Site icon Punjabi Khabarsaar

Kisan andolan 2024: ਦਿੱਲੀ ਲਈ ਮੁੜ ਰਵਾਨਾ ਹੋਇਆ 101 ਕਿਸਾਨਾਂ ਦਾ ਜਥਾ; ਹਰਿਆਣਾ ਪੁਲਿਸ ਨੇ ਰੋਕਣ ਲਈ ਮੋਰਚੇ ਗੱਡੇ

ਸ਼ੰਭੂ, 14 ਦਸੰਬਰ: Kisan andolan 2024: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਤੀਜ਼ੇ ਜਥੇ ਵੱਲੋਂ ਅੱਜ ਮੁੜ ਦਿੱਲੀ ਵੱਲ ਚਾਲੇ ਪਾ ਦਿੱਤੇ। ਹਾਲਾਂਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬਜਿੱਦ ਦਿਖ਼ਾਈ ਦੇ ਰਹੀ ਹਰਿਆਣਾ ਪੁਲਿਸ ਨੇ ਬਾਰਡਰ ਨੂੰ ਕਈ ਪਰਤਾਂ ਨਾਲ ਸੀਲ ਕਰਦਿਆਂ ਮੁੜ ਨਾਕੇਬੰਦੀ ਕਰ ਦਿੱਤੀ ਹੈ। ਇਸਤੋਂ ਪਹਿਲਾਂ ਵੀ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਕਿਸਾਨਾਂ ਦੇ ਦੋ ਜਥਿਆਂ ਨੂੰ ਹਰਿਆਣਾ ਪੁਲਿਸ ਰੋਕ ਚੁੱਕੀ ਹੈ। ਇਸ ਦੌਰਾਨ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਸਨ। ਅਜ ਵੀ ਕਿਸਾਨਾਂ ਦੇ ਹੱਠ ਨੂੰ ਤੋੜਣ ਦੇ ਲਈ ਜਿੱਥੇ ਘੱਗਰ ਪੁਲ ’ਤੇ ਬਣੀ ਸੜਕ ਨੂੰ ਪੱਥਰ ਦੀਆਂ ਪੱਕੀਆਂ ਰੋਕਾਂ ਲਗਾ ਕੇ ਸੀਲ ਕੀਤਾ ਹੋਇਆ ਹੈ,

ਇਹ ਵੀ ਪੜ੍ਹੋ Kisan Andolan 2024: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ:ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹੀ ਇੰਟਰਨੈਟ ਸੇਵਾਵਾਂ ਕੀਤੀਆਂ ਬੰਦ

ਉਥੇ ਇਸਦੇ ਉਪਰ ਅੱਠ-ਦਸ ਫੁੱਟੀ ਉਚੀ ਹੋਰ ਲੋਹੇ ਦੀ ਚਾਦਰ ਲਗਾ ਦਿੱਤੀ ਹੈ ਤਾਂ ਕਿ ਕਿਸਾਨ ਇਸਦੇ ਉਪਰ ਚੜ੍ਹ ਨਾ ਸਕਣ। ਹਰਿਆਣਾ ਸਰਕਾਰ ਦੇ ਰਵੱਈਏ ਬਾਰੇ ਇੱਥੇ ਹੀ ਪਤਾ ਚੱਲ ਜਾਂਦਾ ਹੈ ਕਿ ਅੱਜ ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦਿਆਂ ਅੰਬਾਲਾ ਦੇ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਵਿਚ ਇੰਟਰਨੈਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਧਰ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਮੁੜ ਹਰਿਆਣਾ ਪੁਲਿਸ ਵੱਲੋਂ ਕੀਤੀ ਬੈਰੀਗੇਡਿੰਗ ’ਤੇ ਪੁੱਜ ਗਿਆ ਹੈ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣ ਲਈ ਪੁਲਿਸ ਨੂੰ ਕਿਹਾ ਜਾ ਰਿਹਾ ਪ੍ਰੰਤੂ ਪੁਲਿਸ ਵੱਲੋਂ ਕਿਸਾਨਾਂ ਕੋਲਂੋ ਦਿੱਲੀ ਜਾਣ ਦੀ ਇਜ਼ਾਜਤ ਮੰਗੀ ਜਾ ਰਹੀ ਹੈ। ਬਹਰਹਾਲ ਦੋਨਾਂ ਧਿਰਾਂ ਵਿਚਕਾਰ ਕਸ਼ਮਕਸ਼ ਜਾਰੀ ਹੈ।

ਇਹ ਖ਼ਬਰ ਹਾਲੇ ਅੱਪਡੇਟ ਹੋ ਰਹੀ ਹੈ ਤੇ ਤਾਜ਼ੀ ਜਾਣਕਾਰੀ ਲਈ ਲਗਾਤਾਰ ਪੰਜਾਬੀ ਖ਼ਬਰਸਾਰ.ਕਾਮ ਵੈਬਸਾਈਟ ਨਾਲ ਜੁੜੇ ਰਹੋਂ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version