ਬਠਿੰਡਾ 13 ਨਵੰਬਰ : ਉੱਘੇ ਗਲਪਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਜਸਪਾਲ ਮਾਨਖੇੜਾ ਦੁਆਰਾ ਰਚਿਤ ਕਮਿਊਨਿਸਟ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦੀ ਜੀਵਨੀ ਪੁਸਤਕ ‘ਰੋਹੀ ਦਾ ਲਾਲ- ਹਰਦੇਵ ਅਰਸ਼ੀ’ ਮਹਿਜ਼ ਇੱਕ ਜੀਵਨੀ ਹੀ ਨਹੀਂ ਬਲਕਿ ਇਹ ਬੀਤੀ ਅੱਧੀ ਸਦੀ ਤੋਂ ਵੱਧ ਸਮੇਂ ਦੌਰਾਨ ਚੱਲੀਆਂ ਲੋਕ ਲਹਿਰਾਂ ਦਾ ਜੀਵੰਤ ਅਤੇ ਤੱਥ-ਮੂਲਕ ਇਤਿਹਾਸ ਵੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੋਂ ਦੇ ਟੀਚਰ ਹੋਮ ਵਿਖੇ ਇਸ ਪੁਸਤਕ ਉੱਪਰ ਹੋਈ ਵਿਚਾਰ ਗੋਸ਼ਟੀ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਅਤੇ ਉੱਘੇ ਸਾਹਿਤਚਿੰਤਕ ਡਾਕਟਰ ਸੁਖਦੇਵ ਸਿਰਸਾ ਨੇ ਕੀਤਾ।
ਪੰਜਾਬ ਵਿੱਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿੱਚ ਹੋਇਆ ਚੋਖਾ ਸੁਧਾਰ
ਉਹਨਾਂ ਕਿਹਾ ਕਿ ਕਾਮਰੇਡ ਹਰਦੇਵ ਅਰਸ਼ੀ ਨੇ ਕਮਿਊਨਿਸਟ ਫਲਸਫੇ ਦੇ ਸਿਧਾਂਤਾਂ ਉੱਤੇ ਸਖ਼ਤੀ ਨਾਲ ਪਹਿਰਾ ਦਿੰਦਿਆਂ ਜਿੱਥੇ ਇੱਕ ਮਹਾਂ ਮਨੁੱਖ ਵਾਂਗ ਆਪਣੇ ਵਿਅਕਤੀਤਵ ਦਾ ਵਿਕਾਸ ਕੀਤਾ ਹੈ ਉੱਥੇ ਉਹ ਕਮਿਊਨਿਸਟ ਪਾਰਟੀ ਦੇ ਡਰਾਮਾ ਸੁਕੈਅਡ ਦੇ ਸਧਾਰਨ ਕਲਾਕਾਰ ਤੋਂ ਕੌਮੀ ਪੱਧਰ ਦਾ ਇੱਕ ਕਮਿਊਨਿਸਟ ਆਗੂ ਵੀ ਬਣਿਆ ਹੈ। ਜਸਪਾਲ ਮਾਨਖੇੜਾ ਨੇ ਉਹਨਾਂ ਦੇ ਜੀਵਨ ਨੂੰ ਇੱਕ ਜੀਵਨੀ ਦੇ ਰੂਪ ਵਿੱਚ ਲਿਖਤੀ ਰੂਪ ਦੇ ਕੇ ਇੱਕ ਦਸਤਾਵੇਜ਼ ਦੇ ਤੌਰ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਵਜੋਂ ਸੰਭਾਲਣ ਦਾ ਮੁੱਲਵਾਨ ਕਾਰਜ ਕੀਤਾ ਹੈ।
ਬਠਿੰਡਾ ਦੇ ਦਾਨ ਸਿੰਘ ਵਾਲਾ ਵਿਖੇ ਡੇਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਵਲੋਂ ਕੇਸ ਦਰਜ਼
