ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਹਾਕੀ ਵਲਡ ਕੱਪ ਟਰਾਫੀ ਦਾ ਅਨਾਵਰਣ
ਭਾਰਤੀ ਹਾਕੀ ਟੀਮ ਯਕੀਨੀ ਤੌਰ ’ਤੇ ਵਲਡ ਕੱਪ ਜਿੱਤੇਗੀ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਵਾਰ ਹਾਕੀ ਵਲਡ ਕੱਪ ਦਾ ਪ੍ਰਬੰਧ ਭਾਰਤ ਦੇਸ਼ ਵਿਚ ਹੋ ਰਿਹਾ ਹੈ, ਇਹ ਸਾਰੇ ਭਾਰਤੀਆਂ ਲਈ ਮਾਣ ਦੀ ਗਲ ਹੈ। 13 ਤੋਂ 29 ਜਨਵਰੀ ਤਕ ਉੜੀਸਾ ਦੇ ਭੁਵਨੇਸ਼ਵਰ ਵਿਚ ਹਾਕੀ ਵਲਡ ਕੱਪ ਦਾ ਪ੍ਰਬੰਧ ਹੋਵੇਗਾ। ਮੁੱਖ ਮੰਤਰੀ ਨੇ ਅੱਜ ਇੱਥੇ ਫੈਡਰੇਸ਼ਨ ਆਫ ਇੰਡੀਆ ਹਾਕੀ ਦੀ ਵਲਡ ਕੱਪ ਟ?ਰਾਫੀ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਮੌਜੂਦ ਰਹੇ। ਟਗਾਫੀ ਉਦਘਾਟਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਵਿਚ ਹਰਿਆਣਾ ਦੇ ਪੰਜ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਨਾ ਸਿਰਫ ਸੂਬੇ ਦੇ ਖਿਡਾਰੀਆਂ ਦੇ ਲਈ ਸਗੋ ਸੂਬਾਵਾਸੀਆਂ ਦੇ ਲਈ ਵੀ ਮਾਣ ਦੀ ਗਲ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵਾਰ ਭਾਰਤੀ ਹਾਕੀ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਜਰੂਰੀ ਹੀ ਹਾਕੀ ਵਲਡ ਕੱਪ ਜਿੱਤੇਗੀ। ਉਨ੍ਹਾਂ ਨੇ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਦੀ ਕਾਮਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ’ਤੇ ਸ੍ਰੀ ਮਨੋਹਰ ਲਾਲ ਨੇ ਨਾਰਾ ਦਿੱਤਾ ਖੇਡੇਗਾ-ਇੰਡੀਆ, ਜੀਤੇਗਾ ਇੰਡੀਆ, ਜੀਤੇਗੀ-ਹਾਕੀ, ਜਿਸ ਨੂੰ ਦੇਸ਼ ਦੇ ਖਿਡਾਰੀ ਪੂਰੀ ਜੀਅਜਾਣ ਨਾਲ ਪੂਰਾ ਕਰਣਗੇ, ਅਜਿਹਾ ਉਨ੍ਹਾਂ ਦਾ ਭਰੋਸਾ ਹੈ। ਮੁੱਖ ਮੰਤਰੀ ਨੇ ਹਾਕੀ ਵਲਡ ਕੱਪ ਟਰਾਫੀ ਖੇਡ ਰਾਜ ਮੰਤਰੀ ਨੂੰ ਸੌਂਪੀ ਅਤੇ ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕੀ ਹਰਿਆਣਾ ਵਿਚ ਖੇਡਾਂ ਦੀ ਕਮਾਨ ਹਾਕੀ ਮੰਨੇ-ਪ੍ਰਮੰਨੇ ਖਿਡਾਰੀ ਸਰਦਾਰ ਸੰਦੀਪ ਸਿੰਘ ਨੂੰ ਸੌਂਪੀ ਗਈ ਹੈ। ਉਹ ਇਸ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਹਾਕੀ ਵਲਡ ਕੱਪ ਟਰਾਫੀ ਉੱਤਰ ਪ੍ਰਦੇਸ਼, ਝਾਰਖੰਡ, ਮਣੀਪੁਰ, ਅਸਮ, ਸਮੇਤ 12 ਸੂਬਿਆਂ, 7 ਕੇਂਦਰ ਸ਼ਾਸਿਤ ਸੂਬਿਆਂ ਤੋਂ ਹੋ ਕੇ ਗੁਜਰੇਗੀ ਅਤੇ ਪੰਜਾਬ ਤੋਂ ਹਰਿਆਣਾ ਅਤੇ ਅੱਗੇ ਦਿੱਲੀ ਵਿਚ ਪ੍ਰਵੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਾਕੀ ਭਾਰਤ ਦਾ ਕੌਮੀ ਖੇਡ ਹੈ ਅਤੇ ਸਾਲ 1975 ਵਿਚ ਹਾਕੀ ਦੇ ਜਾਦੂਗਰ ਸਮਰਾਟ ਧਿਆਨਚੰਦ ਦੀ ਅਗਵਾਈ ਹੇਠ ਭਾਰਤ ਨੇ ਹਾਕੀ ਵਲਡ ਕੱਪ ਜਿਤਿਆ ਸੀ। ਮਹਿਲਾਵਾਂ ਅਤੇ ਪੁਰਸ਼ਾਂ ਦੀ ਹਾਕੀ ਟੀਮਾਂ ਨੇ ਕਈ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਾਡੀ ਟੀਮ ਪੂਰੀ ਤਰ੍ਹਾ ਨਾਲ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ਦੀ ਨਜਰਾਂ ਹਾਕੀ ’ਤੇ ਟਿਕੀ ਹੋਈ ਹੈ ਅਤੇ ਸਾਡੀ ਟੀਮ ਜਰੂਰ ਹੀ ਹਾਕੀ ਵਲਡ ਕੱਪ ਜਿੱਤੇਗੀ ਅਤੇ ਦੇਸ਼ ਦਾ ਮਾਣ ਵਧਾਏਗੀ। ਇਸ ਮੌਕੇ ’ਤੇ ਹਾਕੀ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਸੁਨੀਲ ਮਾਲਿਕ ਅਤੇ ਹਰਿਆਣਾ ਹਾਕੀ ਫੈਡਰੇਸ਼ਨ ਦੀ ਮਹਾਸਕੱਤਰ ਸੁਨੀਤਾ ਰਾਂਗੀ ਮੌਜੂਦ ਰਹੇ।
ਭਾਰਤ ਵਿਚ 13 ਤੋਂ 29 ਜਨਵਰੀ ਤਕ ਹੋਵੇਗਾ ਹਾਕੀ ਵਲਡ ਕੱਪ
7 Views