Site icon Punjabi Khabarsaar

ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ

36 Views

ਬਠਿੰਡਾ, 13 ਨਵੰਬਰ: ਲੰਘੀ 28 ਅਕਤੂਬਰ ਦੀ ਸ਼ਾਮ ਨੂੰ ਮਾਲ ਰੋਡ ’ਤੇ ਸਥਿਤ ਕੁਲਚਾ ਕਾਰੋਬਾਰੀ ਦੇ ਹੋਏ ਕਤਲ ਕਾਂਡ ’ਚ ਸ਼ਾਮਲ ਤਿੰਨ ਮੁਜਰਮਾਂ ਨੂੰ ਹੁਣ ਬਠਿੰਡਾ ਪੁਲਿਸ ਨੇ ਪ੍ਰੋਡਕਸ਼ਨ ਵਰੰਟ ਉਪਰ ਲਿਆਂਦਾ ਹੈ। ਇੰਨ੍ਹਾਂ ਮੁਜਰਮਾਂ ਵਿਚ ਲਵਦੀਪ ਲਵੀ, ਕਮਲਦੀਪ ਕਮਲ ਅਤੇ ਪਰਮਜੀਤ ਪੰਮਾ ਸ਼ਾਮਲ ਹਨ, ਜਿੰਨ੍ਹਾਂ ਨੂੰ ਪੁਲਿਸ ਨੇ ਸਥਾਨਕ ਅਦਾਲਤ ਵਿਚ ਪੇਸ਼ ਕਰਕੇ ਡੂੰਘਾਈ ਨਾਲ ਪੁਛਗਿਛ ਲਈ 16 ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸਤੋਂ ਇਲਾਵਾ ਇਸ ਕਤਲ ਕਾਂਡ ਦੀ ਸੋਸਲ ਮੀਡੀਆ ਰਾਹੀਂ ਜਿੰਮੇਵਾਰੀ ਲੈਣ ਵਾਲੇ ਗੈਗਸਟਰ ਅਰਸ਼ ਡੱਲਾ ਦੇ ਬਾਪ ਨਛੱਤਰ ਸਿੰਘ ਨੂੰ ਵੀ ਪੁਲਿਸ ਵਲੋਂ ਤਿੰਨ ਦਿਨ ਪਹਿਲਾਂ ਫ਼ਰੀਦਕੋਟ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਹੈ।

ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਂਤ

ਇਸ ਕਤਲ ਕਾਂਡ ’ਚ ਥਾਣਾ ਕੋਤਵਾਲੀ ਪੁਲਿਸ ਵਲੋਂ ਦਰਜ਼ ਕਤਲ ਕੇਸ ’ਚ ਪੰਜ ਵਿਅਕਤੀਆਂ ਨੂੰ ਨਾਮਜਦ ਕੀਤਾ ਜਾ ਚੁੱਕਿਆ ਹੈ ਜਦੋਂਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਦਸਣਾ ਬਣਦਾ ਹੈ ਕਿ ਹੁਣ ਤੱਕ ਪੁਲਿਸ ਦੀ ਜਾਂਚ ਮੁਤਾਬਕ ਮੁਜਰਮ ਲਵਦੀਪ ਲਵੀ ਅਤੇ ਕਮਲਦੀਪ ਕਮਲ ਨੇ ਹੀ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਜੌਹਲ ਉਰਫ਼ ਮੇਲਾ ਦਾ 28 ਅਕਤੂਬਰ ਨੂੂੰ ਉਸ ਸਮੇਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ, ਜਦ ਉਹ ਅਪਣੇ ਹਰਮਨ ਅੰਮ੍ਰਿਤਸਰੀ ਕੁਲਚਾ ਰੈਸਟੋਰੈਂਟ ਦੇ ਸਾਹਮਣੇ ਬੈਠਾ ਹੋਇਆ ਸੀ।

ਬਠਿੰਡਾ ਦੇ ਦਾਨ ਸਿੰਘ ਵਾਲਾ ਵਿਖੇ ਡੇਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਵਲੋਂ ਕੇਸ ਦਰਜ਼

ਘਟਨਾ ਸਮੇਂ ਕਮਲ ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਲਵਦੀਪ ਲਵੀ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਘਟਨਾ ਤੋਂ ਬਾਅਦ ਇਹ ਮੁਜਰਮ ਪਟਿਆਲਾ ਵੱਲ ਭੱਜ ਗਏ ਸਨ। ਜਿਸਤੋਂ ਕੁੱਝ ਦਿਨ ਪਹਿਲਾਂ ਜੀਰਕਪੁਰ ਪੁਲਿਸ ਨੇ ਪੰਜਾਬ ਪੁਲਿਸ ਦੇ ਹੀ ਇੱਕ ਹੋਰ ਵਿੰਗ ਨਾਲ ਮਿਲਕੇ ਇੱਕ ਹੋਟਲ ਵਿਚ ਲੁਕੇ ਉਕਤ ਮੁਜਰਮਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਸੀ। ਇਸ ਮੁਕਾਬਲੇ ਵਿਚ ਲਵਦੀਪ ਲਵੀ ਦੇ ਲੱਤ ਉਪਰ ਗੋਲੀ ਲੱਗੀ ਸੀ। ਜਦ ਕਿ ਉਸਦੇ ਨਾਲ ਕਮਲਦੀਪ ਉਰਫ਼ ਕਮਲ ਤੇ ਪਰਮਜੀਤ ਸਿੰਘ ਪੰਮਾ ਵੀ ਫ਼ੜਿਆ ਗਿਆ ਸੀ।

ਪੰਜਾਬ ਵਿੱਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿੱਚ ਹੋਇਆ ਚੋਖਾ ਸੁਧਾਰ

ਪੁਲਿਸ ਅਧਿਕਾਰੀਆਂ ਮੁਤਾਬਕ ਪੰਮਾ ਇਸ ਕਤਲ ਕਾਂਡ ਨੂੰ ਗੈਗਸਟਰ ਅਰਸ਼ ਡੱਲਾ ਦੇ ਕਹਿਣ ’ਤੇ ਅੰਜਾਮ ਦੇਣ ਵਿਚ ਪਿੱਛੇ ਬੈਠਾ ਮਹੱਤਵਪੂਰਨ ਨਿਭਾ ਰਿਹਾ ਸੀ। ਹਾਲਾਂਕਿ ਪੁਲਿਸ ਨੇ ਕੁਲਚਾ ਵਪਾਰੀ ਨੂੰ ਕਤਲ ਕਰਨ ਵਾਲੇ ਮੁਜਰਮਾਂ ਨੂੰ ਕਾਬੂ ਕਰ ਲਿਆ ਹੈ ਪ੍ਰੰਤੂ ਹਾਲੇ ਤੱਕ ਇਸ ਕਤਲ ਦੇ ਪਿੱਛੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਵੀ ਇਸ ਮਾਮਲੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਹੁਣ ਮੁਜਰਮ ਬਠਿੰਡਾ ਪੁਲਿਸ ਦੀ ਹਿਰਾਸਤ ਵਿਚ ਹਨ ਤੇ ਸੀਆਈਏ ਸਟਾਫ਼ ਵਿਚ ਇੰਨ੍ਹਾਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ । ’’ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਲਦ ਹੀ ਕਤਲ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ।

 

Exit mobile version