1 ਕਰੋੜ 32 ਲੱਖ ਦੀ ਲਾਗਤ ਨਾਲ ਤਿਆਰ ਆਲਮ ਬਸਤੀ ਡਿਸਪੋਜ਼ਲ ਦਾ ਕੀਤਾ ਉਦਘਾਟਨ

0
6
img
24 Views

ਲਾਇਨੋਂ ਪਾਰ ਦੇ 50 ਹਜਾਰ ਲੋਕਾਂ ਨੂੰ ਹੋਵੇਗਾ ਫਾਇਦਾ

ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ : ਅੱਜ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ,  ਡਿਪਟੀ ਮੇਅਰ ਹਰਮੰਦਰ ਸਿੰਘ ਨੇ 1 ਕਰੋੜ 32 ਲੱਖ ਦੀ ਲਾਗਤ ਨਾਲ ਆਲਮ ਬਸਤੀ ਡਿਸਪੋਜ਼ਲ ਦਾ ਉਦਘਾਟਨ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਅਰੁਣ ਵਧਾਵਨ ਨੇ ਬੋਲਦਿਆ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ 40-45 ਸਾਲਾਂ ਤੋਂ ਲੰਮਕਦੀ ਲੋਕਾਂ ਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਡਿਸਪੋਜ਼ਲ ਨਾਲ ਸ਼ਹਿਰ ਦੇ ਵਾਰਡ ਨੰਬਰ 37, 41, 42, 44, 45 ਅਤੇ 46 ਦੇ ਵਸਨੀਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਅਸ਼ੋਕ ਪ੍ਰਧਾਨ ਅਤੇ ਅਰੁਣ ਵਧਾਵਨ ਨੇ ਕਿਹਾ ਕਿ ਇਸ ਡਿਸਪੋਜ਼ਲ ਦੇ ਚਾਲੂ ਹੋਣ ਨਾਲ ਲਾਇਨੋਂ ਪਾਰ ਦੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲੇਗਾ। ਇਸ ਨਾਲ ਪਰਸ ਰਾਮ ਨਗਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਜਲਦ ਹੋਇਆ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਪੂਰਾ ਕੀਤਾ ਹੈ।  ਇੱਥੇ ਜਿਕਰਯੋਗ ਹੈ ਕਿ ਪਾਣੀ ਦੀ ਨਿਕਾਸੀ ਬਠਿੰਡਾ ਸ਼ਹਿਰ ਦੀ ਇੱਕ ਪ੍ਰਮੁੱਖ ਸਮੱਸਿਆ ਸੀ ਅਤੇ ਵਿੱਤ ਮੰਤਰੀ ਪਿੱਛਲੇ ਲੰਬੇ ਤੋਂ ਇਸ ਦੇ ਸਥਾਈ ਹੱਲ ਲਈ ਯੋਜਨਾਬੰਦੀ ਕਰਵਾ ਕੇ ਪ੍ਰੋਜੈਕਟ ਕਰਵਾਉਣ ਵਿਚ ਲੱਗੇ ਹੋਏ ਹਨ। ਇਸ ਲੜੀ ਵਿਚ ਬਾਰਿਸਾਂ ਦੇ ਪਾਣੀ ਦੇ ਸਟੋਰਜ ਲਈ ਦੋ ਟੋਭਿਆਂ ਦੀ ਸਮਰੱਥਾ ਵਧਾਈ ਗਈ ਉਥੇ ਹੀ ਕਈ ਨਵੇਂ ਡਿਸਪੋਜ਼ਲ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ ਆਦਿ ਸ਼ੁਰੂ ਕਰਵਾਏ ਗਏ ਹਨ ਜਿਸ ਨਾਲ ਹੁਣ ਇਸ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵਾਰਡ ਨੰਬਰ 37 ਦੇ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ, ਵਾਰਡ ਨੰਬਰ 41 ਦੇ ਕੌਂਸਲਰ ਕੁਲਵਿੰਦਰ ਕੌਰ, ਵਾਰਡ ਨੰਬਰ 42 ਦੇ ਕੌਂਸਲਰ ਸੁਖਰਾਜ ਸਿੰਘ ਔਲਖ , ਵਾਰਡ ਨੰਬਰ 44 ਦੇ ਕੌਂਸਲਰ ਇੰਦਰਜੀਤ ਸਿੰਘ ਇੰਦਰ, ਵਾਰਡ ਨੰਬਰ 45 ਦੇ ਕੌਂਸਲਰ ਰਾਜ ਰਾਣੀ, ਵਾਰਡ ਨੰਬਰ 46 ਦੇ ਕੌਂਸਲਰ ਰਤਨ ਰਾਹੀ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਵਿੱਤ ਮੰਤਰੀ ਨੇ ਪੂਰੀ ਯੋਜਨਾਬੱਧ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੀਤਾ ਹੈ। ਇਸ ਮੌਕੇ ਪਵਨ ਮਾਨੀ, ਬਲਜਿੰਦਰ ਠੇਕੇਦਾਰ,ਰਾਜਨ ਗਰਗ, ਹਰਵਿੰਦਰ ਲੱਡੂ, ਸਾਧੂ ਸਿੰਘ, ਜਗਪਾਲ ਗੋਰਾ ਸਿੱਧੂ,ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here