👉ਦੋਨੋਂ ਸਨ ਸਕੇ ਭਰਾ, ਮ੍ਰਿਤਕ 6 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ
ਤਰਨਤਾਰਨ, 6 ਦਸੰਬਰ: ਬੀਤੇ ਕੱਲ ਕੈਨੇਡਾ ਦੇ ਪੰਜਾਬੀਆਂ ਦੀ ਭਾਰੀ ਵਸੋ ਵਾਲੇ ਸ਼ਹਿਰ ਬਰੈਂਪਟਨ ਦੇ ਵਿਚ ਗੈਂਗਸਟਰਾਂ ਵੱਲੋਂ ਦੋ ਸਕੇ ਭਰਾਵਾਂ ’ਤੇ ਅੰਨੇਵਾਹ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ ਛੋਟੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਹ ਮਾੜੀ ਕਿਸਮਤ ਵਾਲੇ ਭਰਾ ਤਰਨਤਾਰਨ ਜ਼ਿਲੇ ਦੇ ਪਿੰਡ ਨੰਦਪੁਰ ਦੇ ਵਸਨੀਕ ਸਨ।
ਮ੍ਰਿਤਕ ਪ੍ਰਿਤਪਾਲ ਸਿੰਘ ਆਪਣੇ ਵੱਡੇ ਭਰਾ ਖ਼ੁਸਹਾਲ ਸਿੰਘ ਕੋਲ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਪ੍ਰਵਾਰ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਦੋਨੋਂ ਭਰਾ ਭੁਲੇਖੇ ਦਾ ਸ਼ਿਕਾਰ ਹੋ ਗਏ, ਕਿਉਂਕਿ ਗੈਂਗਸਟਰਾਂ ਨੇ ਜਿਸ ਘਰ ਵਿਚ ਇਹ ਭਰਾ ਕਿਰਾਏ ਉਪਰ ਰਹਿੰਦੇ ਸਨ, ਦੇ ਮਾਲਕ ਕੋਲੋਂ ਫ਼ਿਰੌਤੀ ਮੰਗੀ ਸੀ ਤੇ ਮਾਲਕ ਇੰਨਾਂ ਨੂੰ ਬਿਨ੍ਹਾਂ ਦੱਸੇ ਕਿਧਰੇ ਚੱਲੇ ਗਏ ਤੇ ਇਸ ਦੌਰਾਨ ਜਦ ਸਵੇਰ ਸਮੇਂ ਇਹ ਦੋਨੋਂ ਭਰਾ ਕੰਮ ’ਤੇ ਜਾਣ ਲਈ ਕਾਰ ਉਪਰੋਂ ਬਰਫ਼ ਹਟਾ ਰਹੇ ਸਨ
ਇਹ ਵੀ ਪੜ੍ਹੋ Punjab News: ਪੰਜਾਬ ਸਰਕਾਰ ਵੱਲੋਂ 10 IAS ਤੇ 22 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ,ਕਿੱਥੇ ਭੇਜਿਆ
ਤਾਂ ਇਸ ਮੌਕੇ ਉਪਰ ਕਾਰ ’ਤੇ ਸਵਾਰ ਹੋ ਕੁੱਝ ਗੈਂਗਸਟਰ ਪੁੱਜ ਗਏ ਅਤੇ ਬਿਨ੍ਹਾਂ ਕੁੱਝ ਪੁੱਛੇ-ਦੱਸੇ ਇੰਨ੍ਹਾਂ ਭਰਾਵਾਂ ਉਪਰ ਅੰਨੇਵਾਹ ਗੋਲੀਆਂ ਚਲਾ ਕੇ ਭਰਾ ਹੋ ਗਏ। ਦਸਿਆ ਜਾ ਰਿਹਾ ਕਿ ਇੱਕ ਦਰਜ਼ਨ ਤੋਂ ਵੱਧ ਗੋਲੀਆਂ ਲੱਗਣ ਕਾਰਨ ਪ੍ਰਿਤਪਾਲ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ ਦੂਜੇ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਮ੍ਰਿਤਕ ਤੇ ਜਖ਼ਮੀ ਨੌਜਵਾਨਾਂ ਦੀ ਮਾਤਾ ਤੇ ਪਿਤਾ ਨੇ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸਦੇ ਮ੍ਰਿਤਕ ਪੁੱਤਰ ਦੀ ਲਾਸ਼ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ।