180 ਸਰਟੀਫਿਕੇਟ ਤੇ ਚਾਰ ਵਾਰ ਦੇ ਗੋਲਡਮੈਡਲਿਸਟ ਨੇ ਫ਼ੜਿਆ ਝਾੜੂ

0
18

ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਧ ਰਹੀਆਂ ਸਿਆਸੀ ਸਰਗਰਮੀਆਂ ਤਹਿਤ 180 ਡਿਗਰੀਆਂ ਤੇ ਚਾਰ ਵਾਰ ਦੇ ਗੋਲਡ ਮੈਡਲਿਸਟ ਰਹੇ ਨੌਜਵਾਨ ਕੁਨਾਰ ਸਹਿਤ ਇੱਕ ਦਰਜ਼ਨ ਪ੍ਰਵਾਰਾਂ ਨੇ ਆਪ ’ਚ ਸਮੂਲੀਅਤ ਕਰਦਿਆਂ ਝਾੜੂ ਫ਼ੜਿਆ। ਪਾਰਟੀ ਦੇ ਕਾਨੂੰਨੀ ਵਿੰਗ ਦੇ ਉਪ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਉਕਤ ਨੌਜਵਾਨ ਨੇ ਕਿਹਾ ਕਿ ਅੱਜ ਸੂਬੇ ਦੇ ਨੌਜਵਾਨ ਬੇਰੁਜਗਾਰ ਹੋਣ ਕਾਰਨ ਨਿਰਾਸਾ ਦੇ ਆਲਮ ਵਿਚ ਹੈ। ਪਾਰਟੀ ਆਗੂ ਜੀਦਾ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਅਨਿਲ ਠਾਕੁਰ ਟਰੇਡ ਵਿੰਗ ਪ੍ਰਧਾਨ, ਰਾਕੇਸ ਪੁਰੀ, ਬਲਜਿੰਦਰ ਸਿੰਘ ਬਰਾੜ,ਜਨਾਰਦਨ ਮਾਈਓ , ਦਵਿੰਦਰ ਸੰਧੂ, ਕੁਲਵਿੰਦਰ ਮਾਕੜ, ਪਰਦੀਪ ਕਾਲੀਆ ਆਦਿ ਹਾਜਰ ਸਨ।

LEAVE A REPLY

Please enter your comment!
Please enter your name here