Site icon Punjabi Khabarsaar

ਮਨਪ੍ਰੀਤ ਬਾਦਲ ਨੇ ਮੁੜ ਮੰਗੀ ਅਗਾਊਂ ਜਮਾਨਤ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ

40 Views

ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ : ਕਰੀਬ ਇੱਕ ਹਫ਼ਤੇ ਬਾਅਦ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੜ ਅਦਾਲਤ ਵਿਚ ਅਗਾਉਂ ਜਮਾਨਤ ਦੀ ਅਰਜੀ ਲਗਾਉਂਦਿਆਂ ਰਾਹਤ ਦੀ ਮੰਗ ਕੀਤੀ ਹੈ। ਸ਼ੁੱਕਰਵਾਰ ਨੂੰ ਅਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਰਾਹੀਂ ਸੀਆਰਪੀਸੀ ਦੀ ਧਾਰਾ 438 ਤਹਿਤ ਜ਼ਿਲ੍ਹਾ ਤੇ ਸੈਸਨ ਜੱਜ ਸੈਸਨ ਦੀ ਅਦਾਲਤ ਵਿਚ ਲਗਾਈ ਅਰਜੀ ਵਿਚ ਮਨਪ੍ਰੀਤ ਨੇ ਅਦਾਲਤ ਕੋਲੋਂ ਇਸ ਜਮਾਨਤ ਦੀ ਮੰਗ ਕੀਤੀ ਹੈ। ਇਸ ਮਾਮਲੇ ਉਪਰ ਹੁਣ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਆਗਾਮੀ 4 ਅਕਤੂਬਰ ਨੂੰ ਸੁਣਵਾਈ ਕਰੇਗੀ।

ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਨਜਦੀਕੀ ਠੇਕੇਦਾਰ ਦੇ ਦਫ਼ਤਰ ਅਤੇ ਇੱਕ ਕੋਂਸਲਰ ਦੇ ਘਰ ’ਚ ਛਾਪੇਮਾਰੀ

ਇਸ ਸਬੰਧ ਵਿਚ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਉਰੋ ਨੂੰ ਅਪਣਾ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਅਦਾਲਤ ਵਿਚ ਮੁੜ ਅਗਾਊਂ ਜਮਾਨਤ ਦੀ ਅਰਜੀ ਦਾਈਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘‘ ਇਹ ਕਾਨੂੰਨ ਨੇ ਹੱਕ ਦਿੱਤਾ ਹੈ, ਜਿਸਦੇ ਤਹਿਤ ਹੀ ਅਰਜੀ ਲਗਾਈ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਮਨਪ੍ਰੀਤ ਬਾਦਲ ਨੂੰ ਪੰਜਾਬ ਸਰਕਾਰ ਸਿਆਸੀ ਰੰਜਿਸ਼ ਦੇ ਚੱਲਦੇ ਝੂਠੇ ਕੇਸ ਵਿਚ ਜੇਲ੍ਹ ’ਚ ਬੰਦ ਕਰਨਾ ਚਾਹੁੰਦੀ ਹੈ। ਜਮਾਨਤ ਦੀ ਅਰਜੀ ਨਾਲ ਮੁੱਖ ਮੰਤਰੀ ਵਲੋਂ ਸਾਬਕਾ ਵਿਤ ਮੰਤਰੀ ਬਾਰੇ ਦਿੱਤੇ ਬਿਆਨਾਂ ਅਤੇ ਟਵੀਟਾਂ ਦੀਆਂ ਕਾਪੀਆਂ ਵੀ ਲਗਾਈਆਂ ਗਈਆਂ ਹਨ।

ਬਠਿੰਡਾ ਪੁਲਿਸ ਵਲੋਂ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਹਿਤ ਚਾਰ ਕਾਬੂ

ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਲੰਘੀ 23 ਸਤੰਬਰ ਨੂੰ ਵੀ ਮਨਪ੍ਰੀਤ ਸਿੰਘ ਬਾਦਲ ਨੇ ਅਗਾਓ ਜਮਾਨਤ ਦੀ ਅਰਜੀ ਲਗਾਈ ਸੀ ਪ੍ਰੰਤੂ ਜਦ 24 ਸਤੰਬਰ ਨੂੰ ਵਿਜੀਲੈਂਸ ਨੇ ਮਨਪ੍ਰੀਤ ਤੇ ਉਸਦੇ ਸਾਥੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਤਾਂ 26 ਸਤੰਬਰ ਨੂੰ ਸੁਣਵਾਈ ਮੌਕੇ ਇਹ ਅਰਜੀ ਵਾਪਸ ਲੈ ਲਈ ਗਈ ਸੀ। ਸੂਚਨਾ ਮੁਤਾਬਕ ਮੌਜੂਦਾ ਅਰਜੀ ਵਿਚ ਵਿਜੀਲੈਸ ਵਲੋਂ ਦਰਜ਼ ਮੁਕੱਦਮਾ ਨੰਬਰ 21 ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਅੰਤਰਿੰਮ ਰਾਹਤ ਦੀ ਮੰਗ ਕੀਤੀਪ ਗਈ ਹੈ। ਇਸ ਜਮਾਨਤ ਦੀ ਅਰਜੀ ਦੇ ਨਾਲ ਕਾਫ਼ੀ ਸਾਰੇ ਦਸਤਾਵੇਜ਼ ਲਗਾਏ ਗਏ ਹਨ।

