ਨਵੀਂ ਦਿੱਲੀ, 21 ਦਸੰਬਰ: ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਦੌਰਾਨ ਰੂਸ ਤੇ ਯੂਕਰੇਨ ’ਚ ਚੱਲ ਰਹੀ ਜੰਗ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਰੂਸ ਦੇ ਸ਼ਹਿਰ ਕਜ਼ਾਨ ਦੇ ਵਿਚ ਇੱਕ ਵੱਡਾ ਹਮਲਾ ਹੋਇਆ ਹੈ। ਦੋ ਡਰੋਨ ਵੱਲੋਂ 37 ਮੰਜਿਲਾਂ ਇਮਾਰਤ ’ਚ ਟਕਰਾਉਣ ਕਾਰਨ ਭਿਆਨਕ ਤਰਾਸਦੀ ਸਾਹਮਣੇ ਆਈ ਹੈ। ਇਸ ਹਮਲੇ ਵਿਚ ਇਹ 37 ਮੰਜਿਲਾਂ ਢਹਿ-ਢੇਰੀ ਹੋ ਗਈ।
ਇਹ ਵੀ ਪੜ੍ਹੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 23 ਦਸੰਬਰ ਨੂੰ ਮੁੜ ਸੱਦੀ SGPC ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ
ਹਾਲਾਂਕਿ ਇਸ ਘਟਨਾ ਵਿਚ ਕਿੰਨੇ ਲੋਕ ਮਰੇ ਹਨ ਜਾਂ ਕਿੰਨੇ ਜਖ਼ਮੀ ਹੋਏ ਹਨ, ਇਸਦੇ ਬਾਰੇ ਹਾਲੇ ਪੁਖ਼ਤਾ ਜਾਣਕਾਰੀ ਨਹੀਂ ਹੈ। ਡਰੋਨ ਟਕਰਾਉਣ ਦੇ ਦੌਰਾਨਇੱਕ ਵੱਡਾ ਧਮਾਕਾ ਵੀ ਹੋਇਆ ਹੈ। ਜਿਸਤੋਂ ਬਾਅਦ ਇਸਨੂੰ ਅਗ ਲੱਗ ਗਈ। ਪਤਾ ਲੱਗਿਆ ਕਿ ਇਸ ਇਮਾਰਤ ਵਿਚ ਜਿਆਦਾਤਰ ਰਿਹਾਇਸ਼ੀ ਫਲੈਟ ਹਨ ਤੇ ਕੁੱਝ ਵਪਾਰਕ ਗਤੀਵਿਧੀਆਂ ਵੀ ਚੱਲਦੀਆਂ ਹਨ। ਇਹ ਹਮਲਾ ਅਮਰੀਕਾ ’ਚ ਹੋਏ ਵਰਲਡ ਟਰੇਡ ਹਮਲੇ ਦੀ ਤਰਜ਼ ’ਤੇ ਕੀਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK