ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਅਗਸਤ : 1 ਜਨਵਰੀ 2023 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿਚ ਸਮੂਹ ਮਾਨਤਾ ਪ੍ਰਾਪਤ ਰਜਨੀਤਿਕ ਪਾਰਟੀਆਂ ਦੇ ਨੁਇੰਦਿਆਂ ਨਾਲ ਵਧੀਕ ਡਿਪਟੀ ਕਮਿਸਨਰ-ਕਮ-ਵਧੀਕ ਜ?ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਜ?ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਭਾਰਤ ਚੋਣ ਕਮਿਸਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਮਿਸਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਪੁਲਿਸ ਸਟੇਸਨਾਂ ਦੀ ਰੈਸਨੇਲਾਈਜੇਸਨ ਦਾ ਕੰਮ 4 ਅਗਸਤ 2022 ਤੋਂ ਸੁਰੂ ਹੋ ਚੁੱਕਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਸਮੇਂ ਜ?ਿਲ੍ਹਾ ਬਠਿੰਡਾ ਵਿੱਚ 1192 ਪੋਲਿੰਗ ਸਟੇਸਨ ਹਨ। ਭਾਰਤ ਚੋਣ ਕਮਿਸਨ ਵੱਲੋਂ ਇਕ ਪੋਲਿੰਗ ਸਟੇਸਨ ਤੇ ਵੱਧ ਤੋਂ ਵੱਧ 1500 ਵੋਟਰਾਂ ਦੀ ਗਿਣਤੀ ਨਿਸਚਿਤ ਕੀਤੀ ਗਈ ਹੈ। ਜ?ਿਲ੍ਹੇ ਵਿੱਚ ਕਿਸੇ ਵੀ ਪੋਲਿੰਗ ਸਟੇਸਨ ਤੇ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਦੀ ਚੋਣ ਹਲਕੇ ਵਿੱਚ ਪੋਲਿੰਗ ਸਟੇਸਨਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਵੇਗਾ ਫਿਰ ਵੀ ਜੇਕਰ ਕਿਸੇ ਪੋਲਿੰਗ ਸਟੇਸਨ ਦੀ ਇਮਾਰਤ ਜਾਂ ਸੈਕਸ਼ਨ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਉਹ ਆਪਣੇ ਸੁਝਾਅ 25 ਅਗਸਤ 2022 ਤੱਕ ਸਬੰਧਤ ਚੋਣਕਾਰ ਰਜਿਸਟਰੇਸਨ ਅਫਸਰ ਪਾਸ ਜਮ੍ਹਾਂ ਕਰਵਾ ਸਕਦੇ ਹਨ। ਬੀ.ਐਲ.ਓ ਵੱਲੋਂ ਸਵੈ ਇਛੁਕ ਆਧਾਰ ਤੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ ਸੁਰੂ ਹੋ ਚੁੱਕਾ ਹੈ। ਸਮੂਹ ਵੋਟਰਾਂ ਵੱਲੋਂ ਫਾਰਮ ਨੰਬਰ 6ਬੀ ਆਨਲਾਈਨ/ਆਫਲਾਈਨ ਭਰਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸਮੂਹ ਨੁਮਾਇੰਦਿਆਂ ਆਪਣੇ ਵਰਕਰਾਂ ਰਾਹੀਂ ਇਸ ਮੰਤਵ ਨੂੰ ਪੂਰਾ ਕਰਨ ਲਈ ਬੀ.ਐਲ.ਓ. ਦਾ ਸਹਿਯੋਗ ਲੈਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01-07-2023 ਦੇ ਆਧਾਰ ਤੇ ਦਾਅਵੇ/ਇਤਰਾਜ ਮਿਤੀ 09.11.2022 ਤੋਂ 08.12.2022 ਤੱਕ ਪ੍ਰਾਪਤ ਕੀਤੇ ਜਾਣਗੇ। ਮਿਤੀ 19,20 ਨਵੰਬਰ 2022 ਅਤੇ 3, 4 ਦਸੰਬਰ 2022 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸਨਾਂ ਤੇ ਦਾਅਵੇ ਇਤਰਾਜ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਲਗਾਉਣਗੇ।
ਵਧੀਕ ਜਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਨੇ ਇਹ ਵੀ ਦੱਸਿਆ ਕਿ ਭਾਰਤੀ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਰਜਿਸਟਰੇਸਨ ਲਈ ਹਰ ਸਾਲ 4 ਮੌਕੇ ਦਿੱਤੇ ਜਾਣਗੇ। ਹੁਣ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਆਧਾਰ ਮੰਨ ਕੇ ਵੋਟਰ ਰਜਿਸਟਰੇਸਨ ਕੀਤੀ ਜਾਇਆ ਕਰੇਗੀ। ਦਾਅਵਾ ਇਤਰਾਜ ਭਾਰਤ ਚੋਣ ਕਮਿਸਨ ਦੇ ਪੋਰਟਲ .., ਅਤੇ ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਵਧੀਕ ਜ?ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥਵਾਰ ਬੀ.ਐਲ.ਏ. ਨਿਯੁਕਤ ਕਰਕੇ ਲਿਸਟਾਂ ਸਬੰਧਤ ਚੋਣਕਾਰ ਰਜਿਸਟਰੇਸਨ ਅਫਸਰ ਨੂੰ ਸੌਂਪਣ ਲਈ ਅਪੀਲ ਕੀਤੀ ਗਈ। ਇਸ ਮੌਕੇ ਇੰਡੀਅਨ ਨੈਸਨਲ ਕਾਂਗਰਸ ਸੁਨੀਲ ਕੁਮਾਰ, ਬਹੁਜਨ ਸਮਾਜ ਪਾਰਟੀ ਜੋਗਿੰਦਰ ਸਿੰਘ, ਆਮ ਆਦਮੀ ਪਾਰਟੀ ਐਮ.ਐਲ. ਜਿੰਦਲ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਕੁਲਜੀਤਪਾਲ ਸਿੰਘ ਅਤੇ, ਭਾਰਤੀ ਜਨਤਾ ਪਾਰਟੀ ਰਾਜਿੰਦਰ ਪ੍ਰਸਾਦ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਆਦਿ ਹਾਜ਼ਰ ਸਨ।
11 Views