ਬਠਿੰਡਾ, 24 ਅਗਸਤ : ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਰਜਿ.ਨੰ.2087 ਪੰਜਾਬ ਵੱਲੋਂ ਬਠਿੰਡਾ ਦੇ ਡਾਕਟਰ ਅੰਬੇਦਕਰ ਪਾਰਕ ਵਿਖੇ ਅਜ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚਪੰਜਾਬ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਜੱਥੇਬੰਦੀਆਂ ਨੂੰ ਇੱਕ ਝੰਡੇ ਹੇਠ ਇੱਕਠੇ ਹੋਣ ਲਈ ਅਪੀਲ ਕੀਤੀ ਗਈ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੇਸ ਦੀ ਅਜਾਦੀ ਤੋਂ ਬਾਅਦ 76 ਸਾਲ ਬੀਤ ਜਾਣ ਦੇ ਬਾਵਜੂਦ ਸਿਆਸੀ ਪਾਰਟੀਆਂ ਨੇ ਦਿਵਯਾਂਗ ਵਰਗ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਿਵਯਾਂਗ ਵਰਗ ਦੇ ਹਿੱਤਾਂ ਨੂੰ ਅਣਗੋਲਿਆ ਕਰ ਰਹੀ ਹੈ, ਜਿਸਦੇ ਚੱਲਦੇ ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਸਮੂਹ ਦਿਵਆਂਗ ਜਥੇਬੰਦੀਆਂ ਇੱਕ ਜੁਟ ਹੋ ਕੇ ਅਪਣੇ ਵਰਗ ਦੀ ਭਲਾਈ ਲਈ ਕੰਮ ਕਰਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੁਲਿਸ ਕੋਲ ਦਰਜ ਹੋਈ ਸ਼ਿਕਾਇਤ!
ਇਸ ਮੌਕੇ ਐਸੋਸੀਏਸ਼ਨ ਨੇ ਮੰਗਾਂ ਦਾ ਜਿਕਰ ਕਰਦਿਆਂ ਐਕਟ 1995 ਦੇ ਤਹਿਤ ਅਤੇ RPW4 13“ 2016 ਦੇ ਅਨੁਸਾਰ ਸਰਕਾਰੀ ਨੌਕਰੀਆਂ ’ਚ ਦਿਵਯਾਂਗ ਕੋਟੇ ਦੀ ਸਿੱਧੀ ਭਰਤੀ ਦੇ ਬੈਕਲਾਗ ਨੂੰ ਭਰਨ, ਪੈਨਸ਼ਨ 1500 ਰੁਪਏ ਤੋਂ ਵਧਾ ਕੇ ਘੱਟੋ ਘੱਟ 5000 ਰੁਪਏ ਕਰਨ, ਦਿਵਯਾਂਗਾ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਬਿਨਾ ਵਿਆਜ ਤੋਂ ਘੱਟੋ ਘੱਟ 2 ਲੱਖ ਰੁਪਏ ਤੱਕ ਦਾ ਲੋਨ ਦੇਣ, 5 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਬਣਾਉਣ, ਸਾਰੀਆਂ ਸਰਕਾਰੀ ਅਤੇ ਪਰਾਈਵੇਟ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਦੇਣ ਅਤੇ ਗਲਤ ਅੰਗਹੀਣ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀਆਂ ਕਰ ਰਹੇ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜ਼ਨ-2 ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਬੈਠਕ
ਇਸ ਮੌਕੇ ਤੇ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਰਜਿ ਨੰ.2087 ਪੰਜਾਬ ਦੇ ਸਟੇਟ ਜੁਆਇੰਟ ਸੈਕਟਰੀ ਪ੍ਰਧਾਨ ਅਜੈ ਕੁਮਾਰ ਸਾਂਸੀ ,ਲੱਖਾ ਸਿੰਘ ਸੰਘਰਜਿਲਾ ਪ੍ਰਧਾਨ ਬਠਿੰਡਾ,ਮੇਜਰ ਸਿੰਘ ਮੀਤ ਪ੍ਰਧਾਨ ਬਠਿੰਡਾ,ਬਲਜਿੰਦਰ ਸਿੰਘ ਜਨਰਲ ਸੈਕਟਰੀ ਬਠਿੰਡਾ,ਰੂਪ ਸਿੰਘ ਵਾਇਸ ਜਨਰਲ ਸੈਕਟਰੀ ਬਠਿੰਡਾ, ਪਾਲਾ ਸਿੰਘ ਜਿਲਾ ਸਕੱਤਰ ਬਠਿੰਡਾ, ਸੀਨੀਅਰ ਮੈਂਬਰ ਗੁਰਵਿੰਦਰ ਸਿੰਘ,ਸੀਨੀਅਰ ਮੈਂਬਰ ਗੁਰਜੰਟ ਸਿੰਘ,ਸੀਨੀਅਰ ਮੈਂਬਰ ਸੈਫੀ ਸਿੰਘ,ਜੱਸੀ ਕੌਰ ਸੀਨੀਅਰ ਮੈਂਬਰ,ਹਰਬੰਸ ਸਿੰਘ ਸੀਨੀਅਰ ਮੈਂਬਰ,ਕਿਰਨਜੀਤ ਕੌਰ ਸੀਨੀਅਰ ਮੈਂਬਰ,ਗੁਰਦੀਪ ਸਿੰਘ ਸੀਨੀਅਰ ਮੈਂਬਰ,ਸੀਨੀਅਰ ਮੈਬਰ ਹਰਦੇਵ ਸਿੰਘ,ਜੱਗਾ ਸਿੰਘ ਸੀਨੀਅਰ ਮੈਂਬਰ ਆਦਿ ਮੌਜੂਦ ਸਨ।