Site icon Punjabi Khabarsaar

ਇੰਸਟਾਗਰਾਮ ‘ਤੇ ਹਥਿਆਰਾਂ ਨਾਲ ਰੀਅਲ ਬਣਾਉਣੀ ਪਈ ਮਹਿੰਗੀ, ਪਰਚਾ ਦਰਜ ਤੇ ਹਥਿਆਰ ਜਬਤ

25 Views

 

ਬਠਿੰਡਾ,20 ਨਵੰਬਰ: ਪਿਛਲੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਨਾਲ ਵੀਡੀਓ ਅਤੇ ਫੋਟੋਆਂ ਪਾਉਣ ਦਾ ਚੱਲ ਰਿਹਾ ਟਰੈਂਡ ਜਿੱਥੇ ਨੌਜਵਾਨਾਂ ਲਈ ਨਾ ਪੱਖੀ ਸਾਬਤ ਹੋ ਰਿਹਾ ਹੈ, ਉਥੇ ਇਸਦੇ ਨਾਲ ਗੈਂਗਸਟਰਵਾਦ ਕਲਚਰ ਨੂੰ ਵੀ ਬੜਾਵਾ ਮਿਲ ਰਿਹਾ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਇਸ ਮਾਮਲੇ ‘ਤੇ ਸਖਤੀ ਨਾਲ ਰੋਕ ਲਗਾਉਣ ਦੇ ਲਈ ਨਵੇਂ ਆਦੇਸ਼ ਜਾਰੀ ਕੀਤੇ ਸਨ। ਜਿਸ ਦੇ ਤਹਿਤ ਹਥਿਆਰਾਂ ਨਾਲ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀਡੀਓ ਜਾਂ ਫੋਟੋ ਪਾਉਣਾ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਹਾਲੇ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।ਇਸੇ ਤਰ੍ਹਾਂ ਦੀ ਵਾਪਰੀ ਇੱਕ ਤਾਜ਼ਾ ਘਟਨਾ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਵਿਰੁੱਧ ਪਰਚਾ ਦਰਜ ਕਰਕੇ ਦਰਜ ਕੀਤਾ ਹੈ।

Breaking News: ਚੇਅਰਮੈਨਾਂ ਦੇ ‘ਸਲੂਟ’ ਵਿਵਾਦ ਦੀ ਭੇਂਟ ਚੜਿਆ ਬਠਿੰਡਾ ਦਾ ਟਰੈਫ਼ਿਕ ਇੰਚਾਰਜ਼

ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਖਲ ਰਾਂਗੜਾ ਨਾਂ ਦੇ ਇੱਕ ਨੌਜਵਾਨ ਵੱਲੋਂ ਆਪਣੇ ਇੰਸਟਾਗਰਾਮ ਅਕਾਊਂਟ ਉੱਪਰ ਹਥਿਆਰਾਂ ਦੇ ਨਾਲ ਵੀਡੀਓ ਅਪਲੋਡ ਕੀਤੀ ਗਈ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਸਨੇ ਇਹ ਵੀਡੀਓ ਵਿੱਚ ਦਿਖਾਏ ਗਏ ਹਥਿਆਰ ਆਪਣੇ ਦੋਸਤਾਂ ਤੋਂ ਲਏ ਸਨ। ਜਿਸਦੇ ਚਲਦੇ ਪੁਲਿਸ ਨੇ ਉਕਤ ਨੌਜਵਾਨ ਨਿਖਲ ਰਾਂਗੜਾ ਤੋਂ ਇਲਾਵਾ ਉਹਨਾਂ ਦੇ ਦੋ ਦੋਸਤਾਂ ਰਣਜੀਤ ਸਿੰਘ ਵਾਸੀ ਭਾਗੀਵਾਂਦਰ ਅਤੇ ਭਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਵਿਰੁੱਧ ਧਾਰਾ 188 ਤੋਂ ਇਲਾਵਾ 25, 30,54 59 ਆਰਮਜ ਐਕਟ ਤਹਿਤ ਪਰਚਾ ਦਰਜ ਕਰਦਿਆਂ ਵੀਡੀਓ ਵਿੱਚ ਦਿਖਾਏ ਗਏ ਹਥਿਆਰਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਨੇ ਦੱਸਿਆ ਕਿ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀਡੀਓ ਜਾਂ ਫੋਟੋ ਪਾਉਣੀ ਗੈਰ ਕਾਨੂੰਨੀ ਹੈ ਜਿਸ ਦੇ ਚਲਦੇ ਜਦ ਉਹਨਾਂ ਨੂੰ ਸੂਚਨਾ ਮਿਲੀ ਕਿ ਨਿਖਲ ਰਾਂਗੜਾ ਨਾਂ ਦੇ ਇੱਕ ਨੌਜਵਾਨ ਵੱਲੋਂ ਆਪਣੇ ਇੰਸਟਾਗਰਾਮ ਅਕਾਊਂਟ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਤਾਂ ਪੜਤਾਲ ਦੌਰਾਨ ਇਹ ਵੀਡੀਓ ਅਕਾਊਂਟ ਉੱਪਰ ਪਾਈ ਹੋਈ ਸੀ।

Breaking News:ਆਪ ਵਿਧਾਇਕ ਅਮਿਤ ਰਤਨ ਦੀ ਡੀਸੀ ਵਿਰੁਧ ਸਿਕਾਇਤ ਹੋਈ ਦਫ਼ਤਰ ਦਾਖ਼ਲ

ਜਿਸ ਦੇ ਚਲਦੇ ਇਸ ਮਾਮਲੇ ਦੇ ਵਿੱਚ ਨਿਖਲ ਰਾਂਗੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਵੀਡੀਓ ਵਿੱਚ ਦਿਖਾਏ ਹਥਿਆਰ ਉਸਦੇ ਦੋ ਦੋਸਤਾਂ ਦੇ ਸਨ। ਜਿਸਦੇ ਚੱਲਦੇ ਉਹਨਾਂ ਦੋਨਾਂ ਦੋਸਤਾਂ ਵਿਰੁੱਧ ਵੀ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਕਿਸੇ ਨੂੰ ਆਪਣਾ ਲਾਈਸੰਸੀ ਹਥਿਆਰ ਦੇਣਾ ਵੀ ਗੈਰ ਕਾਨੂੰਨੀ ਹੈ। ਉਹਨਾਂ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਗਈ ਇੱਕ ਰਾਈਫਲ ਅਤੇ ਪਿਸਤੌਲ ਨੂੰ ਬਰਾਮਦ ਕਰਕੇ ਜਬਤ ਕਰ ਲਿਆ ਗਿਆ ਹੈ ਜਦਕਿ ਤੀਜਾ ਪਿਸਤੌਲ ਭਿੰਦਰ ਸਿੰਘ ਕੋਲ ਹੈ ਜਿਸ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਅਤੇ ਉਸਨੂੰ ਵੀ ਗ੍ਰਿਫਤਾਰ ਕਰਨ ਤੋਂ ਬਾਅਦ ਉਸਦਾ ਲਾਇਸੰਸ ਪਿਸਤੌਲ ਕਾਨੂੰਨ ਮੁਤਾਬਕ ਜਬਤ ਕੀਤਾ ਜਾਵੇਗਾ।

 

Exit mobile version