ਇਸ ਵਿਚਾਰ ਗੋਸ਼ਟੀ ਦੇ ਪ੍ਰਧਾਨਗੀ ਮੰਡਲ ਵਿਚ ਜਗਰੂਪ ਸਿੰਘ ਗਿੱਲ ਐਮ ਐਲ ਏ ਬਠਿੰਡਾ , ਅਸ਼ੋਕ ਸਦਿਉੜਾ ਐਮ ਡੀ ਬਰਿਲਜ ਇੰਸਟੀਚਿਊਟ, ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀ ਪੀ ਆਈ ਪੰਜਾਬ, ਕਾਮਰੇਡ ਹਰਦੇਵ ਅਰਸ਼ੀ ਅਤੇ ਉਹਨਾਂ ਦੀ ਸੁਪਤਨੀ ਸ੍ਰੀਮਤੀ ਦਲਜੀਤ ਕੌਰ ਅਰਸ਼ੀ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਐੱਮ ਐੱਲ ਏ ਸੁਖਵਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਨ ਗਰਗ , ਡਾਕਟਰ ਸੁਖਦੇਵ ਸਿਰਸਾ, ਪ੍ਰੋਫੈਸਰ ਸੁਰਜੀਤ ਜੱਜ, ਡਾਕਟਰ ਕੁਲਦੀਪ ਦੀਪ ਅਤੇ ਜਸਪਾਲ ਮਾਨਖੇੜਾ ਸ਼ੁਸ਼ੋਭਿਤ ਸਨ।
ਪ੍ਰਗਤੀਸ਼ੀਲ ਲੇਖਕ ਸੰਘ ਦੀ ਬਠਿੰਡਾ ਇਕਾਈ ਵਲੋਂ ਕਰਾਈ ਗਈ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ
ਇਸ ਗੋਸ਼ਟੀ ਦਾ ਮੰਚ ਸੰਚਾਲਨ ਇਕਾਈ ਦੇ ਜਨਰਲ ਸਕੱਤਰ ਦਮਜੀਤ ਦਰਸ਼ਨ ਅਤੇ ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਕਰਦਿਆਂ ਇਕਾਈ ਦੇ ਪ੍ਰਧਾਨ ਰਣਬੀਰ ਰਾਣਾ ਨੂੰ ਜੀ ਆਇਆਂ ਕਹਿਣ ਲਈ ਕਿਹਾ।ਇਸ ਉਪਰੰਤ ਜਸਪਾਲ ਮਾਨਖੇੜਾ ਨੇ ਗੋਸ਼ਟੀ ਦੀ ਰੂਪ ਰੇਖਾ ਅਤੇ ਵਿਚਾਰ ਅਧੀਨ ਜੀਵਨੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਸਬੰਧੀ ਜੁੜੇ ਆਪਣੇ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਪ੍ਰੋਫੈਸਰ ਸੁਰਜੀਤ ਜੱਜ ਨੇ ਕਿਹਾ ਕਿ ਇਸ ਪੁਸਤਕ ਦੀ ਖੂਬਸੂਰਤੀ ਹੈ ਕਿ ਜੀਵਨੀ ਲੇਖਕ ਅਤੇ ਜੀਵਨੀ ਨਾਇਕ ਇਕ ਦੂਜੇ ਦੇ ਪੂਰਕ ਬਣਦੇ ਹਨ।
ਪੰਜਾਬ ਭਾਜਪਾ ਵੱਲੋਂ ਦੀਵਾਲੀ ਮੌਕੇ ਨਵੇਂ ਅਹੁਦੇਦਾਰਾਂ ਦਾ ਐਲਾਨ
ਡਾਕਟਰ ਕੁਲਦੀਪ ਦੀਪ ਨੇ ਕਿਹਾ ਕਿ ਇਹ ਪੁਸਤਕ ਕਮਿਊਨਿਸਟ ਲਹਿਰ ਦੇ ਸਾਹਮਣੇ ਮਹੱਤਵਪੂਰਨ ਸਵਾਲ ਖੜ੍ਹੇ ਕਰਦੀ ਹੈ ਜਿਹਨਾਂ ਨਾਲ ਸੰਵਾਦ ਰਚਾਉਣਾ ਸਮੇਂ ਦੀ ਲੋੜ ਹੈ। ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਜਗਰੂਪ ਸਿੰਘ ਗਿੱਲ ਨੇ ਜੀਵਨੀ ਦੇ ਨਾਇਕ ਹਰਦੇਵ ਅਰਸ਼ੀ ਅਤੇ ਲੇਖਕ ਜਸਪਾਲ ਮਾਨਖੇੜਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਯੋਗ ਦਸਤਾਵੇਜ਼ ਹੈ।ਕਾਮਰੇਡ ਬੰਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਹੀ ਕਮਿਊਨਿਸਟ ਲਹਿਰ ਦੇ ਮਹਾਨ ਆਗੂਆਂ ਤੇਜਾ ਸਿੰਘ ਸੁਤੰਤਰ ਜੰਗੀਰ ਸਿੰਘ ਜੋਗਾ ਧਰਮ ਸਿੰਘ ਫੱਕਰ ਦੀਆਂ ਜੀਵਨੀਆਂ ਵੀ ਲਿਖੀਆਂ ਜਾਣੀਆਂ ਚਾਹੀਦੀਆਂ ਹਨ।
ਮੀਂਹ ਨੇ ਅੰਬਰੀਂ ਚੜੇ ਗੁਬਾਰ ਨੂੰ ਧੋਤਾ, ਹਵਾ ਵਿੱਚ ਆਈ ਸ਼ੁੱਧਤਾ
ਇਸ ਉਪਰੰਤ ਸਿਕੰਦਰ ਸਿੰਘ ਮਲੂਕਾ, ਰਾਜਨ ਗਰਗ, ਸੁਖਵਿੰਦਰ ਸਿੰਘ ਔਲਖ, ਅਸ਼ੋਕ ਸਦਿਉੜਾ ਆਦਿ ਬੁਲਾਰਿਆਂ ਨੇ ਸਿਆਸੀ ਆਗੂਆਂ ਅਤੇ ਲੇਖਕਾਂ ਬੁੱਧੀਜੀਵੀਆਂ ਦਾ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਦੇ ਵਰਤਮਾਨ ਹਾਲਤਾਂ ਉੱਤੇ ਚਿੰਤਾ ਅਤੇ ਚਿੰਤਨ ਕਰਨਾ ਸ਼ੁਭ ਸ਼ਗਨ ਕਿਹਾ। ਉੱਘੇ ਇਤਿਹਾਸਕਾਰ ਰਾਜਪਾਲ ਸਿੰਘ ਅਤੇ ਚਿੰਤਕ ਅਜਾਇਬ ਸਿੰਘ ਟਿਵਾਣਾ ਨੇ ਜੀਵਨੀ ਦੇ ਸਾਹਿਤਕ ਅਤੇ ਕਲਾਤਮਿਕ ਪੱਖਾਂ ਤੇ ਰੌਸ਼ਨੀ ਪਾਉਂਦਿਆਂ ਇਸ ਜੀਵਨੀ ਪੁਸਤਕ ਨੂੰ ਜੀਵਨੀ ਸਾਹਿਤ ਵਿਚ ਇਕ ਮੀਲ ਪੱਥਰ ਆਖਿਆ।
ਬਠਿੰਡਾ ਨਗਰ ਨਿਗਮ ਦੇ ਐਫ਼.ਸੀ.ਸੀ ਮੈਂਬਰਾਂ ਵਲੋਂ ਮੇਅਰ ਦੀ ਮੀਟਿੰਗ ਦਾ ਬਾਈਕਾਟ, ਕਰਨੀ ਪਈ ਰੱਦ
