ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਨਵਾਂ ਵੀਸੀ ਲਗਾਉਣ ਦੀਆਂ ਤਿਆਰੀਆਂ
ਬਠਿੰਡਾ, 13 ਨਵੰਬਰ (ਅਸ਼ੀਸ਼ ਮਿੱਤਲ) : ਪੰਜਾਬ ਸਰਕਾਰ ਵਲੋਂ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁੱਲਪਤੀ ਨੂੰ ਮੁੜ ਵਾਧਾ ਦੇਣ ਤੋਂ ਇੰਨਕਾਰ ਕਰਨ ਦੀ ਸੂਚਨਾ ਹੈ। ਪਤਾ ਚੱਲਿਆ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੋਂ ਫਾਈਲ ਵਾਪਸ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਦੂਜੇ ਪਾਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਬੂਟਾ ਸਿੰਘ ਸਿੱਧੂ ਨੇ ਵੀ ਯੂਨੀਵਰਸਿਟੀ ’ਚ ਮਿਲੇ ਸਰਕਾਰੀ ‘ਬੰਗਲੇ’ ਨੂੰ ਖ਼ਾਲੀ ਕਰ ਦਿੱਤਾ ਹੈ। ਪ੍ਰੋ ਸਿੱਧੂ ਦੀ ਬਤੌਰ ਉਪ ਕੁੱਲਪਤੀ ਅਹੁੱਦੇ ਦੀ ਮਿਆਦ 1 ਨਵੰਬਰ ਨੂੰ ਖ਼ਤਮ ਹੋ ਗਈ ਸੀ ਤੇ ਪਤਾ ਲੱਗਿਆ ਸੀ ਕਿ ਉਨ੍ਹਾਂ ਵਲੋਂ ਕਾਰਜ਼ਕਾਲ ਵਿਚ ਮੁੜ ਵਾਧਾ ਲੈਣ ਲਈ ਪਿਛਲੇ ਕਰੀਬ ਡੇਢ ਮਹੀਨੇ ਤੋਂ ਭੱਜਦੋੜ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ ਬੋਰਡ ਆਫ ਡਾਇਰੈਕਟਰਜ਼ ਵਲੋਂ ਵੀ ਉਨ੍ਹਾਂ ਦੇ ਕਾਰਜਕਾਲ ਵਿਚ ਵਾਧੇ ਵਾਲੀ ਮੁੱਖ ਮੰਤਰੀ ਦਫ਼ਤਰ ਭੇਜੀ ਗਈ ਸੀ।
ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ
ਇਸਤੋਂ ਇਲਾਵਾ ਉਨ੍ਹਾਂ ਨੂੰ ਉਪ ਕੁੱਲਪਤੀ ਵਜੋਂ ਮੁੜ ਸੁਸੋਭਿਤ ਕਰਨ ਲਈ ਮਾਨ ਸਰਕਾਰ ਦੇ ਕੁੱਝ ਮੰਤਰੀਆਂ ਵੱਲੋਂ ਵੀ ਪਰਦੇ ਦੇ ਪਿੱਛੇ ਰਹਿ ਕੇ ਲਾਂਬਿੰਗ ਕਰਨ ਦੀਆਂ ਵੀ ਕਨਸੋਆਂ ਸੁਣਾਈ ਦੇ ਰਹੀਆਂ ਸਨ ਪ੍ਰੰਤੂ ਮੁਲਾਜਮਾਂ ਦੁਆਰਾ ਵਿੱਢੇ ਸੰਘਰਸ਼ ਅਤੇ ਪਿਛਲੇ ਸਮੇਂ ਦੌਰਾਨ ਇੱਕ ਵੱਡੇ ਸਿਆਸੀ ਆਗੂ ਦੀ ‘ਮਿਹਰ’ ਉਨ੍ਹਾਂ ਦੇ ਰਾਹ ਵਿਚ ਰੋੜਾ ਬਣ ਗਈ। ਇਸਤੋਂ ਇਲਾਵਾ ਯੂਨੀਵਰਸਿਟੀ ਦੇ ਨਿਰਮਾਣ ਲਈ ਤੈਅਸੁਦਾ ਬਜ਼ਟ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਮਾਮਲੇ ਦੇ ਵਿਚ ਚੱਲ ਰਹੀ ਵਿਜੀਲੈਂਸ ਬਿਉਰੋ ਬਠਿੰਡਾ ਦੀ ਜਾਂਚ ਦਾ ਮਾਮਲਾ ਵੀ ਫ਼ਾਈਲ ’ਤੇ ਚਰਚਾ ਸਮੇਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਵਿਜੀਲੈਂਸ ਕੋਲੋਂ ਜਲਦੀ ਹੀ ਇਸ ਬਾਰੇ ਸਟੇਟਸ ਰਿਪੋਰਟ ਵਿਜੀਲੈਂਸ ਤੋਂ ਮੰਗੀ ਜਾ ਸਕਦੀ ਹੈ।
ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ
