Site icon Punjabi Khabarsaar

ਵਿਧਵਾ ਕਰਮਚਾਰਨ ਤੋੋਂ 7000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਬਠਿੰਡਾ ਦਾ ਜਿਲ੍ਹਾ ਮੈਨੇਜਰ ਕਾਬੂ

55 Views

ਦੋੋ ਮਹੀਨੇ ਪਹਿਲਾ ਹੀ ਮਹਿਲਾ ਵਿਧਵਾ ਨੂੰ ਠੇਕੇ ਦੇ ਅਧਾਰ ’ਤੇ ਕੀਤਾ ਸੀ ਭਰਤੀ
ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ : ਵਿਜੀਲੈਂਸ ਬਿਉਰੋ ਬਠਿੰਡਾ ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਨਗਰ ਨਿਗਮ ਵਿਚ ਕੇਂਦਰੀ ਯੋਜਨਾ ਤਹਿਤ ਕੰਮ ਕਰਦੇ ਇੱਕ ਜ਼ਿਲਾ ਮੈਨੇਜਰ ਨੂੰ ਸੱਤ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਇਸ ਮਾਮਲੇ ਵਿਚ ਜ਼ਿਲ੍ਹਾ ਮੈਨੇਜਰ ਵਿਰੁਧ ਨਗਰ ਨਿਗਮ ਵਿਚ ਬਤੌਰ ਡਾਟਾ ਇੰਟਰੀ ਅਪਰੇਟਰ ਕੰਮ ਕਰਦੀ ਇੱਕ ਵਿਧਵਾ ਕਰਮਚਾਰਨ ਨੇ ਵਿਜੀਲੈਂਸ ਕੋਲ ਸਿਕਾਇਤ ਕੀਤੀ ਸੀ। ਸੂਤਰਾਂ ਅਨੁਸਾਰ ਕਥਿਤ ਦੋਸੀ ਜ਼ਿਲਾ ਮੈਨੇਜਰ ਮਹਿਲਾ ਕਰਮਚਾਰਨ ਨੂੰ ਮਾਨਸਿਕ ਤੌਰ ’ਤੇ ਵੀ ਤੰਗ ਕਰਦਾ ਸੀ ਅਤੇ ਉਸਦੇ ਉਪਰ ਬੁਰੀ ਨਜ਼ਰ ਵੀ ਰੱਖਦਾ ਸੀ।

ਮਨਪ੍ਰੀਤ ਬਾਦਲ ਨੇ ਮੁੜ ਮੰਗੀ ਅਗਾਊਂ ਜਮਾਨਤ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ

ਵਿਜੀਲੈਸ ਵਲੋਂ ਇਸ ਮਾਮਲੇ ਵਿਚ ਬਠਿੰਡਾ ਨਗਰ ਨਿਗਮ ਵਿਚ ਤੈਨਾਤ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਤੋਂ ਇਲਾਵਾ ਅਬੋਹਰ ਨਗਰ ਨਿਗਮ ਵਿਖੇ ਤੈਨਾਤ ਜ਼ਿਲ੍ਹਾ ਮੈਨੇਜਰ ਗੀਤਾਂਜਲ ਵਿਰੁਧ ਵੀ ਪਰਚਾ ਦਰਜ਼ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਇੱਕ ਬੁਲਾਰੇ ਨੇ ਦਸਿਆ ਕਿ ਸਥਾਨਕ ਸ਼ਹਿਰ ਦੇ ਪਰਸਰਾਮ ਨਗਰ ਇਲਾਕੇ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਗੁਰਪ੍ਰੀਤ ਕੌੌਰ ਪਤਨੀ ਸਵਰਗੀ ਜਗਜੀਤ ਸਿੰਘ ਨੂੰ ਅਪਣਾ ਘਰ ਦਾ ਚੁੱਲਾ ਚਲਾਉਣ ਲਈ ਰੋਜਗਾਰ ਦੀ ਜਰੂਰਤ ਸੀ। ਜਿਸਦੇ ਚੱਲਦੇ ਉਸਦੀ ਮੁਲਾਕਾਤ ਅਖੌਤੀ ਸੋੋੋਸਲ ਵਰਕਰ ਮੈਡਮ ਗੀਤਾਜਲੀ ਨਾਲ ਹੋਈ, ਜਿਸਨੇ ਅੱਗੇ ਉਸਨੂੰ ਜਿਲ੍ਹਾ ਮੈਨੇਜਰ ਨੈਸ਼ਨਲ ਅਰਬਨ ਲਾਵਲੀਹੁਡ ਮਿਸ਼ਨ ਨਗਰ ਨਿਗਮ ਬਠਿੰਡਾ ਸੋੋਨੂੰ ਗੋੋੋਇਲ ਨੂੰ ਮਿਲਵਾਇਆ।

..’ਤੇ ਜਦ ਮਨਪ੍ਰੀਤ ਬਾਦਲ ਨੂੰ ਫ਼ੜਣ ਗਈ ਵਿਜੀਲੈਂਸ ਟੀਮ ਨਾਲ ‘ਕਲੋਲ’ ਹੋ ਗਈ!

