚੱਲਣਗੀਆਂ। ਪੀਆਰਟੀਸੀ ਅਧਿਕਾਰੀਆਂ ਮੁਤਾਬਕ ਅਬੋਹਰ ਤੋਂ ਚੰਡੀਗੜ੍ਹ ਲਈ ਸਵੇਰੇ 3:20 ਅਤੇ ਬਠਿੰਡਾ ਤੋਂ ਚੰਡੀਗੜ੍ਹ ਲਈ ਸਵੇਰੇ 6:15 ਵਜੇ ਬੱਸ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਅਬੋਹਰ ਲਈ ਵਾਪਸੀ ਦੁਪਹਿਰ 12:50 ਮਿੰਟ ਅਤੇ ਚੰਡੀਗੜ੍ਹ ਤੋਂ ਬਠਿੰਡਾ ਲਈ ਸ਼ਾਮ 4:30 ਵਜੇ ਇਹ ਬੱਸ ਚੱਲੇਗੀ।

 

Exit mobile version