Site icon Punjabi Khabarsaar

ਸੈਂਟਰ ਬਾਲਿਆਂਵਾਲੀ ਦੀਆਂ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੋਕਤ ਨਾਲ਼ ਹੋਈਆਂ ਸੰਪੰਨ

30 Views

ਸੈਂਟਰ ਮੁੱਖੀ ਅਮਨਦੀਪ ਸਿੰਘ ਵੱਲੋਂ ਪਲੇਠੇ “ਬੈਸਟ ਸੈਂਟਰ ਅਧਿਆਪਕ” ਅਵਾਰਡ ਨਾਲ਼ ਵੀਰਪਾਲ ਕੌਰ ਸ ਪ ਸ ਦੌਲਤਪੁਰਾ ਦ‍ਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਜਿਲ੍ਹਾ ਬਠਿੰਡਾ ਦੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਦੀ ਲੜੀ ਤਹਿਤ ਅੱਜ ਬਲਾਕ ਮੌੜ ਦੇ ਸੈਂਟਰ ਬਾਲਿਆਂਵਾਲੀ ਅਧੀਨ ਪੈਂਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰਾ ਦੇ ਖੇਡ ਮੈਦਾਨ ਵਿੱਚ ਸੈਂਟਰ ਹੈੱਡ ਟੀਚਰ ਸ.ਅਮਨਦੀਪ ਸਿੰਘ ਦਾਤੇਵਾਸੀਆ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ। ਖੇਡਾਂ ਦਾ ਆਗਾਜ਼ ਸੈਂਟਰ ਮੁੱਖੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਖੇਡਾਂ ਦੇ ਪਹਿਲੇ ਦਿਨ ਕਬੱਡੀ ਨੈਸ਼ਨਲ ਵਿੱਚ ਸ ਪ ਸਬਾਲਿਆਂਵਾਲੀ ਮੁੰਡੇ ਪਹਿਲੇ ਸਥਾਨ ਤੇ ਸ ਪ ਸ ਬਾਲਿਆਂਵਾਲੀ ਬਸਤੀ ਨੇ ਦੋਇਮ ਸਥਾਨ, ਖੋ ਖੋ ( ਮੁੰਡੇ ) ਵਿੱਚੋਂ ਸ ਪ ਸ ਝੰਡੂਕੇ ਨੇ ਪਹਿਲਾ ਤੇ ਸ ਪ ਸ ਦੌਲਤਪੁਰਾ ਨੇ ਦੋਇਮ ਸਥਾਨ ਤੇ ਕੁਸ਼ਤੀਆਂ 25 ਕਿਲੋ ਵਿੱਚ ਸ ਪ ਸ ਗਿੱਲ ਗੋਸਲ ਨੇ ਪਹਿਲਾ, ਬਾਲਿਆਂਵਾਲੀ ( ਮੁੰਡੇ ) ਨੇ ਦੂਸਰਾ 28 ਕਿਲੋ ਵਿੱਚ ਬਾਲਿਆਂਵਾਲੀ ( ਮੁੰਡੇ ) ਨੇ ਪਹਿਲਾ, ਨੰਦਗੜ ਕੋਟੜਾ ਨੇ ਦੂਸਰਾ ਅਤੇ 30 ਕਿਲੋਗਰਾਮ ਵਿੱਚ ਗਿੱਲ ਗੋਸਲ ਨੇ ਪਹਿਲਾ ਅਤੇ ਬਾਲਿਆਂਵਾਲੀ ( ਮੁੰਡੇ ) ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਵਿੱਚ ਬਾਲਿਆਂਵਾਲੀ ( ਮੁੰਡੇ ) ਨੇ ਪਹਿਲਾ ਅਤੇ ਹਰਕਿਸ਼ਨ ਪੁਰਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ ਮੁਕਾਬਲੇ ਵਿੱਚ ਗਿੱਲ ਗੋਸਲ ਨੇ ਪਹਿਲਾ ਅਤੇ ਗੁਰੂ ਅਰਜਨ ਦੇਵ ਜੀ ਨੇ ਦੂਜਾ ਸਥਾਨ ਹਾਸਿਲ ਕੀਤਾ। ਰੱਸੀ ਟੱਪਣਾ ( ਮੁੰਡੇ ) ਵਿੱਚ ਹਰਕਿਸ਼ਨਪੁਰਾ ਪਹਿਲੇ ਸਥਾਨ ਤੇ ਬਾਲ ਮੰਦਰ ਪਬਲਿਕ ਸਕੂਲ ਦੂਜੇ ਸਥਾਨ ਤੇ ਕੁੜੀਆਂ ਵਰਗ ਵਿੱਚੋਂ ਗਿੱਲ ਗੋਸਲ ਪਹਿਲੇ ਸਥਾਨ ਤੇ ਹਰਕਿਸ਼ਨਪਰਾ ਦੂਜੇ ਸਥਾਨ ਤੇ ਰਿਹਾ। ਯੋਗਾ ਦੋਵੇਂ ਵਰਗਾਂ ਵਿੱਚੋਂ ਗਿੱਲ ਗੋਸਲ ਅਤੇ ਬਾਲਿਆਂਵਾਲੀ ( ਕੁੜੀਆਂ ) ਪਹਿਲੇ ਸਥਾਨ ਤੇ ਹਰਕਿਸ਼ਨਪੁਰਾ ਦੂਜੇ ਸਥਾਨ ਤੇ ਰਿਹਾ। ਫੁੱਟਬਾਲ ਦੋਵੇਂ ਵਰਗਾਂ ਵਿੱਚ ਨੰਦਗੜ ਕੋਟੜਾ ਪਹਿਲੇ ਸਥਾਨ ਤੇ ਦੌਲਤਪੁਰਾ ਅਤੇ ਬਾਲਿਆਂਵਾਲੀ ( ਕੁੜੀਆਂ ) ਦੂਜੇ ਸਥਾਨ ਤੇ ਰਹੇ। 