Site icon Punjabi Khabarsaar

kapurthala news : ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟਾਂ ਵਿਚ ਹੋਈ ਖ਼ੂਨੀ ਝੜਪ, ਚਾਰ ਦੇ ਸਿਰ ਪਾਟੇ

ਕਪੂਰਥਲਾ, 7 ਦਸੰਬਰ: kapurthala news : ਬੀਤੀ ਦੇਰ ਸ਼ਾਮ ਕਪੂਰਥਲਾ ਦੀ ਜੇਲ੍ਹ ਵਿਚ ਕੈਦੀਆਂ ਦੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਣ ਦੀ ਸੂਚਨਾ ਹੈ। ਇਹ ਝੜਪ ਇੰਨੀਂ ਭਿਆਨਕ ਸੀਕਿ ਚਾਰ ਜਣਿਆਂ ਦੇ ਸਿਰ ਪਾਟ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਉਣਾ ਪਿਆ। ਮੁਕੇਸ਼ ਨਾਂ ਦੇ ਇੱਕ ਕੈਦੀ ਦੀ ਹਾਲਾਤ ਜਿਆਦਾ ਗੰਭੀਰ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ। ਜਦੋਂਕਿ ਬਾਕੀਆਂ ਦਾ ਇਲਾਜ਼ ਚੱਲ ਰਿਹਾ।

ਇਹ ਵੀ ਪੜ੍ਹੋ 

ਇਹ ਘਟਨਾ ਕਿਉਂ ਵਾਪਰੀ, ਜੇਲ੍ਹ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਘਟਨਾ ਕਾਰਨ ਜੇਲ੍ਹ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਦਸਿਆ ਜਾ ਰਿਹਾ ਹੈ ਕਿ ਢਿੱਲੇ ਪ੍ਰਬੰਧਾਂ ਕਾਰਨ ਇਹ ਘਟਨਾ ਵਾਪਰੀ ਹੈ। ਇਸਤੋਂ ਇਲਾਵਾ ਇੰਨਾਂ ਲੜਾਈ ਕਰਨ ਵਾਲੇ ਗੁੱਟਾਂ ਕੋਲ ਤਿੱਖੀਆਂ ਤੇ ਨੁਕੀਲੀਆਂ ਵਸਤੂਆਂ ਕਿੱਥੋਂ ਪੁੱਜੀਆਂ, ਜਿਸਦੇ ਨਾਲ ਇੰਨਾਂ ਵਲੋਂ ਇੱਕ ਦੂਜੇ ਨੂੰ ਗੰਭੀਰ ਜਖ਼ਮੀ ਕੀਤਾ ਗਿਆ। ਮੁਢਲੀ ਸੂਚਨਾ ਮੁਤਾਬਕ ਲੜਾਈ ਕਰਨ ਵਾਲੇ ਸਾਰੇ ਮੁਲਜਮਾਂ ਦਾ ਗੰਭੀਰ ਅਪਰਾਧਿਕ ਪਿਛੋਕੜ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version