ਮੰਗ ਪੱਤਰ ਦੇ ਕੇ ਕੀਤੀ ਮਸਲੇ ਦੇ ਹੱਲ ਦੀ ਅਪੀਲ, ਨਹੀਂ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ : ਸੂਬੇ ਦੀ ‘ਕੱਟੜ ਇਮਾਨਦਾਰ’ ਸਰਕਾਰ ਕਹੀ ਜਾਣ ਵਾਲੀ ਮੌਜੂਦਾ ਸਰਕਾਰ ਦੇ ਰਾਜਭਾਗ ਦੌਰਾਨ ਵੀ ਤਹਿਸੀਲਾਂ ’ਚ ਆਮ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਤੋਂ ਅੱਕੇ ਪ੍ਰਾਪਟੀ ਡੀਲਰਾਂ ਨੇ ਅੱਜ ਡਿਪਟੀ ਕਮਿਸ਼ਨਰ ਦਾ ਦਰਵਾਜ਼ਾ ਖੜਕਾਇਆ। ਸ਼ਹਿਰ ਦੇ ਦਰਜਨਾਂ ਪ੍ਰਾਪਟੀ ਡੀਲਰਾਂ ਵਲੋਂ ਇਕੱਠੇ ਹੋ ਕੇ ਤਹਿਸੀਲ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਮੰਗ ਵੀ ਦਿੱਤਾ ਗਿਆ। ਇਸਦੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਸਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਬਠਿੰਡਾ ਤੋਂ ਪੰਜਾਬ ਪੱਧਰ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਨੇ ਸੰਭਾਲਿਆ ਅਹੁੱਦਾ
ਇਸ ਦੌਰਾਨ ਪਤਾ ਚੱਲਿਆ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਖੁਦ ਵੀ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੋਇਆ ਹੈ, ਜਿਸਦੇ ਚੱਲਦੇ ਬੀਤੇ ਕੱਲ ਉਨ੍ਹਾਂ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਇਨਾਵਾ ਤਹਿਸੀਲ ਦਾ ਚੱਕਰ ਵੀ ਲਗਾਇਆ ਗਿਆ ਸੀ। ਸੰਪਰਕ ਕਰਨ ‘ਤੇ ਡਿਪਟੀ ਕਸਿਮਨਰ ਸੌਕਤ ਅਹਿਮਦ ਪਰੇ ਨੇ ਦਸਿਆ ਕਿ ਵਫ਼ਦ ਦੀਆਂ ਮੁਸਕਲਾਂ ਦਾ ਹੱਲ ਜਲਦੀ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਗੈਰ-ਕਾਨੂੰਨੀ ਕਲੌਨੀਆਂ ਤੇ ਥਾਵਾਂ ਦੀ ਵਿੱਕਰੀ ਰੋਕਣ ਲਈ ਐਨ.ਓ.ਸੀ ਦੀ ਸਰਤ ਲਗਾਈ ਹੋਈ ਹੈ।
ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਬੈਠਕ
ਹਾਲਾਂਕਿ ਸਰਕਾਰ ਵਲੋਂ ਇਹ ਕਦਮ ਕਿਸਾਨਾਂ ਦੀਆਂ ਜਮੀਨਾਂ ਲੈ ਕੇ ਸਿੱਧੀਆਂ ਖ਼ਰੀਦਦਾਰ ਕਰਵਾਉਣ ਵਾਲਿਆਂ ਨੂੰ ਰਜਿਸਟਰੀਆਂ ਕਰਵਾ ਕੇ ਮੋਟਾ ਪੈਸਾ ਕਮਾਉਣ ਵਾਲਿਆਂ ’ਤੇ ਰੋਕ ਲਗਾਉਣ ਲਈ ਚੁੱਕਿਆ ਗਿਆ ਹੈ ਪ੍ਰੰਤੂ ਇਸਦੀ ਆੜ ’ਚ ਆਮ ਲੋਕ ਵੀ ਪਿਸ ਰਹੇ ਹਨ। ਪ੍ਰਾਪਟੀ ਡੀਲਰਾਂ ਨੇ ਦਸਿਆ ਕਿ ਬਠਿੰਡਾ ਜੋਨ ਕੁੱਲ ਅੱਠ ਜੋਨਾਂ ਵਿਚ ਵੰਡਿਆ ਹੋਇਆ ਹੈ ਪ੍ਰੰਤੂ ਜੋਨ ਨੰਬਰ 5,6,7,8 ਦਾ ਨਕਸ਼ਾ ਜਨਤਕ ਨਾ ਹੋਣ ਕਾਰਨ ਸਮੱਸਿਆ ਆ ਰਹੀ ਹੈ। ਬੇਸ਼ੱਕ ਇੰਨ੍ਹਾਂ ਜੋਨਾਂ ਅਧੀਨ ਆਉਂਦਾ ਕਾਫ਼ੀ ਸਾਰਾ ਇਲਾਕਾ ਰਿਹਾਇਸ਼ੀ ਹੈ ਪ੍ਰੰਤੂ ਇੰਨ੍ਹਾਂ ਇਲਾਕਿਆਂ ਵਿਚ ਹੀ ਗੈਰ-ਕਾਨੂੰਨੀ ਕਲੌਨੀਆਂ ਦਾ ਜਿਆਦਾ ਪਸਾਰਾ ਹੈ।
ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ
ਪ੍ਰਾਪਟੀ ਡੀਲਰਾਂ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਕੋਲੋਂ ਮੰਗ ਵੀ ਕੀਤੀ ਕਿ ਜੁਲਾਈ 2023 ਤੋਂ ਸ਼ਹਿਰ ਦਾ ਨਕਸ਼ਾ ਤਿਆਰ ਪਿਆ ਹੈ, ਉਸਨੂੰ ਹੁਣ ਉਹ ਤੁਰੰਤ ਜਾਰੀ ਕਰਨ ਲਈ ਹਿਦਾਇਤਾਂ ਕਰਨ, ਕਿਉਂਕਿ ਹੁਣ ਉਹਨਾਂ ਕੋਲ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ਼ ਵੀ ਹੈ। ਇਸਤੋਂ ਇਲਾਵਾ ਵਕਫ਼ ਬੋਰਡ ਦੇ ਪੱਤਰ ਦੇ ਆਧਾਰ ’ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਟੋਕਨ ਪ੍ਰਕ੍ਰਿਆ ਨੂੰ ਪਾਰਦਰਸ਼ੀ ਕਰਨ ਦੀ ਵੀ ਮੰਗ ਕੀਤੀ।