👉ਦੋ ਦਰਜ਼ਨ ਤੋਂ ਵੱਧ ਹੋਏ ਗੰਭੀਰ ਜਖ਼ਮੀ, ਮੁੱਖ ਮੰਤਰੀ ਨੇ ਵੀ ਜਖ਼ਮੀਆਂ ਦਾ ਹਸਪਤਾਲ ’ਚ ਪੁੱਛਿਆ ਹਾਲਚਾਲ
ਜੈਪੁਰ, 20 ਦਸੰਬਰ: ਸ਼ੁੱਕਰਵਾਰ ਸਵੇਰ ਕੈਮੀਕਲ ਨਾਲ ਭਰੇ ਇੱਕ ਟੈਂਕਰ ਅਤੇ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋਣ ਅਤੇ ਦੋ ਦਰਜ਼ਨ ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਸ ਹਾਦਸੇ ਤੋਂ ਬਾਅਦ ਆਸਪਾਸ ਲੱਗੀ ਭਿਆਨਕ ਅੱਗ ਕਾਰਨ 40 ਤੋਂ ਵੱਧ ਵਾਹਨ ਸੜ ਕੇ ਰਾਖ਼ ਹੋ ਗਏ। ਇਸਤੋਂ ਇਲਾਵਾ ਹਾਦਸੇ ਦੇ ਨਜਦੀਕ ਇੱਕ ਪਾਈਪ ਫੈਕਟਰੀ ਵੀ ਅੱਗ ਦੀ ਚਪੇਟ ਵਿਚ ਆ ਗਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦਰਜ਼ਨਾਂ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ: ਆਪ ਤੇ ਭਾਜਪਾ ’ਚ ਵੱਡਾ ਹੰਗਾਮਾ, ਕੇਂਦਰੀ ਮੰਤਰੀ ਬਿੱਟੂ ਦੀ ਗੱਡੀ ਘੇਰੀ
ਇਸ ਦੌਰਾਨ ਦਰਜ਼ਨਾਂ ਐਬੂਲੈਂਸ ਤੋਂ ਇਲਾਵਾ ਮੈਡੀਕਲ ਕਾਲਜ਼ ਦੇ ਦਰਜ਼ਨਾਂ ਡਾਕਟਰ ਵੀ ਮੌਕੇ ’ਤੇ ਪੁੱਜੇ ਤੇ ਜਖ਼ਮੀਆਂ ਨੂੰ ਸੰਭਾਲਿਆ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਇੱਥੇ ਪੁੱਜੇ ਅਤੇ ਉਨ੍ਹਾਂ ਹਸਪਤਾਲ ਵਿਚ ਦਾਖ਼ਲ ਜਖ਼ਮੀਆਂ ਦੀ ਸਿਹਤ ਦਾ ਹਾਲਚਾਲ ਜਾਣਿਆਂ ਤੇ ਘਟਨਾ ਬਾਰੇ ਅਧਿਕਾਰੀਆਂ ਤੋਂ ਪੁਛਿਆ। ਜੈਪੁਰ ਦੇ ਡੀਐਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਵੱਖਤੇ ਹੀ ਚਾਰ ਜਣਿਆਂ ਦੇ ਇਸ ਘਟਨਾ ਵਿਚ ਜਿੰਦਾ ਸੜਣ ਦੀ ਪੁਸ਼ਟੀ ਕੀਤੀ ਸੀ। ਸੂਚਨਾ ਮੁਤਾਬਕ ਕੈਮੀਕਲ ਦਾ ਭਰਿਆ ਇਹ ਕੈਂਟਰ ਦਿੱਲੀ ਵੱਲ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਦਾ ਮੁਲਜਮ ਹੁਣ ਬਣੇਗਾ ਸਰਕਾਰੀ ਗਵਾਹ
ਇਸ ਦੌਰਾਨ ਜੈਪੁਰ-ਅਜਮੇਰ ਹਾਈਵੇ ’ਤੇ ਦਿੱਲੀ ਪਬਲਿਕ ਸਕੂਲ ਦੇ ਨਜਦੀਕ ਇਹ ਹਾਦਸਾ ਵਾਪਰਿਆਂ, ਜਿੱਥੇ ਇੱਕ ਟਰੱਕ ਇਸ ਕੈਂਟਰ ਦੇ ਵਿਚ ਜਾ ਵੱਜਿਆ। ਹਾਦਸੇ ਤੋਂ ਬਾਅਦ ਕੈਮੀਕਲ ਸੜਕ ’ਤੇ ਫੈਲ ਗਿਆ ਅਤੇ ਨਾਲ ਹੀ ਗੈਸ ਫੈਲ ਗਈ। ਜਿਸਤੋਂ ਬਾਅਦ ਇਸਨੂੰ ਅੱਗ ਪੈ ਗਈ ਤੇ ਮਿੰਟਾਂ-ਸਕਿੰਟਾਂ ਵਿਚ ਹੀ ਇਸਦੇ ਭਾਂਬੜ ਬਣ ਗਏ। ਇਸਤੋਂ ਪਹਿਲਾਂ ਇਸ ਅੱਗ ’ਤੇ ਕਾਬੂ ਪਾਇਆ ਜਾਂਦਾ, ਇਸ ਅੱਗ ਨੇ ਦਰਜ਼ਨਾਂ ਵਾਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਪ੍ਰਸ਼ਾਸਨ ਨੇ ਇਸ ਇਲਾਕੇ ਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੇ ਆਦੇਸ਼ ਦਿੱਤੇ ਹਨ ਤੇ ਇਸ ਸੜਕ ਤੋਂ ਗੁਜਰਦੀ ਟਰੈਫ਼ਿਕ ਨੂੰ ਵੀ ਰੋਕ ਦਿੱਤਾ ਗਿਆ। ਫ਼ਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK