Site icon Punjabi Khabarsaar

Chandigarh News: ਸਾਬਕਾ ਉਪ ਮੁੱਖ ਮੰਤਰੀ ਦੀ ਵਧੀਆਂ ਮੁਸ਼ਕਲਾਂ, ਬੇਟੇ ਨੇ ਹਾਟਲ ‘ਚ ਕਰਤਾ ਵੱਡਾ ਕਾਂਡ!

45 Views

Chandigarh News: ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮੁਸ਼ਕਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਮੁਸ਼ਕਲਾਂ ਉਨ੍ਹਾਂ ਦੇ ਕਿਸੇ ਬਿਆਨਬਾਜ਼ੀ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਬੇਟੇ ਉਦੈਵੀਰ ਸਿੰਘ ਰੰਧਾਵਾ ਕਰਕੇ ਹੈ। ਦਰਅਸਲ ਉਦੈਵੀਰ ਸਿੰਘ ਰੰਧਾਵਾ ਤੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਕੁੱਟਮਾਰ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਅਗਵਾਹ ਕਰਨ ਇਲਜ਼ਾਮ ਲਗਾਏ ਗਏ ਹਨ।

ਇਸ ਸਬੰਧੀ ਸ਼ਿਕਾਇਤਕਰਤਾ ਨਰਵੀਰ ਸਿੰਘ ਗਿੱਲ ਨੇ ਬੀਤੀ ਰਾਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਨਰਵੀਰ ਸਿੰਘ ਗਿੱਲ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਉਹ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇੱਕ 5-ਸਿਤਾਰਾ ਹੋਟਲ ਵਿੱਚ ਗਿਆ।

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

ਜਿੱਥੇ ਉਦੈਵੀਰ ਉਸ ਨੂੰ ਵਾਸ਼ਰੂਮ ਵਿੱਚ ਮਿਲਿਆ ਅਤੇ ਉਸ ਨੂੰ ਉਕਸਾਇਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਉਥੋਂ ਭੱਜ ਗਿਆ ਕਿਉਂਕਿ ਰੰਧਾਵਾ ਦੇ ਗੰਨਮੈਨ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਦੇਰ ਬਾਅਦ ਉਦੈਵੀਰ ਨੇ ਨਰਵੀਰ ਦਾ ਪਿੱਛਾ ਕੀਤਾ ਅਤੇ ਉਹ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਨਰਵੀਰ ਦੇ ਮੱਥੇ ‘ਤੇ ਸੱਟਾਂ ਲੱਗੀਆਂ। ਪਤਾ ਲੱਗਾ ਹੈ ਕਿ ਨਰਵੀਰ ਅਤੇ ਉਦੈਵੀਰ ਦੀ ਪਿਛਲੇ ਦੋ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ।

Exit mobile version