Site icon Punjabi Khabarsaar

ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ

36 Views

ਰੋਸ਼ ਵਜੋਂ ਐਤਵਾਰ ਨੂੰ ਬਜ਼ਾਰ ਬੰਦ ਦਾ ਦਿੱਤਾ ਸੱਦਾ,ਕਤਲ ਸਮੇਂ ਦੀ ਸੀਸੀਟੀਵੀ ਫ਼ੁਟੇਜ਼ ਵੀ ਆਈ ਸਾਹਮਣੇ  
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਸ਼ਨੀਵਾਰ ਸ਼ਾਮ ਕਰੀਬ ਸਾਢੇ ਪੰਜ ਵਜੇਂ ਬਠਿੰਡਾ ਸ਼ਹਿਰ ਦੇ ਸਭ ਤੋਂ ਮਹਿੰਗੀ ਰੋਡ ਵਜੋਂ ਜਾਣੀ ਜਾਂਦੀ ਮਾਲ ਰੋਡ ’ਤੇ ਦੋ ਬਦਮਾਸ਼ਾਂ ਵਲੋਂ ਗੋਲੀਆਂ ਮਾਰ ਕੇ ਜਖਮੀ ਕੀਤੇ ਗਏ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਨੌਜਵਾਨ ਮਾਲਕ ਹਰਜਿੰਦਰ ਜੌਹਲ ਉਰਫ਼ ਮੇਲਾ ਦੀ ਦੇਰ ਸ਼ਾਮ ਮੈਕਸ ਹਸਪਤਾਲ ਵਿਚ ਮੌਤ ਹੋ ਗਈ। ਸਮਾਜ ਸੇਵੀ ਕੰਮਾਂ ਵਿਚ ਅੱਗੇ ਹੋ ਕੇ ਵਿਚਰਨ ਵਾਲੇ ਇਸ ਨੌਜਵਾਨ ਵਪਾਰੀ ਦੀ ਮੌਤ ’ਤੇ ਸ਼ਹਿਰ ਵਾਸੀਆਂ ਵਿਚ ਗੁੱਸੇ ਤੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਕਤਲ ਸਮੇਂ ਦੀ ਸੀਸੀਟੀਵੀ ਫ਼ੁਟੇਜ਼ ਵੀ ਸਾਹਮਣੇ ਆਈ ਹੈ।

ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ

ਸ਼ਹਿਰ ਦੇ ਵਪਾਰੀਆਂ, ਸਮਾਜ ਸੇਵੀਆਂ ਦੇ ਨਾਲ ਸਿਆਸੀ ਧਿਰਾਂ ਨੇ ਵੀ ਇਸ ਘਟਨਾ ਦੇ ਰੋਸ਼ ਵਜੋਂ ਇਕਜੁਟ ਹੁੰਦਿਆਂ ਭਲਕੇ ਐਤਵਾਰ ਨੂੰ ਬਜਾਰ ਬੰਦ ਦਾ ਸੱਦਾ ਦਿੱਤਾ ਹੈ। ਘਟਨਾ ਤੋਂ ਬਾਅਦ ਦੇਰ ਰਾਤ ਰੱਤ ਵੱਡੀ ਗਿਣਤੀ ਵਿਚ ਲੋਕ ਮਾਲ ਰੋਡ ’ਤੇ ਹਰਮਨ ਕੁਲਚਾ ਦੇ ਅੱਗੇ ਇਕੱਠੇ ਹੁੰਦੇ ਗਏ ਤੇ ਇਸ ਮੌਕੇ ਪੰਜਾਬ ਸਰਕਾਰ ਤੇ ਪੁਲਿਸ ਵਿਰੁਧ ਵੀ ਕੁੱਝ ਸਮੇਂ ਲਈ ਧਰਨਾ ਦੇ ਕੇ ਗੁੱਸਾ ਕੱਢਿਆ ਗਿਆ।

ਬਠਿੰਡਾ ‘ਚ ਵਾਪਰੀ ਵੱਡੀ ਘਟਨਾ: ਰੈਂਸਟਰੋਰੈਂਟ ਦੇ ਬਾਹਰ ਬੈਠੇ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਇਸ ਘਟਨਾ ਉਪਰ ਨਾਖ਼ੁਸੀ ਜਾਹਰ ਕਰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ ਨੂੰ ਸਖ਼ਤ ਹਿਦਾਇਤਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਹਮਲਾਵਾਰਾਂ ਨੂੰ ਲੱਭਿਆ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜਾਵਾਂ ਦਿਵਾਈਆਂ ਜਾਣ।

 

ਕਲਯੁਗੀ ਨੂੰਹ-ਪੁੱਤ ਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਦੇ ਦੀ ਵੀਡੀਓ ਵਾਇਰਲ

ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਵੀ ਇਸ ਘਟਨਾ ’ਤੇ ਦੁੱਖ ਜਾਹਰ ਕਰਦਿਆਂ ਪੰਜਾਬ ਸਰਕਾਰ ਉਪਰ ਅਮਨ ਤੇ ਕਾਨੂੰਨ ਦੀ ਸਥਿਤੀ ਸੰਭਾਲਣ ਵਿਚ ਪੁੂਰੀ ਤਰ੍ਹਾਂ ਅਸਫ਼ਲ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਪਾਰੀ ਭਾਈਚਾਰੇ ਨਾਲ ਖੜੇ ਹਨ ਤੇ ਇਨਸਾਫ਼ ਲਈ ਕੋਈ ਕਮੀ ਬਾਕੀ ਨਹੀਂ ਰਹਿਣ ਦੇਣਗੇ।

ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ ਹੋਏ ਬਰੇਕ ਫੇਲ, ਬੱਸ ਪਲਟੀ, ਕਈ ਬੱਚੇ ਹੋਏ ਜ਼ਖ਼ਮੀ

ਉਧਰ ਹੁਣ ਤੱਕ ਦੀ ਪੁਲਿਸ ਪੜਤਾਲ ਦੌਰਾਨ ਬੇਸ਼ੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਤਾਂ ਨਹੀਂ ਹੋਇਆ ਪ੍ਰੰਤੂ ਇੱਕ ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹਮਲਵਾਰਾਂ ਵਲੋਂ ਇਸ ਘਟਨਾ ਨੂੰ 9 ਐਮ.ਐਮ ਦੇ ਪਿਸਤੌਲ ਨਾਲ ਅੰਜਾਮ ਦਿੱਤਾ ਗਿਆ, ਜਿਸਤੋਂ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਦੇ ਪਿੱਛੇ ਕੋਈ ਗੈਗਸਟਰ ਜਾਂ ਹੋਰ ਕੋਈ ਖ਼ਤਰਨਾਕ ਗੈਰ ਸਮਾਜੀ ਅਨਸਰ ਵੀ ਹੋ ਸਕਦੇ ਹਨ।

ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ

ਬਹਰਹਾਲ ਪੁਲਿਸ ਵਲੋਂ ਇਸ ਮਾਮਲੇ ਵਿਚ ਬਿਆਨ ਲੈ ਕੇ ਪਰਚਾ ਦਰਜ਼ ਕਰਨ ਅਤੇ ਅਪਣਰਾਧੀਆਂ ਨੂੰ ਲੱਭਣ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਦਸਦਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਹਰਜਿੰਦਰ ਜੌਹਲ ਉਰਫ਼ ਮੇਲਾ ਸ਼ਹਿਰ ਦੇ ਸਮਾਜ ਸੇਵੀ ਕੰਮਾਂ ਵਿਚ ਕਾਫੀ ਸਰਗਰਮ ਸੀ ਤੇ ਇਸਤੋਂ ਇਲਾਵਾ ਉਪਰ ਮਾਲ ਰੋਡ ਦੁਕਾਨਦਾਰ ਐਸੋਸੀਏਸਨ ਦਾ ਵੀ ਪ੍ਰਧਾਨ ਸੀ।

Exit mobile version