ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਪ੍ਰਾਪਤੀ ਕਰਦਿਆਂ ਦਿੱਲੀ ਨਾਲ ਸਬੰਧਤ ਚਾਰ ਵਿਅਕਤੀਆਂ ਨੂੰ ਕਾਬੁੂ ਕਰਕੇ ਉਨ੍ਹਾਂ ਕੋਲੋਂ ਇੱਕ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਟੀਕੇ ਬਰਾਮਦ ਕੀਤੇ ਹਨ। ਵੀਰਵਾਰ ਨੂੰ ਬਾਅਦ ਦੁਪਿਹਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਐਸ.ਪੀ ਡੀ ਅਜੈ ਗਾਂਧੀ ਦੀ ਅਗਵਾਈ ਹੇਠ ਐਂਟੀ ਨਾਰਕੋਟਕ ਸੈੱਲ ਬਠਿੰਡਾ ਵੱਲੋਂ ਇਹ ਸਫ਼ਲਤਾ ਹਾਸਲ ਕੀਤੀ ਗਈ ਹੈ।
..’ਤੇ ਜਦ ਮਨਪ੍ਰੀਤ ਬਾਦਲ ਨੂੰ ਫ਼ੜਣ ਗਈ ਵਿਜੀਲੈਂਸ ਟੀਮ ਨਾਲ ‘ਕਲੋਲ’ ਹੋ ਗਈ!
ਉਨ੍ਹਾਂ ਦਸਿਆ ਕਿ ਸੈੱਲ ਦੇ ਇੰਚਾਰਜ਼ ਐਸ.ਆਈ ਜਗਰੂਪ ਸਿੰਘ ਇੰਚਾਰਜ ਵਲੋਂ ਇੱਕ ਗੁਪਤ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਸਹਿਤ ਦੋ ਦਿਨ ਪਹਿਲਾਂ ਬਠਿੰਡਾ -ਬਰਨਾਲਾ ਹਾਈਵੇ ਉਪਰ ਪਿੰਡ ਜੇਠੂਕੇ ਦੇ ਬੱਸ ਸਟੈਂਡ ਕੋਲ 3 ਨੌਜਵਾਨਾਂ ਅਨਿਲ ਕੁਮਾਰ ਤੇ ਅਮਿਤ ਕੁਮਾਰ ਦੇਸਵਾਲ ਵਾਸੀਆਨ ਬਹਾਦਰਗੜ੍ਹ ਅਤੇ ਸੁਨੀਲ ਕੁਮਾਰ ਵਾਸੀ ਨਗੂਰਣ ਜਿਲ੍ਹਾ ਜੀਂਦ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿੱਚੋਂ 10 ਸ਼ੀਸ਼ੀਆਂ ਮੈਕਸਕਫ 100 ਐੇੱਮ ਐੱਲ, 25 ਸ਼ੀਸ਼ੀਆ ਓਨਰੈਕਸ 100 ਐੇੱਮ ਐੱਲ,90 ਪੱਤੇ ਨਸ਼ੀਲੀਆਂ ਗੋਲੀਆਂ ਅਲਪਰਾਜੋਲਮ ਆਈ.ਪੀ 0.5 ਐੱਮ.ਜੀ ਕੁੱਲ 900 ਗੋਲੀਆਂ, 80 ਪੱਤੇ ਕੈਰੀਸੋਪਰੋਡੋਲ ਆਈ.ਪੀ ਕੈਰੀਸੋਮਾ ਕੁੱਲ 800 ਗੋਲੀਆਂ, 80 ਪੱਤੇ ਟਰਾਮਾਡੋਲ ਪਰੋਲੋਨਜੈੱਡ ਰਲੀਜ ਆਈ ਪੀ ਟਰਾਮਵੈੱਲ ਐੱਸ ਆਰ 100 ਕੁੱਲ ਗੋਲੀਆਂ 800 ਬਰਾਮਦ ਕੀਤੀਆਂ ਸਨ।
ਕੋਰਟ ਦਾ ਫੈਸਲਾਂ, ਸੁਖਪਾਲ ਖਹਿਰਾ ਦੋ ਦਿਨਾਂ ਪੁਲਿਸ ਰਿਮਾਂਡ ‘ਤੇ
