Site icon Punjabi Khabarsaar

Breaking News: ਚੇਅਰਮੈਨਾਂ ਦੇ ‘ਸਲੂਟ’ ਵਿਵਾਦ ਦੀ ਭੇਂਟ ਚੜਿਆ ਬਠਿੰਡਾ ਦਾ ਟਰੈਫ਼ਿਕ ਇੰਚਾਰਜ਼

57 Views

ਪੁਲਿਸ ਲਾਈਨ ਭੇਜਿਆ, ਬਠਿੰਡਾ ਨੂੰ ਮਿਲਿਆ ਨਵਾਂ ਟਰੈਫ਼ਿਕ ਇੰਚਾਰਜ਼ ਦਲਜੀਤ ਸਿੰਘ
ਬਠਿੰਡਾ, 19 ਨਵੰਬਰ: ਬੀਤੇ ਕੱਲ ਸਵੇਰ ਤੋਂ ਹੀ ਸੋਸਲ ਮੀਡੀਆ ’ਤੇ ‘ਵਾਈਰਲ’ ਹੋ ਰਹੇ ਟਰੈਫ਼ਿਕ ਪੁਲਿਸ ਵਲੋਂ ਚੇਅਰਮੈਨਾਂ ਨੂੰ ‘ਸਲੂਟ’ ਨਾ ਮਾਰਨ ਦੇ ਮਾਮਲੇ ਵਿਚ ਬਠਿੰਡਾ ਦੇ ਟਰੈਫ਼ਿਕ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾਂ ’ਤੇ ਮੋਗਾ ਤੋਂ ਆਏ ਸਬ ਇੰਸਪੈਕਟਰ ਦਲਜੀਤ ਸਿੰਘ ਨੂੰ ਬਠਿੰਡਾ ਸਿਟੀ ਟਰੈਫ਼ਿਕ ਦਾ ਨਵਾਂ ਇੰਚਾਰਜ਼ ਬਣਾਇਆ ਗਿਆ ਹੈ।

Breaking News:ਆਪ ਵਿਧਾਇਕ ਅਮਿਤ ਰਤਨ ਦੀ ਡੀਸੀ ਵਿਰੁਧ ਸਿਕਾਇਤ ਹੋਈ ਦਫ਼ਤਰ ਦਾਖ਼ਲ

ਹਾਲਾਂਕਿ ਪੁਲਿਸ ਅਧਿਕਾਰੀ ਇਸਨੂੰ ਰੁਟੀਨ ਦੀ ਬਦਲੀ ਦੱਸ ਰਹੇ ਹਨ ਪ੍ਰੰਤੂ ਇਸਨੂੰ ਚੇਅਰਮੈਨਾਂ ਦੇ ਸਲੂਟ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਹੀ ਇੱਕ ਆਡੀਓ ਸੋਸਲ ਮੀਡੀਆ ’ਤੇ ਵਾਈਰਲ ਹੋਈ ਸੀ, ਜਿਸ ਵਿਚ ਉਨ੍ਹਾਂ ਵਲੋਂ ਅਪਣੇ ਟਰੈਫ਼ਿਕ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਚੇਅਰਮੈਨਾਂ ਨੂੰ ਮਾਣ-ਸਨਮਾਣ ਦੇਣ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧ ਵਿਚ ਅਖ਼ਬਾਰਾਂ ਤੋਂ ਇਲਾਵਾ ਨਿਊਜ ਚੈਨਲਾਂ ਅਤੇ ਸੋਸਲ ਮੀਡੀਆ ਉਪਰ ਅੱਗ ਦੀ ਤਰ੍ਹਾਂ ਇਹ ਖ਼ਬਰਾਂ ਵਾਈਰਲ ਹੋਈਆਂ ਸਨ ਕਿ ਬਠਿੰਡਾ ਨਾਲ ਸਬੰਧਤ ਪੰਜਾਬ ਸਰਕਾਰ ਦੇ ਪੰਜ ਚੇਅਰਮੈਨ ਐਸ.ਐਸ.ਪੀ ਬਠਿੰਡਾ ਨੂੰ ਮਿਲੇ ਹਨ ਤੇ ਉਨ੍ਹਾਂ ਟਰੈਫ਼ਿਕ ਪੁਲਿਸ ’ਤੇ ਬਣਦਾ ਮਾਣ-ਸਨਮਾਣ ਨਾ ਦੇਣ ਅਤੇ ਸਲੂਟ ਨਾ ਮਾਰਨ ਦੀ ਸਿਕਾਇਤ ਲਗਾਈ ਸੀ।

ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦੀ ਕੀਤੀ ਸ਼ੁਰੂਆਤ

ਇਹ ਮਾਮਲਾ ਸੋਸਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਜ਼ਿਲ੍ਹੇ ਨਾਲ ਸਬੰਧਤ ਤਕਰੀਬਨ ਅੱਧੀ ਦਰਜ਼ਨ ਚੇਅਰਮੈਨਾਂ ਨੇ ਇਸ ਗੱਲ ਤੋਂ ਸਪੱਸ਼ਟ ਇੰਨਕਾਰ ਕੀਤਾ ਸੀ ਕਿ ਉਨ੍ਹਾਂ ਵਲੋਂ ਇਸ ਮੁੱਦੇ ’ਤੇ ਕਦੇ ਕੋਈ ਮੀਟਿੰਗ ਜਾਂ ਮੁਲਾਕਾਤ ਐਸਐਸਪੀ ਨਾਲ ਕੀਤੀ ਗਈ ਹੈ ਅਤੇ ਨਾਲ ਹੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਸਾਫ਼ ਕੀਤਾ ਸੀ ਕਿ ਕੋਈ ਚੇਅਰਮੈਨ ਇਸ ਮਾਮਲੇ ਵਿਚ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਇਸਦੇ ਬਾਵਜੂਦ ਇਸ ਘਟਨਾ ਨੇ ਬਠਿੰਡਾ ਨਾਲ ਸਬੰਧਤ ਚੇਅਰਮੈਨਾਂ ਦੇ ਸਿਆਸੀ ਅਕਸ ਨੂੰ ਵੱਡੀ ਢਾਹ ਲਗਾਈ ਹੈ।

ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ

ਜਿਸਦੇ ਚੱਲਦੇ ਇਹ ਮਾਮਲਾ ਚੰਡੀਗੜ੍ਹ ਤੱਕ ਚਰਚਾ ਦਾ ਵਿਸਾ ਬਣਿਆ ਹੋਇਆ ਸੀ। ਦੂਜੇ ਪਾਸੇ ਟਰੈਫ਼ਿਕ ਇੰਚਾਰਜ਼ ਅਮਰੀਕ ਸਿੰਘ ਨੇ ਇਸ ਮਾਮਲੇ ਵਿਚ ਅਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਸੀ ਕਿ ਇਹ ਇੱਕ ਰੁਟੀਨ ਦੀ ਕਾਰਵਾਈ ਸੀ ਕਿਉਂਕਿ ਸੰਵਿਧਾਨਕ ਅਹੁੱਦਿਆਂ ’ਤੇ ਬੈਠੇ ਵਿਅਕਤੀਆਂ ਨੂੰ ਸਨਮਾਨ ਦੇਣ ਲਈ ਕਿਹਾ ਸੀ ਕਿਉਂਕਿ ਉਨ੍ਹਾਂ ਕੋਲ ਕਈ ਪਾਸਿਓ ਇਹ ਸਿਕਾਇਤ ਆਈ ਸੀ। ਜਿਸਦੇ ਚੱਲਦੇ ਉਸਨੇ ਅਪਣੇ ਪੱਧਰ ’ਤੇ ਇਹ ਸੁਨੇਹਾ ਦਿੱਤਾ ਸੀ।

 

Exit mobile version