ਇਹ ਵੀ ਸੂਚਨਾ ਮਿਲੀ ਹੈ ਕਿ ਮੁਲਾਜਮਾਂ ਦੁਆਰਾ ਮੁੱਖ ਮੰਤਰੀ ਨੂੰ ਭੇਜੇ ‘ਚਿੱਠੇ’ ਵਿਚ ਯੂਨੀਵਰਸਿਟੀ ਦੀ ਪਿਛਲੇ ਤਿੰਨ ਸਾਲਾਂ ਵਿਚ ਵਿਗੜੀ ਵਿੱਤੀ ਹਾਲਾਤ ਅਤੇ ਕੁੱਝ ਚਹੇਤਿਆਂ ਦੀਆਂ ਭਰਤੀਆਂ ਆਦਿ ਦਾ ਮੁੱਦਾ ਵੀ ਜੋਰ-ਸੋਰ ਨਾਲ ਉਠਾਇਆ ਗਿਆ ਹੈ। ਮੁਲਾਜਮ ਆਗੂਆਂ ਦੇ ਵਫ਼ਦ ਵਲੋਂ ਮੁੱਖ ਮੰਤਰੀ ਦਫ਼ਤਰ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਤੱਕ ਵੀ ਪਹੁੰਚ ਕਰਕੇ ਉਪ ਕੁੱਲਪਤੀ ਨੂੰ ਵਾਧਾ ਨਾ ਦੇਣ ਲਈ ਅਰਜੋਈ ਕੀਤੀ ਸੀ । ਇਹ ਵੀ ਖ਼ਬਰ ਮਿਲੀ ਹੈ ਆਉਣ ਵਾਲੇ ਦਿਨਾਂ ਵਿਚ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਉਪ ਕੁੱਲਪਤੀ ਦਾ ਚਾਰਜ਼ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਨਵੇਂ ਉਪ ਕੁੱਲਪਤੀ ਦੀ ਚੋਣ ਲਈ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਂਤ
ਉਪ ਕੁੱਲਪਤੀ ਤੋਂ ਬਾਅਦ ਮੁਲਾਜਮਾਂ ਨੇ ਰਜਿਸਟਰਾਰ ਨੂੰ ਵੀ ਵਾਪਸ ਭੇਜਣ ਦੀ ਉਠਾਈ ਮੰਗ
ਬਠਿੰਡਾ: ਉਧਰ ਉਪ ਕੁੱਲਪਤੀ ਵਾਲਾ ਮਾਮਲਾ ਨਿਪਟਣ ਤੋਂ ਬਾਅਦ ਹੁਣ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਪੋਲੀਟੈਕਨਿਕ ਕਾਲਜ਼ ਤੋਂ ਡੈਪੂਟੇਸ਼ਨ ਉਪਰ ਲਿਆਂਦੇ ਇੱਕ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਚਾਰਜ਼ ਦੇਣ ਦਾ ਮੁੱਦਾ ਵੀ ਮੁਲਾਜਮ ਆਗੂਆਂ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਕ ਮੁਲਾਜਮ ਆਗੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਪਹਿਲਾਂ ਹੀ ਵਿਤੀ ਘਾਟੇ ਵਿਚ ਚੱਲ ਰਹੀ ਯੂਨੀਵਰਸਿਟੀ ਦੇ ਮੁਲਾਜਮਾਂ ਨੂੰ ਕਈ-ਕਈ ਮਹੀਨੇ ਤਨਖ਼ਾਹਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਇਸ ਅਹੁੱਦੇ ਲਈ ਯੂਨੀਵਰਸਿਟੀ ਨੂੰ ਵਾਧੂ ਢਾਈ-ਤਿੰਨ ਲੱਖ ਰੁਪਏ ਮਹੀਨੇ ਦੇ ਖ਼ਰਚਣੇ ਪੈ ਰਹੇ ਹਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਮੁੱਖ ਮੰਤਰੀ ਤੱਕ ਭੇਜੇ ਪੱਤਰ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਯੂਨੀਵਰਸਿਟੀ ਦੇ ਕਿਸੇ ਸੀਨੀਅਰ ਪ੍ਰੋਫ਼ੈਸਰ ਨੂੰ ਰਜਿਸਟਰਾਰ ਦਾ ਚਾਰਜ਼ ਦਿੱਤਾ ਜਾਵੇ, ਕਿਉਂਕਿ ਉਪ ਕੁੱਲਪਤੀ ਲੱਗਣ ਤੋਂ ਪਹਿਲਾਂ ਪ੍ਰੋ ਬੂਟਾ ਸਿੰਘ ਸਿੱਧੂ ਵੀ ਯੂਨੀਵਰਸਿਟੀ ਦੇ ਰਜਿਸਟਾਰਾਰ ਦਾ ਚਾਰਜ਼ ਸੰਭਾਲ ਚੁੱਕੇ ਹਨ। ਪਤਾ ਲੱਗਿਆ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਰਜਿਸਟਰਾਰ ਦੇ ਡੈਪੂਟੇਸ਼ਨ ਦਾ ਸਮਾਂ ਖ਼ਤਮ ਹੋਣ ਜਾ ਰਿਹਾ ਹੈ।