👉ਐਮ.ਐਲ.ੲ ਜਗਰੂਪ ਸਿੰਘ ਗਿੱਲ ਅਤੇ ਏਡੀਸੀ ਮੈਡਮ ਪੂਨਮ ਸਿੰਘ ਨੇ ਨਿਕਸ਼ਏ ਵਾਹਨ ਨੂੰ ਦਿੱਤੀ ਹਰੀ ਝੰਡੀ
ਬਠਿੰਡਾ, 7 ਦਸੰਬਰ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਤਹਿਤ 7 ਦਸਬੰਰ ਤੋਂ 100 ਦਿਨ ਦੀ ਰਾਸ਼ਟਰੀ ਤਪਦਿਕ ਅਲੀਮੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸਨੂੰ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਰਕਾਰੀ ਹਸਪਤਾਲ ਵਿਖੇ ਰੀਬਨ ਕਟਾਈ ਦੀ ਰਸਮ ਅਦਾ ਕਰ ਸ਼ੁਰੂ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਟੀ ਬੀ ਦੀ ਜਾਂਚ ਅਤੇ ਜਾਣਕਾਰੀ ਸੰਬੰਧੀ ਵੱਖ ਵੱਖ ਪਿੰਡਾਂ ਵਿੱਚ ਜਾਣ ਨਿਕਸ਼ਏ ਵਾਹਨ ਦਾ ਨਿਰੀਖਣ ਕੀਤਾ ।ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਰਮਨਦੀਪ ਸਿੰਗਲਾ ਨੇ ਦੱਸਿਆ ਕਿ ਇਹ ਵਾਹਨ ਨਾਲ ਵੱਖ-ਵੱਖ ਪਿੰਡਾਂ, ਸਲੱਮ ਏਰੀਆ ,ਹਾਈ ਰਿਸਕ ਏਰੀਆ/ ਝੂੱਗੀ ਝੋਪੜੀ
ਇਹ ਵੀ ਪੜ੍ਹੋ ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ
ਆਦਿ ਏਰੀਏ ਵਿੱਚ ਰਹਿੰਦੀ ਆਬਾਦੀ ਦਾ ਟੀ.ਬੀ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਸਮਾਂ ਰਹਿੰਦੇ ਹੀ ਟੀ.ਬੀ. ਵਰਗੀ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਅਤੇ ਪੰਜਾਬ ਨੂੰ ਟੀ.ਬੀ.ਮੁਕਤ ਰਾਜ ਬਣਾਇਆ ਜਾ ਸਕੇ। ਉਹਨਾਂ ਵੱਲੋਂ ਇੱਕ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ ਗਿਆ ਜਿਸ ਵਿਚ ਸਬੰਧਤ ਸਟਾਫ ਵੱਲੋਂ ਟੀ ਬੀ ਦੇ ਰੋਗ ਸਬੰਧੀ ਜਾਂਚ ਅਤੇ ਇਲਾਜ ਬਾਰੇ ਦੱਸਿਆ ਗਿਆ।ਇਸ ਮੌਕੇ ਮੌਜੂਦ ਇਕੱਠ ਨੂੰ ਜ਼ਿਲ੍ਹਾ ਟੀ ਬੀ ਅਫਸਰ ਡਾਕਟਰ ਰੋਜੀ ਅਗਰਵਾਲ ਨੇ ਅਪੀਲ ਕੀਤੀ ਕਿ ਇਸ ਮੁਹਿੰਮ ਦੋਰਾਨ ਜ਼ਿਲੇ ਵਿਚ ਜੋਂ 60 ਸਾਲ ਤੋਂ ਵੱਧ ਉਮਰ ਦੇ ਲੋਕ, ਸ਼ੂਗਰ ਦੇ ਮਰੀਜ਼, ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ, ਪਹਿਲਾਂ ਦਵਾਈ ਖਾ ਚੁੱਕੇ ਟੀ ਬੀ ਦੇ ਮਰੀਜ਼, ਜੋਂ ਮਰੀਜ਼ ਟੀ ਬੀ ਦੀ ਦਵਾਈ ਖਾ ਰਹੇ ਹਨ ਉਨ੍ਹਾਂ ਦੇ ਪਰਿਵਾਰ ਦੇ
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ 4 ਮਹੀਨਿਆਂ ਵਿੱਚ ਲਗਾਏ ਜਾਣਗੇ 2356 ਖੇਤੀ ਸੋਲਰ ਪੰਪ: ਅਮਨ ਅਰੋੜਾ
ਮੈਂਬਰ ਜਾਂ ਹੋਰ ਵੀ ਕੋਈ ਜਿਸ ਨੂੰ ਦੋ ਹਫ਼ਤੇ ਦੀ ਖਾਂਸੀ, ਬੁਖਾਰ,ਬਲਗਮ ਵਿਚ ਖੂਨ, ਵਜ਼ਨ ਘਟਣਾ ਆਦਿ ਹਨ ਉਹ ਅਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਸਕਰੀਨਿੰਗ ਜ਼ਰੂਰ ਕਰਵਾਉਣ। ਇਸ ਮੌਕੇ ਐਸ.ਐਮ.ਓ ਸਰਕਾਰੀ ਹਸਪਤਾਲ ਬਠਿੰਡਾ ਦੇ ਡਾਕਟਰ ਗੁਰਮੇਲ ਸਿੰਘ ਵੱਲੋਂ ਹਾਜਰੀਨ ਨੂੰ ਟੀ ਬੀ ਦੀ ਰੋਕਥਾਮ ਸਬੰਧੀ ਸਹੁੰ ਚੁੱਕਵਾਈ ਗਈ । ਇਸ ਮੌਕੇ ਸਰਕਾਰੀ ਡੀ ਅਡੀਕਸ਼ਨ ਸੈਂਟਰ ਬਠਿੰਡਾ ਦੇ ਡਾਕਟਰ ਅਰੁਣ ਬਾਂਸਲ ਵਲੋਂ ਨਿਕਸ਼ਏ ਸ਼ਿਵਰ ਲਗਵਾਇਆ ਗਿਆ ਜਿਸ ਵਿਚ 50 ਤੋਂ ਜ਼ਿਆਦਾ ਗਿਣਤੀ ਵਿਚ ਲੋਕਾਂ ਦੀ ਮੌਕੇ ਉਪਰ ਹੀ ਸਕਰੀਨਿੰਗ ਕੀਤੀ ਗਈ । ਇਸ ਮੌਕੇ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ, ਸੀਨੀਅਰ ਸੁਪਰਵਾਇਜ਼ਰ ਹਰੀਸ਼ ਜਿੰਦਲ ਵੱਲੋਂ ਸਮੂਹ ਸਟਾਫ ਅਤੇ ਲੋਕਾਂ ਦਾ ਇਸ ਮੁਹਿੰਮ ਦੀ ਸ਼ੁਰੂਆਤ ਸਮੇਂ ਹਾਜ਼ਰੀ ਦੇਣ ਲਈ ਧੰਨਵਾਦ ਕੀਤਾ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK