ਮੌਜੂਦਾ ਸਾਈਟ ‘ਤੇ ਬੱਸਾਂ ਦੀ ‘ਇੰਟਰੀ’ ਤੇ ‘ਐਗਜਟ’ ਨੂੰ ਲੈ ਕੇ ਆ ਰਹੀ ਹੈ ਸਮੱਸਿਆ
ਟਰੈਫ਼ਿਕ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਪ੍ਰਸ਼ਾਸਨ ਨੇ ਡੇਢ ਕਿਲੋਮੀਟਰ ਅੱਗੇ ਮਲੋਟ ਰੋਡ ’ਤੇ ਹੀ ਹੋਰ ਜਗ੍ਹਾਂ ਦੇਖੀ
ਸੁਖਜਿੰਦਰ ਮਾਨ
ਬਠਿੰਡਾ, 19 ਅਗਸਤ : ਪਿਛਲੇ ਕਰੀਬ 27 ਸਾਲਾਂ ਤੋਂ ਕਾਗਜ਼ਾਂ ’ਚ ‘ਘੁੰਮ’ ਰਹੇ ਬਠਿੰਡਾ ਦੇ ਨਵੇਂ ਬੱਸ ਅੱਡੇ ਨੂੰ ਹੋਂਦ ਵਿਚ ਆਉਣ ‘ਤੇ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਪਿਛਲੇ ਲੰਮੇ ਸਮੇਂ ਤੋਂ ਮਲੋਟ ਰੋਡ ’ਤੇ ਝੀਲਾਂ ਕੋਲ ਬਣੇ ਓਵਰਬ੍ਰਿਜ ਦੇ ਨਜਦੀਕ ਫ਼ਾਈਨਲ ਕੀਤੀ ‘ਜਗ੍ਹਾਂ’ ਵੀ ਹੁਣ ਅਣਫਿੱਟ ਸਾਬਤ ਹੋਣ ਲੱਗੀ ਹੈ। ਟਰੱਸਟ ਅਤੇ ਸਰਕਾਰ ਦੇ ਤਕਨੀਕੀ ਮਾਹਰਾਂ ਵਲੋਂ ਦਿੱਤੀ ਜਾ ਰਹੀ ਰਾਏ ਮੁਤਾਬਕ ਮਲੋਟ ਰੋਡ ’ਤੇ ਝੀਲਾਂ ਕੋਲ ਬਣੇ ਓਵਰਬ੍ਰਿਜ ਦੇ ਉਤਰਨ ਸਾਰ ‘ਸੱਜੇ’ ਹੱਥ ਵਾਲੀ ਪਾਵਰਕਾਮ ਦੀ ਜਗ੍ਹਾਂ ’ਤੇ ਬਣਨ ਵਾਲੇ ਸੰਭਾਵੀ ਬੱਸ ਅੱਡੇ ’ਚ ਬੱਸਾਂ ਦੇ ਦਾਖ਼ਲੇ ਅਤੇ ਬਾਹਰ ਜਾਣ ਦੀ ਸਮੱਸਿਆ ਆ ਰਹੀ ਹੈ।
ਨਗਰ ਨਿਗਮ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ
ਇਸਦੇ ਨਾਲ ਇਸ ਜਗ੍ਹਾਂ ’ਤੇ ਟਰੈਫ਼ਿਕ ਸਮੱਸਿਆ ਖੜੀ ਹੋ ਸਕਦੀ ਹੈ। ਜੇਕਰ ਬੱਸ ਸਟੈਂਡ ਨੂੰ ਇੱਥੈ ਹੀ ਬਣਾਉਣਾ ਹੈ ਤਾਂ ਇਸਦੇ ਲਈ ਓਵਰਬ੍ਰਿਜ ਦੇ ਨਾਲ ਬੱਸ ਸਟੈਂਡ ਲਈ ਅਲੱਗ ਤੋਂ ਇੱਕ ‘ਲੈਗ’ ਉਤਾਰਨੀ ਪਏਗੀ, ਜਿਸਨੂੰ ਦੇਣ ਲਈ ‘ਸਲੋਪ’ ਲਈ ਵੀ ਜਗ੍ਹਾਂ ਦੀ ਕਮੀ ਪੈ ਰਹੀ ਹੈ। ਜਿਸਦੇ ਚੱਲਦੇ ਪ੍ਰਸ਼ਾਸਨ ਵਲੋਂ ਹੁਣ ਇਸੇ ਰੋਡ ’ਤੇ ਕਰੀਬ ਡੇਢ-ਦੋ ਕਿਲੋਮੀਟਰ ਅੱਗੇ ਅੰਬੂਜਾ ਸੀਮੈਂਟ ਫੈਕਟਰੀ ਦੇ ਨਜਦੀਕ ਪਾਵਰਕਾਮ ਦੀ ਖ਼ਾਲੀ ਪਈ ਜਗ੍ਹਾਂ ਇਸ ਕੰਮ ਲਈ ਦੇਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਗੈਰ ਰਸਮੀ ਤੌਰ ‘ਤੇ ਚਰਚਾ ਸ਼ੁਰੂ ਹੋ ਗਈ ਹੈ।
ਕੁਝ ਜ਼ਿਲ੍ਹਿਆਂ ’ਚ ਮੁੜ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਪੀੜ੍ਹਤਾਂ ਲਈ ਸਹਾਇਤਾ ਕੇਂਦਰ ਸਥਾਪਤ
ਨਵੀਂ ਜਗ੍ਹਾਂ ਦੀ ਖਾਸੀਅਤ ਇਹ ਹੈ ਕਿ ਇੱਥੇ ਬੱਸ ਸਟੈਂਡ ਬਣਨ ਨਾਲ ਟਰੈਫ਼ਿਕ ਨਿਰਵਿਘਨ ਚੱਲਦਾ ਰਹੇਗਾ ਤੇ ਨਾਲ ਹੀ ਇਹ ਬਾਦਲ-ਮਲੋਟ ਰਿੰਗ ਰੋਡ ਦੇ ਨਜਦੀਕ ਚਲਿਆ ਜਾਣ ਕਾਰਨ ਇੱਥੋਂ ਮਾਨਸਾ ਤੇ ਤਲਵੰਡੀ ਸਾਬੋ ਲਈ ਬੱਸਾਂ ਵੀ ਵਾਇਆ ਇਸੇ ਰਿੰਗ ਰੋਡ ਹੋ ਕੇ ਜਾ ਸਕਦੀਆਂ ਹਨ।ਉੰਜ ਇੱਥੇ ਵੀ ਬੱਸ ਸਟੈਂਡ ਦੀ ਜਗ੍ਹਾਂ ਦੇ ਅੱਗੇ ਇੱਕ ਓਵਰਬ੍ਰਿਜ ਦੀ ਜਰੂਰਤ ਪਏਗੀ ਤਾਂ ਕਿ ਬਠਿੰਡਾ ਤੋਂ ਮਲੋਟ-ਮੁਕਤਸਰ, ਬਾਦਲ ਤੇ ਡੱਬਵਾਲੀ ਰੋਡ ਨੂੰ ਜਾਣ ਵਾਲੇ ਟਰੈਫ਼ਿਕ ਨਿਰਵਿਘਨ ਚੱਲਦਾ ਰਹਿ ਸਕੇ। ਇਸਦੇ ਲਈ ਕੌਮੀ ਹਾਈਵੇ ਅਥਾਰਟੀ ਅੱਗੇ ਕੇਸ ਰੱਖਿਆ ਜਾਵੇਗਾ।
ਫ਼ਰੀਦਕੋਟ ਚ ਬੀ.ਐੱਸ.ਸੀ ਐਗਰੀਕਲਚਰ( ਆਨਰ) ਦਾ 60 ਬੱਚਿਆਂ ਦੇ ਨਾਲ ਪਹਿਲਾ ਬੈਚ ਹੋਵੇਗਾ ਸ਼ੁਰੂ
ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਸੋਚ ਵਿਚਾਰ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਾਈਟ ’ਤੇ ਬਣਨ ਵਾਲੀ ਓਵਰਬ੍ਰਿਜ ਦੀ ਨਵੀਂ ਲੈਗ ’ਤੇ ਆਉਣ ਵਾਲੇ ਖਰਚੇ ਵਿਚ ਥੋੜੀ ਹੋਰ ਰਾਸ਼ੀ ਪਾ ਕੇ ਨਵੀਂ ਜਗ੍ਹਾਂ ਵਾਲੀ ਸਾਈਟ ਦੇ ਸਾਹਮਣੇ ਓਵਰਬ੍ਰਿਜ ਬਣ ਸਕਦਾ ਹੈ। ਇਸਤੋਂ ਇਲਾਵਾ ਇਸ ਸਾਈਟ ਦੀ ਇੱਕ ਹੋਰ ਵਿਸੇਸਤਾ ਇਹ ਵੀ ਦੱਸੀ ਜਾ ਰਹੀ ਹੈ ਕਿ ਇੱਥੇ ਮੌਜੂਦਾ ਸਾਈਟ ਵਾਲੀ ਜਗ੍ਹਾਂ ਦੀ ਤਰ੍ਹਾਂ ਜਿਆਦਾ ਬਿਜਲੀ ਦੀਆਂ ਤਾਰਾਂ ਤੇ ਖੰਬੇ ਨਹੀਂ ਹਨ।
ਬਠਿੰਡਾ ’ਚ ਅਨੁਸ਼ਾਸਨ ਭੰਗ ਕਰਨ ਵਾਲੇ ਕਾਂਗਰਸੀਆਂ ’ਤੇ ਚੱਲੇਗਾ ਅਨੁਸਾਸਨੀ ਡੰਡਾ, ਪੰਜ ਮੈਂਬਰੀ ਕਮੇਟੀ ਗਠਿਤ
ਜਿਸਦੇ ਨਾਲ ਬੱਸ ਸਟੈਂਡ ਦੀ ‘ਕੰਸਟਰਕਸਨ’ ਦਾ ਕੰਮ ਵੀ ਤੁਰੰਤ ਸ਼ੁਰੂ ਹੋ ਸਕਦਾ ਹੈ ਜਦਕਿ ਮੌਜੂਦਾ ਸਾਈਟ ਉਪਰ ਪਾਵਰਕਾਮ ਦੇ ਬੰਦ ਪਏ ਥਰਮਲ ਦੀਆਂ ਹਾਈਪਾਵਰ ਬਿਜਲੀ ਤਾਰਾਂ ਤੇ ਖੰਬਿਆਂ ਦਾ ਜਾਲ ਵਿਛਿਆ ਹੋਇਆ ਹੈ, ਜਿਸਨੂੰ ਪਾਸੇ ਕਰਨ ਲਈ ਜਿੱਥੇ ਕਰੀਬ 10 ਕਰੋੜ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ, ਉਥੇ ਇਸਦੇ ਉਪਰ ਦੋ-ਤਿੰਨ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਬੇਸ਼ੱਕ ਹਾਲੇ ਇਹ ਨਵੀਂ ਯੋਜਨਾ ਮੁਢਲੇ ਪੜਾਅ ’ਤੇ ਹੈ ਪ੍ਰੰਤੂ ਇਸਦੇ ਨਾਲ ਇੱਕ ਵਾਰ ਫ਼ਿਰ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਕੰਮ ਠੰਢਾ ਜਰੂਰ ਹੋ ਸਕਦਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਦੀ ਲੜਕੀ ਦੀ ਕੈਨੇਡਾ ’ਚ ਸੜਕ ਹਾਦਸੇ ਵਿਚ ਹੋਈ ਮੌਤ
50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਟਰੱਸਟ ਨੂੰ ਮਿਲੇਗੀ ਜਮੀਨ
ਬਠਿੰਡਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਨਵੇਂ ਬੱਸ ਸਟੈਂਡ ਲਈ ਪਾਵਰਕਾਮ ਵਲੋਂ ਇਹ ਜਮੀਨ ਜੋਕਿ ਹੁਣ ਬੀਡੀੲੈ ਕੋਲ ਚਲੀ ਗਈ ਹੈ, 50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਹੈ। ਇਸ ਪ੍ਰੋਜੈਕਟ ਲਈ ਕੁੱਲ 16.42 ਏਕੜ ਜਮੀਨ ਟਰੱਸਟ ਨੂੰ ਦੇਣੀ ਤੈਅ ਕੀਤੀ ਗਈ ਹੈ, ਜਿਸਦੇ ਪੈਸੇ ਹਾਲੇ ਟਰੱਸਟ ਵਲੋਂ ਜਮ੍ਹਾਂ ਕਰਵਾਏ ਜਾਣੇ ਬਾਕੀ ਹਨ। ਟਰੱਸਟ ਇਸ ਜਮੀਨ ਵਿਚੋਂ ਬੱਸ ਸਟੈਂਡ ਬਣਾਉਣ ਦੇ ਨਾਲ-ਨਾਲ ਵਪਾਰਕ ਇਮਾਰਤਾਂ ਵੀ ਬਣਾਏਗੀ, ਜਿਸਨੂੰ ਵੇਚ ਕੇ ਬੱਸ ਸਟੈਂਡ ਦੇ ਨਿਰਮਾਣ ਉਪਰ ਹੋਣ ਵਾਲਾ ਖਰਚਾ ਕੱਢਿਆ ਜਾਵੇਗਾ।
25 ਸਾਲਾਂ ਤੋਂ ਚੱਲ ਰਹੀ ਹੈ ਬਠਿੰਡਾ ਸ਼ਹਿਰ ਦਾ ਨਵਾਂ ਬੱਸ ਅੱਡਾ ਦੀ ਯੋਜਨਾ
ਬਠਿੰਡਾ: ਗੌਰਤਲਬ ਹੈ ਕਿ ਬਠਿੰਡਾ ਸ਼ਹਿਰ ਵਿਚ ਵਧਦੇ ਹੋਏ ਟਰੈਫ਼ਿਕ ਨੂੰ ਦੇਖਦਿਆਂ ਪਿਛਲੇ ਕਰੀਬ 25 ਸਾਲਾਂ ਤੋਂ ਮੌਜੂਦਾ ਬੱਸ ਸਟੈਂਡ ਨੂੰ ਸ਼ਹਿਰ ਵਿਚੋਂ ਬਾਹਰ ਕੱਢਣ ਦੀ ਯੋਜਨਾ ਹੈ। ਸਭ ਤੋਂ ਪਹਿਲਾਂ 1997 ਵਿਚ ਅਕਾਲੀ-ਭਾਜਪਾ ਸਰਕਾਰ ਨੇ ਇਹ ਯੋਜਨਾ ਬਣਾਈ ਸੀ। ਉਸਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਇਸ ਬਾਰੇ ਕਾਗਜ਼ਾਂ ਵਿਚ ਚਰਚਾ ਕੀਤੀ। ਇਸਤੋਂ ਇਲਾਵਾ ਮੁੜ 2007 ਵਿਚ ਅਕਾਲੀ-ਭਾਜਪਾ ਸਰਕਾਰ ਬਣ ਗਈ ਤੇ ਸਰਕਾਰ ਨੇ ਬਰਨਾਲਾ ਰੋਡ ’ਤੇ ਸਥਿਤ ਪਟੇਲ ਨਗਰ ਕੋਲ ਨਗਰ ਸੁਧਾਰ ਟਰੱਸਟ ਦੀ ਜਮੀਨ ਵਿਚ ਇਹ ਬੱਸ ਅੱਡਾ ਬਣਾਉਣ ਦਾ ਫੈਸਲਾ ਲਿਆ।
ਫੂਡ ਪ੍ਰਾਸੈਸਿੰਗ ਇਕਾਈਆਂ ਨੂੰ ਉਤਸ਼ਾਹਿਤ ਕਰਨ ਲਈ ਅਵੇਅਰਨੈਸ ਕੈਂਪ ਆਯੋਜਿਤ
ਇਸਦੇ ਲਈ ਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ, ਕਿਉਂਕਿ ਇਸ ਜਗ੍ਹਾਂ ਦੇ ਬਿਲਕੁਲ ਨਾਲ ਏਸੀਆਂ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਹੋਣ ਕਾਰਨ ਸੁਰੱਖਿਆ ਦੇ ਨਜਰੀਏ ਤੋਂ ਆਰਮੀ ਦੀ ਮੰਨਜੂਰੀ ਬਹੁਤ ਜਰੂਰੀ ਸੀ। ਇਹ ਪ੍ਰਕ੍ਰਿਆ ਲੰਮੀ ਚੱਲਦੀ ਰਹੀ ਤੇ ਅਖ਼ੀਰ 13 ਦਸੰਬਰ 2016 ਨੂੰ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਿਨ੍ਹਾਂ ਐਨ.ਓ.ਸੀ ਤੋਂ ਹੀ ਇਸ ਬੱਸ ਅੱਡੇ ਦਾ ਨੀਂਹ ਪੱਥਰ ਵੀ ਰੱਖ ਦਿੱਤਾ। ਮੁੜ ਕਾਂਗਰਸ ਸਰਕਾਰ ਬਣੀ ਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਤੇ ਮਨਪ੍ਰੀਤ ਸਿੰਘ ਬਾਦਲ ਵਿਤ ਮੰਤਰੀ ਬਣੇ।
ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ : ਜਗਰੂਪ ਗਿੱਲ
ਉਨ੍ਹਾਂ ਵੀ ਬੱਸ ਅੱਡੇ ਨੂੰ ਬਣਾਉਣ ਦਾ ਵਾਅਦਾ ਕੀਤਾ ਤੇ ਇਸ ਸਬੰਧ ਵਿਚ ਫ਼ੌਜੀ ਅਧਿਕਾਰੀਆਂ ਨਾਲ ਵੀ ਤਾਲਮੇਲ ਹੋਇਆ ਤੇ ਅਖ਼ੀਰ ਕੁੱਝ ਸਰਤਾਂ ਸਹਿਤ ਐਨ.ਓ.ਸੀ ਮਿਲ ਗਈ। ਪ੍ਰੰਤੂ ਵਿਤ ਮੰਤਰੀ ਨੇ ਟਰੱਸਟ ਦਾ ਇਹ ਪ੍ਰੋਜੈਕਟ ਨਗਰ ਨਿਗਮ ਨੂੰ ਸੌਂਪ ਦਿੱਤਾ, ਜਿਸ ਕਾਰਨ ਮੁੜ ਇਹ ਠੰਢੇ ਬਸਤੇ ਵਿਚ ਚਲਾ ਗਿਅ। ਮੌਜੂਦਾ ਆਪ ਸਰਕਾਰ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਪਹਿਲਕਦਮੀ ’ਤੇ ਇਹ ਪ੍ਰੋਜੈਕਟ ਮਲੋਟ ਰੋਡ ’ਤੇ ਚਲਾ ਗਿਆ ਹੈ।