ਗੋਸ਼ਟੀ ਦੇ ਅਖੀਰ ਵਿਚ ਕਾਮਰੇਡ ਹਰਦੇਵ ਅਰਸ਼ੀ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਆਪਣਾ ਅਹਿਦ ਦੁਹਰਾਇਆ ਕਿ ਉਹ ਬਾਰਾਂ ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਲਾਲ ਝੰਡੇ ਦੀ ਛਾਂ ਹੇਠ ਪਲਿਆ ਵਿਗਸਿਆ ਅਤੇ ਮੌਲਿਆ ਹੈ। ਉਹ ਇਸੇ ਝੰਡੇ ਦੀ ਛਾਂ ਹੇਠ ਆਪਣਾ ਬਾਕੀ ਜੀਵਨ ਵੀ ਲੋਕ ਸੇਵਾ ਵਿਚ ਲਗਾਏਗਾ।ਇਸ ਗੋਸ਼ਟੀ ਮੌਕੇ ਉਕਤ ਤੋਂ ਇਲਾਵਾ ਅਮ੍ਰਿਤ ਪਾਲ ਗਰਗ ਚੇਅਰਮੈਨ, ਪ੍ਰੋਫੈਸਰ ਜਸਬੀਰ ਸਿੱਧੂ ,ਪ੍ਰੋਫੈਸਰ ਨਿਰਮਲ ਪ੍ਰੀਤ ਸਿੰਘ, ਸੁਰਿੰਦਰ ਪ੍ਰੀਤ ਘਣੀਆਂ, ਡਾਕਟਰ ਜਸਬੀਰ ਸਿੰਘ ਹੁੰਦਲ, ਹਰਦੀਪ ਸਿੰਘ ਤੱਗੜ,ਸੀ ਪੀ ਆਈ ਆਗੂ ਕਾਮਰੇਡ ਬਲਕਰਨ ਬਰਾੜ ,
ਪਰਾਲੀ ਵਿਵਾਦ: 75 ਕਿਸਾਨ ਜੇਲ੍ਹੋਂ ਰਿਹਾਅ, ਕਿਸਾਨਾਂ ਨੇ ਥਾਣੇ ਅੱਗਿਓ ਚੁੱਕਿਆ ਧਰਨਾ
ਕਾਮਰੇਡ ਕ੍ਰਿਸ਼ਨ ਚੌਹਾਨ ,ਕਾਮਰੇਡ ਮਹੀਪਾਲ ,ਟੀਚਰਜ਼ ਹੋਮ ਟਰੱਸਟ ਦੇ ਮਾਸਟਰ ਬੀਰਬਲ ਦਾਸ, ਰਘਬੀਰ ਚੰਦ ਸ਼ਰਮਾ ,ਪਰਮਜੀਤ ਰਾਮਾਂ, ਖੁਰਸਚੇਵ, ਬਾਹਰਲੇ ਲੇਖਕਾਂ ਵਿਚ ਹਰਦੀਪ ਢਿੱਲੋਂ ,ਪ੍ਰੋਫੈਸਰ ਕੁਮਾਰ ਸੁਸ਼ੀਲ ,ਪ੍ਰੋਫੈਸਰ ਬਲਦੇਵ ਸਿੰਘ ਸ਼ੇਰਗਿੱਲ ਆਦਿਕ ਹਾਜ਼ਰ ਸਨ ।ਇਸ ਤੋਂ ਇਲਾਵਾ ਬਠਿੰਡੇ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਵਿਚੋਂ ਗੁਰਦੇਵ ਖੋਖਰ ,ਰਣਜੀਤ ਗੌਰਵ, ਕਾਮਰੇਡ ਜਰਨੈਲ ਭਾਈਰੂਪਾ, ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ , ਗੁਰਵਿੰਦਰ ਸਿੰਘ ਐਡਵੋਕੇਟ ,ਅਮਰਜੀਤ ਜੀਤ, ਅਮਰਜੀਤ ਪੇਂਟਰ ,ਤਰਸੇਮ ਬਸ਼ਰ ,ਦਲਜੀਤ ਬੰਗੀ, ਜਸਪਾਲ ਜੱਸੀ ,ਨੰਦ ਸਿੰਘ ਮਹਿਤਾ ,ਮੋਹਨਜੀਤ ਪੁਰੀ, ਪ੍ਰਿਤਪਾਲ ਸਿੰਘ, ਦਿਨੇਸ਼ ਨੰਦੀ ਆਦਿ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।