ਬਠਿੰਡਾ, 10 ਨਵੰਬਰ: ਨਗਰ ਨਿਗਮ ਦੇ ਮੈਂਬਰਾਂ ਵਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਦਾ ਸਾਹਮਣਾ ਕਰ ਰਹੀ ਮੇਅਰ ਰਮਨ ਗੋਇਲ ਵਲੋਂ ਅਜ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਸੱਦੀ ਗਈ ਮੀਟਿੰਗ ਦਾ ਮੈਂਬਰਾਂ ਵਲੋਂ ਬਾਈਕਾਟ ਕਰ ਦਿੱਤਾ ਗਿਆ। ਕਿਸੇ ਵੀ ਮੈਂਬਰ ਦੇ ਨਾ ਪੁੱਜਣ ਕਾਰਨ ਮੇਅਰ ਨੂੰ ਮੀਟਿੰਗ ਰੱਦ ਕਰਨੀ ਪਈ। ਹਾਲਾਂਕਿ ਮੀਟਿੰਗ ਵਿਚ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਹਿੱਸਾ ਲੈਣ ਲਈ ਜਰੂਰ ਪੁੱਜੇ ਹੋਏ ਸਨ ਪ੍ਰੰਤੂ ਮੈਂਬਰਾਂ ਦੀ ਗੈਰ-ਹਾਜ਼ਰੀ ਨੇ ਮੇਅਰ ਧੜੇ ਦੀਆਂ ਚਿੰਤਾਵਾਂ ਵਿਚ ਜਰੂਰ ਵਾਧਾ ਕਰ ਦਿੱਤਾ।
ਦਸਣਾ ਬਣਦਾ ਹੈ ਕਿ ਲੰਘੀ 17 ਅਕਤੂਬਰ ਨੂੰ ਨਿਗਮ ਦੇ 31 ਕੌਸਲਰਾਂ ਵਲੋਂ ਦਿੱਤੇ ਬੇਭਰੋਸਗੀ ਦੇ ਮਤੇ ਉਪਰ 15 ਨਵੰਬਰ ਨੂੰ ਮੀਟਿੰਗ ਹੋਣੀ ਹੈ, ਜਿਸ ਵਿਚ ਮੇਅਰ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸਤੋਂ ਪਹਿਲਾਂ ਅੱਜ ਮੇਅਰ ਧੜੇ ਵਲੋਂ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ, ਜਿਸਦਾ ਮੈਂਬਰ ਵਜੋਂ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ, , ਬਲਜਿੰਦਰ ਸਿੰਘ ਠੇਕੇਦਾਰ ਅਤੇ ਪਰਵੀਨ ਗਰਗ ਨੇ ਬਾਈਕਾਟ ਕਰ ਦਿੱਤਾ।
ਸੁਪਰੀਮ ਕੋਰਟ ਨੇ ਰਾਜਪਾਲ ਨੂੰ ਕਿਹਾ ਅੱਗ ਨਾਲ ਖੇਡਣਾ ਬੰਦ ਕਰੋਂ
ਹਾਲਾਂਕਿ ਮੀਟਿੰਗ ਮੁਲਤਵੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਰਮਨ ਗੋਇਲ ਨੇ ਕਮੇਟੀ ਮੈਂਬਰਾਂ ਉਪਰ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਰੋੜੇ ਅੜਕਾਉਣ ਦੇ ਦੋਸ਼ ਲਗਾਏ ਅਤੇ ਦਾਅਵਾ ਕੀਤਾ ਕਿ ਮੀਟਿੰਗ ’ ਚ 18.73 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਜਾਣੀ ਸੀ। ਦੂਜੇ ਪਾਸੇ ਨਿਗਮ ਵਿਚ ਬਹੁਮਤ ਰੱਖਣ ਵਾਲੇ ਕਾਂਗਰਸੀ ਧੜੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਅੱਜ ਦੀ ਮੀਟਿੰਗ ਮੇਅਰ ਰਮਨ ਗੋਇਲ ਵਲੋਂ ਜਾਣਬੁੱਝ ਕੇ ਕਿਸੇ ਦੇ ਇਸ਼ਾਰੇ ’ਤੇ ਬੁਲਾਈ ਗਈ ਸੀ ਕਿਉਂਕਿ ਉਨ੍ਹਾਂ ਵਿਰੁਧ ਪਹਿਲਾਂ ਹੀ ਬੇਭਰੋਸਗੀ ਮਤਾ ਲਿਆਂਦਾ ਜਾ ਚੁੱਕਾ ਹੈ ਤਦ ਇਸ ਮੀਟਿੰਗ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ।
ਬਠਿੰਡਾ ਦੇ ਪਿੰਡ ਕੋਠਾਗੁਰੂ ਵਿਖੇ ਚੱਲੀਆਂ ਗੋਲੀਆਂ, ਤਿੰਨ ਦੀ ਹੋਈ ਮੌਤ, ਕਈ ਜਖਮੀ
ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਉਹ ਬੇਭਰੋਸਗੀ ਦੇ ਮਤੇ ਉਪਰ ਫੈਸਲਾ ਹੋਣ ਤੱਕ ਮੇਅਰ ਦੀ ਪ੍ਰਧਾਨਗੀ ਵਾਲੀ ਕਿਸੇ ਵੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਇੱਥੇ ਦਸਣਾ ਬਣਦਾ ਹੈ ਕਿ ਪੰਜ ਮੈਂਬਰੀ ਵਿਤ ਤੇ ਠੇਕਾ ਕਮੇਟੀ ਵਿਚ ਚਾਰ ਮੈਂਬਰ ਕਾਂਗਰਸ ਨਾਲ ਸਬੰਧਤ ਹਨ, ਜਿਹੜੇ ਮੇਅਰ ਨੂੰ ਗੱਦੀਓ ਉਤਾਰਨ ਦੇ ਲਈ ਭੱਜਦੋੜ ਕਰ ਰਹੇ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਮੇਅਰ ਵਲੋਂ ਅੱਜ ਦੀ ਮੀਟਿੰਗ ਬੁਲਾਉਣ ਨੂੰ ਗੈਰ ਕਾਨੂੰਨੀ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਪਣੇ ਵਿਰੁਧ ਲਿਆਂਦੇ ਮਤੇ ਤੱਕ ਇੰਤਜ਼ਾਰ ਕਰਨਾ ਚਾਹੀਦਾ ਸੀ।
ਰਾਜਪਾਲ ਬਨਾਮ ਮੁੱਖ ਮੰਤਰੀ: ਸੁਪਰੀਮ ਕੋਰਟ ’ਚ ਅੱਜ ਮੁੜ ਹੋਵੇਗੀ ਸੁਣਵਾਈ
ਸ਼੍ਰੀ ਗਰਗ ਨੇ ਕਿਹਾ ਕਿ ਮੇਅਰ ਖੁਦ ਗੈਰ ਤਜਰਬੇਕਾਰ ਹਨ ਤੇ ਕੁੱਝ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿ ਰਹੇ ਹਨ, ਜਿੰਨ੍ਹਾਂ ਦਾ ਬਠਿੰਡਾ ਸ਼ਹਿਰ ਵਿਚ ਹੁਣ ਕੋਈ ਵਜੂਦ ਨਹੀਂ ਹੈ। ਗੌਰਤਲਬ ਹੈ ਕਿ ਨਗਰ ਨਿਗਮ ਦੇ 50 ਵਾਰਡਾਂ ਵਿਚੋਂ ਮੌਜੂਦਾ ਸਮੇਂ ਜਿਆਦਾਤਰ ਕੌਂਸਲਰ ਮੇਅਰ ਦੇ ਵਿਰੁਧ ਹਨ ਤੇ ਉਹ ਉਨ੍ਹਾਂ ਨੂੰ ਕੁਰਸੀ ਤੋਂ ਉਤਾਰਨਾ ਚਾਹੁੰਦੇ ਹਨ। ਦੂਜੇ ਪਾਸੇ ਮੇਅਰ ਵਲੋਂ ਵੀ ਅਪਣੀ ਕੁਰਸੀ ਬਚਾਉਣ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਸਦਾ ਫੈਸਲਾ 15 ਨਵੰਬਰ ਨੂੰ ਹੋਣ ਜਾ ਰਿਹਾ ਹੈ।