ਇਸ ਸਬੰਧ ਵਿਚ ਥਾਣਾ ਸਦਰ ਰਾਮਪੁਰਾ ਵਿਖੇ ਮੁਕੱਦਮਾ ਨੰਬਰ 69 ਅ/ਧ 22ਸੀ/61/85 ਐੱਨ.ਡੀ.ਪੀ.ਐੱਸ ਐਕਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਿਸਤੋਂ ਬਾਅਦ ਕਾਬੂ ਕੀਤੇ ਇੰਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਰਿਮਾਂਡ ਦੌਰਾਨ ਕਥਿਤ ਦੋਸ਼ੀ ਅਨਿੱਲ ਕੁਮਾਰ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਫੜੀਆਂ ਗਈਆਂ ਹਨ ਉਹ ਗੁਰਵਿੰਦਰ ਦਈਆ ਨਵੀਂ ਦਿੱਲੀ ਪਾਸੋਂ ਲਿਆਂਦੀਆਂ ਗਈਆਂ ਹਨ।
ਰੇਲ ਗੱਡੀ ‘ਚ ਸਫ਼ਰ ਕਰਨ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਕਰਨਾ ਪਵੇਗਾ ਮੂਸ਼ਕਲਾਂ ਦਾ ਸਾਹਮਣਾ
ਜਿਸਦੇ ਚੱਲਦੇ ਅਨਿੱਲ ਕੁਮਾਰ ਦੀ ਨਿਸ਼ਾਨਦੇਹੀ ’ਤੇ ਦਿੱਲੀ ਪੁਲਿਸ ਦੀ ਮਦਦ ਨਾਲ ਸੈਕਟਰ 5 ਇੰਡਸਟਰੀਅਲ ਏਰੀਆ ਬਬਾਨਾ ਨਵੀਂ ਦਿੱਲੀ ਵਿਖੇ ਸਵਿਫਟ ਡਿਜਾਇਰ ਕਾਰ ਨੰਬਰੀ ਐੱਚ.ਆਰ10 ਜੈੱਡ 0750 ਵਿੱਚੋਂ ਗੁਰਵਿੰਦਰ ਸਿੰਘ ਦਈਆ ਨੂੰ ਕਾਬੂ ਕੀਤਾ ਗਿਆ ਅਤੇ ਉਸਦੇ ਕਬਜ਼ੇ ਵਿੱਚੋਂ 9500 ਪੱਤੇ ਐਲਪਰਾਜ਼ੋਲਮ ਗੋਲੀਆਂ ਆਈ.ਪੀ. 0.5 ਕੁੱਲ 95000 ਗੋਲੀਆਂ, 270 ਸ਼ੀਸ਼ੀਆਂ ਵਿਨਕੇਅਰ-ਟੀ, 360 ਸ਼ੀਸ਼ੀਆਂ ਕੋਰੈਕਸ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ।
ਐਸ.ਬੀ.ਆਈ ਨੇ ਨਥਾਣਾ ਅਨਾਥ ਆਸ਼ਰਮ ਨੂੰ ਦਿੱਤੀ ਲਾਇਬ੍ਰੇਰੀ, ਫਰਨੀਚਰ ਦੇ ਨਾਲ-ਨਾਲ ਖੇਡਾਂ ਦਾ ਸਮਾਨ ਵੀ ਕਰਵਾਇਆ ਮੁਹੱਈਆ
ਐਸ.ਐਸ.ਪੀ ਸ਼੍ਰੀ ਖੁਰਾਣਾ ਨੇ ਦਸਿਆ ਕਿ ਗੁਰਵਿੰਦਰ ਦਈਆ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਕਜਾਲਾ ਦਿੱਲੀ ਵਿਖੇ ਦਰਜ ਹੈ। ਉਨ੍ਹਾਂ ਦਸਿਆ ਕਿ ਕਥਿਤ ਦੋਸੀਆਂ ਕੋਲੋਂ ਡੂੰਘਾਈ ਨਾਲ ਪੁਛਪੜਤਾਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਇਹ ਨਸੀਲੀਆਂ ਗੋਲੀਆਂ ਤੇ ਟੀਕੇ ਪੰਜਾਬ ਵਿਚ ਕਿੱਥੇ-ਕਿੱਥੇ ਸਪਲਾਈ ਕਰਨੇ ਸਨ।