ਜਿਸਤੋਂ ਬਾਅਦ ਉਸਨੂੰ ਕੰਟਰੈਕਟ ਆਧਾਰ ’ਤੇ (ਅਰਬਨ ਲਰਨਿੰਗ ਇੰਟਰਨਸਿਪ ਪ੍ਰੋੋਗਰਾਮ) ਸਕੀਮ ਤਹਿਤ ਨਗਰ ਨਿਗਮ ਬਠਿੰਡਾ ਵਿਖੇ 12000 ਰੂਪੈ ਮਹੀਨਾ ਤਨਖਾਹ ’ਤੇ ਨੌਕਰੀ ਦਿੱਤੀ ਗਈ। ਸੂਚਨਾ ਮੁਤਾਬਕ ਹੁਣ ਇਸ ਮਹਿਲਾ ਕਰਮਚਾਰਨ ਨੂੰ ਲੰਘੀ 19-09-2023 ਨੂੰ ਪਹਿਲੀ ਤਨਖ਼ਾਹ ਮਿਲੀ ਸੀ। ਪ੍ਰੰਤੂ ਗੀਤਾਂਜਲੀ ਅਤੇ ਸੋਨੂੰ ਗੋਇਲ ਨੇ ਉਸ ਕੋਲੋਂ ਨੌਕਰੀ ਜਾਰੀ ਰੱਖਣ ਲਈ 10 ਹਜਾਰ ਰੁਪਏ ਮਹੀਨਾ ਦੀ ਮੰਗ ਕੀਤੀ। ਡਰਦੀ ਕਰਮਚਾਰਨ ਨੇ 3 ਹਜ਼ਾਰ ਰੁਪਏ ਗੀਤਾਂਜਲੀ ਨੂੰ ਦੇ ਦਿੱਤਾ ਤੇ ਹੁਣ ਸੋੋਨੂੰ ਗੋੋੋਇਲ ਵਲੋਂ ਬਾਕੀ ਸੱਤ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਵਿਧਵਾ ਕਰਮਚਾਰਨ ਨੇ ਜਦ ਸੋੋੋਨੂੰ ਗੋੋਇਲ ਨੂੰ ਅਪਣੇ ਘਰ ਦਾ ਆਰਥਿਕ ਤੰਗੀ ਦਾ ਵਾਸਤਾ ਪਾ ਕੇ ਰਿਸ਼ਵਤ ਨਾ ਲੈਣ ਲਈ ਕਿਹਾ ਤਾਂ ਉਸਨੂੰ ਨੋੋਕਰੀ ਤੋੋਂ ਕੱਢਣ ਦਾ ਡਰਾਵਾ ਦਿੱਤਾ ਗਿਅ।

ਕਿਸਾਨਾਂ ਨੂੰ ਮੰਦਹਾਲੀ ‘ਚੋ ਕੱਢਣਾ ਤੇ ਛੋਟੇ ਕਿਸਾਨਾਂ ਦੀ ਬਾਂਹ ਫ਼ੜਨਾ ਪੰਜਾਬ ਸਰਕਾਰ ਦਾ ਇਖਲਾਖੀ ਫ਼ਰਜ਼ : ਗੁਰਮੀਤ ਸਿੰਘ ਖੁੱਡੀਆਂ

ਜਿਸਦੇ ਚੱਲਦੇ ਨਾ ਚਾਹੁੰਦੇ ਹੋਏ ਵੀ ਉਸਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪਿਆ ਪ੍ਰੰਤੂ ਉਸਨੇ ਆਪਣੇ ਕਿਸੇ ਜਾਣਕਾਰ ਰਾਹੀਂ ਇਸਦੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ, ਜਿੰਨ੍ਹਾਂ ਇਸ ਸਿਕਾਇਤ ’ੇਤੇ ਕਾਰਵਾਈ ਕਰਦਿਆਂ ਸੋਨੂੰ ਗੋਇਲ ਨੂੰ ਅੱਜ ਨਗਰ ਨਿਗਮ ਦਫ਼ਤਰ ਵਿਚੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਮੌਕੇ ’ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਦਸਿਆ ਕਿ ਗੀਤਾਂਜਲੀ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

Exit mobile version