100, 200,400 ਅਤੇ ਰਿਲੇਅ ਰੇਸ ਮੁਕਾਬਲਿਆਂ ਦੇ ਦੋਵੇਂ ਵਰਗਾਂ ਵਿੱਚੋਂ ਬਾਲਿਆਂਵਾਲੀ ( ਮੁੰਡੇ ), ਨੰਦਗੜ ਕੋਟੜਾ, ਬਾਲਿਆਂਵਾਲੀ ( ਮੁੰਡੇ), ਮੰਡੀ ਖੁਰਦ, ਦੌਲਤਪੁਰਾ ਅਤੇ ਬਾਲਿਆਂਵਾਲੀ ( ਕੁੜੀਆਂ ), ਬਾਲਿਆਂਵਾਲੀ ( ਮੁੰਡੇ) ਨੰਦਗੜ ਕੋਟੜਾ ਨੇ ਪਹਿਲਾ ਸਥਾਨ ਤੇ ਬਾਲਿਆਂਵਾਲੀ ( ਮੁੰਡੇ ), ਬਾਲਿਆਂਵਾਲੀ ਬਸਤੀ, ਬਾਲਿਆਂਵਾਲੀ ( ਮੁੰਡੇ )ਨੰਦਗੜ ਕੋਟੜਾ, ਮੰਡੀ ਖੁਰਦ ਅਤੇ ਨੰਦਗੜ ਕੋਟੜਾ ਦੂਜੇ ਸਥਾਨ ਤੇ ਰਹੇ। ਲੰਮੀ ਛਾਲ ਦੋਵੇਂ ਵਰਗਾਂ ਵਿੱਚ ਗਿੱਲ ਗੋਸਲ, ਮੰਡੀ ਖੁਰਦ ਨੇ ਪਹਿਲਾ ਅਤੇ ਮੰਡੀ ਖੁਰਦ, ਝੰਡੂਕੇ ਨੇ ਦੂਜਾ ਸਥਾਨ ਹਾਸਿਲ ਕੀਤਾ। ਸ਼ਾਟ ਪੁੱਟ ਦੋਵੇਂ ਵਰਗਾਂ ਵਿੱਚ ਬਾਲਿਆਂਵਾਲੀ ( ਮੁੰਡੇ ) ਤੇ ਨੰਦਗੜ ਕੋਟੜਾ ਨੇ ਪਹਿਲਾ ਸਥਾਨ ਅਤੇ ਗਿੱਲ ਗੋਸਲ, ਬਾਲਿਆਂਵਾਲੀ ( ਕੁੜੀਆਂ ) ਨੇ ਦੂਜਾ ਸਥਾਨ ਹਾਸਿਲ ਕੀਤਾ।
ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਦੀ ਰਸਮ ਸੈਂਟਰ ਮੁੱਖੀ ਜੇਤੂ ਬੱਚਿਆਂ ਨੂੰ ਤਮਗੇ ਦੇ ਕੇ ਨਿਭਾਈ। ਇਸ ਉਪਰੰਤ ਹੀ ਸੈਂਟਰ ਦ‍ਾ ਪਲੇਠਾ ” ਬੈਸਟ ਸੈਂਟਰ ਅਧਿਆਪਕ ” ਅਵਾਰਡ ਸੈਂਟਰ ਮੁੱਖੀ ਵੱਲੋਂ 1100 ਰੁਪਏ ਸਮੇਤ ਟਰਾਫੀ ਸ ਪ ਸ ਦੌਲਤਪੁਰਾ ਦੀ ਅਧਿਆਪਕਾ ਵੀਰਪਾਲ ਨੂੰ ਦਿੱਤਾ ਗਿਆ। ਖੇਡ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੈਂਟਰ ਦੇ ਸਮੂਹ ਸਕੂਲ ਮੁੱਖੀਆਂ ਸੁਖਵਿੰਦਰ ਸਿੰਘ ਢੱਡੇ, , ਪਰਵੀਨ ਕੁਮਾਰੀ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ, ਪਰਮੇਸ਼ਰ ਸਿੰਘ , ਸੈਬਰ ਸਿੰਘ, ਸੁਖਵੀਰ ਕੋਰ, ਚਰਨਜੀਤ ਸਿੰਘ ਅਤੇ ਅਧਿਆਪਕਾਂ ਹਰਮੀਤ ਸਿੰਘ, ਇੰਦਰ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਕੌਰ, ਵੀਰਪਾਲ ਕੌਰ, ਪਵਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਪਾਲ ਸਿੰਘ, ਬਿਕਰਮਜੀਤ ਸਿੰਘ , ਬਲਕਾਰ ਸਿੰਘ , ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਮਿਡ ਡੇ ਮੀਲ ਵਰਕਰਜ ਨੇ ਅਹਿਮ ਯੋਗਦਾਨ ਪਾਇਆ।

Exit mobile version