ਮਨਪ੍ਰੀਤ ਦੇ ਤਿੰਨ ਸਾਥੀਆਂ ਦਾ ਮੁੜ ਮਿਲਿਆ ਦੋ ਰੋਜ਼ਾ ਪੁਲਿਸ ਰਿਮਾਂਡ
ਬਠਿੰਡਾ, 28 ਸਤੰਬਰ: ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਵਿਰੁਧ ਵਿਜੀਲੈਂਸ ਵਲੋਂ ਲਗਾਤਾਰ ਸਿਕੰਜ਼ਾ ਕਸਿਆ ਜਾ ਰਿਹਾ। ਜਿਸਦੇ ਚੱਲਦੇ ਸ: ਬਾਦਲ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਮਨਪ੍ਰੀਤ ਬਾਦਲ ਵਿਰੁਧ ਜਿੱਥੇ ਵਿਜੀਲੈਂਸ ਵਲੋਂ ਪਰਚਾ ਦਰਜ਼ ਕਰਨ ਤੋਂ ਬਾਅਦ ਉਨ੍ਹਾਂ ਦੇ ਵਿਦੇਸ਼ ਭੱਜਣ ਦੇ ਖਦਸਿਆਂ ਨੂੰ ਦੇਖਦਿਆਂ ਐਲ.ਓ.ਸੀ (ਲੁੱਕ ਆਊਟ ਸਰਕੂਲਰ) ਜਾਰੀ ਕੀਤਾ ਜਾ ਚੁੱਕਾ ਹੈ ਤੇ ਨਾਲ ਹੀ ਅਦਾਲਤ ਕੋਲੋਂ ਗ੍ਰਿਫਤਾਰੀ ਵਰੰਟ ਵੀ ਹਾਸਲ ਕਰ ਲਿਆ ਹੈ ਤੇ ਹੁਣ ਉਸਦੇ ਨਜਦੀਕੀਆਂ ਨੂੰ ਘੇਰੇ ਵਿਚ ਲੈਣ ਦੀ ਤਿਆਰੀ ਕਰ ਦਿੱਤੀ ਹੈ।
ਕੋਰਟ ਦਾ ਫੈਸਲਾਂ, ਸੁਖਪਾਲ ਖਹਿਰਾ ਦੋ ਦਿਨਾਂ ਪੁਲਿਸ ਰਿਮਾਂਡ ‘ਤੇ
ਇਸੇ ਲੜੀ ਤਹਿਤ ਸੂਚਨਾ ਮਿਲੀ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਵਲੋਂ ਅੱਜ ਸ਼ਾਮ ਇੱਕ ਠੇਕੇਦਾਰ ਦੇ ਦਫ਼ਤਰ ਅਤੇ ਇੱਕ ਕੋਂਸਲਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਇਸਦੇ ਬਾਰੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਕੁੱਝ ਵੀ ਦੱਸਣ ਤੋਂ ਇੰਨਕਾਰ ਕਰ ਦਿੱਤਾ। ਪ੍ਰੰਤੂ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਇਸ ਕੇਸ ਵਿਚ ਫ਼ੜੇ ਗਏ ਵਿਅਕਤੀਆਂ ਵਿਚੋਂ ਇੱਕ ਨੇ ਮੁਢਲੀ ਪੁਛਗਿਛ ਦੌਰਾਨ ਉਕਤ ਠੇਕੇਦਾਰ ਅਤੇ ਇਸ ਦਫ਼ਤਰ ਬਾਰੇ ਕਾਫ਼ੀ ਅਹਿਮ ਜਾਣਕਾਰੀਆਂ ਮੁਹੱਈਆਂ ਕਰਵਾਈਆਂ ਹਨ। ਜਿਸਤੋਂ ਬਾਅਦ ਅੱਜ ਕੀਤੀ ਛਾਪੇਮਾਰੀ ਵਿਚ ਦਫ਼ਤਰ ’ਚ ਪਏ ਹੋਏ ਕੰਪਿਊਟਰ ਅਤੇ ਡੀਵੀਆਰ ਆਦਿ ਵੀ ਸੀਜ਼ ਕਰਨ ਦੀ ਸੂਚਨਾ ਮਿਲੀ ਹੈ।
ਬਠਿੰਡਾ ਪੁਲਿਸ ਵਲੋਂ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਹਿਤ ਚਾਰ ਕਾਬੂ
ਉਂਝ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿੱਥੇ ਵੀ ਉਨ੍ਹਾਂ ਦੇ ਲੁਕਣ ਦੀ ਸੰਭਾਵਨਾ ਹੋ ਸਕਦੀ ਹੈ, ਉਸ ਜਗ੍ਹਾਂ ਨੂੰ ਹਰ ਤਰੀਕੇ ਨਾਲ ਟਟੋਲਿਆ ਜਾ ਰਿਹਾ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਵਿਜੀਲੈਂਸ ਵਲੋਂ ਬਠਿੰਡਾ ਸ਼ਹਿਰ ਵਿਚ ਮਨਪ੍ਰੀਤ ਦੇ ਹਮਦਰਦਾਂ ਦਾ ਵੀ ਬਿਉੂਰੋ ਇਕੱਠਾ ਕੀਤਾ ਹੈ, ਇੰਨ੍ਹਾਂ ਵਿਚ ਇੱਕ ਤਾਂ ਉਹ ਹਨ ਜਿਹੜੇ ਹਾਲੇ ਵੀ ਖੁੱਲਕੇ ਮਨਪ੍ਰੀਤ ਦੇ ਹਿਮਾਇਤ ਵਿਚ ਖੜੇ ਹਨ ਤੇ ਦੂਜੇ ਲੋਕ ਦਿਖਾਵੇ ਦੇ ਲਈ ਇੱਕ ਵਾਰ ਕਾਂਗਰਸ ਵਿਚ ਚਲੇ ਗਏ ਹਨ ਪ੍ਰੰਤੂ ਅੰਦਰਖ਼ਾਤੇ ਨਿਰਤੰਰ ਮਨਪ੍ਰੀਤ ਦੇ ‘ਨੇੜਲੇ’ ਦੇ ਸੰਪਰਕ ਵਿਚ ਹਨ, ਜਿੰਨ੍ਹਾਂ ਉਪਰ ਵੀ ਵਿਜੀਲੈਂਸ ਦੀ ਬਾਜ਼ ਅੱਖ ਬਣੀ ਹੋਈ ਹੈ।