..’ਤੇ ਜਦ ਮਨਪ੍ਰੀਤ ਬਾਦਲ ਨੂੰ ਫ਼ੜਣ ਗਈ ਵਿਜੀਲੈਂਸ ਟੀਮ ਨਾਲ ‘ਕਲੋਲ’ ਹੋ ਗਈ!

ਦਸਣਾ ਬਣਦਾ ਹੈ ਕਿ ਪਰਚਾ ਦਰਜ਼ ਕਰਨ ਤੋਂ ਬਾਅਦ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਵਿਰੁਧ ਅਦਾਲਤ ਕੋਲੋਂ ਗ੍ਰਿਫਤਾਰ ਵਾਰੰਟ ਵੀ ਹਾਸਲ ਕਰ ਲਏ ਹਨ। ਇਸਤੋਂ ਇਲਾਵਾ ਵਿਦੇਸ਼ ਭੱਜਣ ਦੇ ਖ਼ਦਸਿਆਂ ਦੇ ਚੱਲਦਿਆਂ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ। ਗੌਰਤਲਬ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸਿਕਾਇਤ ਉਪਰ ਕੀਤੀ ਜਾਂਚ ਤੋਂ ਬਾਅਦ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੁਆਰਾ ਖ਼ਜਾਨਾ ਮੰਤਰੀ ਹੁੰਦਿਆਂ ਅਪਣਾ ‘ਆਸ਼ਿਆਨਾ’ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ 1500 ਗਜ਼ ਦੇ ਦੋ ਪਲਾਟ ਖ਼ਰੀਦਣ ਦੇ ਮਾਮਲੇ ’ਚ ਇਹ ਪਰਚਾ ਦਰਜ਼ ਕੀਤਾ ਹੈ।

ਕਿਸਾਨਾਂ ਨੂੰ ਮੰਦਹਾਲੀ ‘ਚੋ ਕੱਢਣਾ ਤੇ ਛੋਟੇ ਕਿਸਾਨਾਂ ਦੀ ਬਾਂਹ ਫ਼ੜਨਾ ਪੰਜਾਬ ਸਰਕਾਰ ਦਾ ਇਖਲਾਖੀ ਫ਼ਰਜ਼ : ਗੁਰਮੀਤ ਸਿੰਘ ਖੁੱਡੀਆਂ

ਇਸ ਪਰਚੇ ਵਿਚ ਮਨਪ੍ਰੀਤ ਬਾਦਲ ਤੋਂ ਇਲਾਵਾ ਤਤਕਾਲੀ ਬੀਡੀਏ ਦੇ ਪ੍ਰਸਾਸਕ ਬਿਕਰਮਜੀਤ ਸਿੰਘ ਸੇਰਗਿੱਲ, ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਅਤੇ ਇੰਨ੍ਹਾਂ ਪਲਾਟਾਂ ਲਈ ਬੋਲੀ ਦੇਣ ਵਾਲੇ ਵਿਕਾਸ ਅਰੋੜਾ, ਰਾਜੀਵ ਕੁਮਾਰ ਤੇ ਅਮਨਦੀਪ ਸਿੰਘ ਸ਼ਾਮਲ ਹਨ। ਵਿਕਾਸ, ਰਾਜੀਵ ਅਤੇ ਅਮਨਦੀਪ ਨੂੰ ਵਿਜੀਲੈਸ ਵਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਸਤੋਂ ਬਾਅਦ ਹੁਣ ਵਿਜੀਲੈਂਸ ਦਾ ਸਾਰਾ ਫ਼ੌਕਸ ਮਨਪ੍ਰੀਤ ਦੀ ਗ੍ਰਿਫਤਾਰੀ ਉਪਰ ਹੀ ਲੱਗਿਆ ਹੋਇਆ ਹੈ।

 

Exit mobile version