9 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਅਤੇ 10 ਨੂੰ ਗਿੱਦੜਬਾਹਾ ਤੇ ਬਰਨਾਲਾ ਵਿਚ ਕਰਨਗੇ ਪ੍ਰਚਾਰ
ਗਿੱਦੜਬਾਹਾ, 7 ਨਵੰਬਰ: ਪੰਜਾਬ ਦੇ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਆਗਾਮੀ 20 ਨਵਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੇ ਵਿਚ ਹੁਣ ਆਪਣੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੁਹਿੰਮ ਭਖਾਉਣ ਲਈ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੀ ਪੰਜਾਬ ਪੁੱਜ ਰਹੇ ਹਨ। ਸੂਚਨਾ ਮੁਤਾਬਕ ਉਹ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਅਤੇ 10 ਨਵੰਬਰ ਨੂੰ ਗਿੱਦੜਬਾਹਾ ਅਤੇ ਬਰਨਾਲਾ ਹਲਕੇ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਕਰਨਗੇ।
ਇਹ ਵੀ ਪੜ੍ਹੋਦਰਬਾਰ ਸਾਹਿਬ ਨਜਦੀਕ ਨੌਜਵਾਨ ਕੁੜੀ ਨੇ ਇਤਿਹਾਸਕ ਗੁਰਦੂਆਰੇ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕਸ਼ੀ
ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਰਹਿਣਗੇ। ਉਂਝ ਪੰਜਾਬ ਆਪ ਦੇ ਲੀਡਰਾਂ ਤੋਂ ਇਲਾਵਾ ਖ਼ੁਦ ਮੁੱਖ ਮੰਤਰੀ ਵੀ ਇੰਨ੍ਹਾਂ ਜਿਮਨੀ ਚੋਣਾਂ ਵਿਚ ਪਾਰਟੀ ਉਮੀਦਾਵਰਾਂ ਦੇ ਹੱਕ ਵਿਚ ਤਾਲ ਠੋਕ ਰਹੇ ਹਨ। ਪ੍ਰੰਤੂ ਕੌਮੀ ਆਗੂ ਦਾ ਇਹ ਜਿਮਨੀ ਨੂੰ ਲੈ ਕੇ ਪੰਜਾਬ ਵਿਚ ਪਹਿਲਾਂ ਦੌਰਾ ਹੋਵੇਗਾ। ਜਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਤੋਂ ਪਾਰਟੀ ਨੇ ਆਪਣੇ ਪੁਰਾਣੇ ਆਗੂ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੋਈ ਹੈ
ਇਹ ਵੀ ਪੜ੍ਹੋਵੱਡੀ ਖ਼ਬਰ: DC ਦਾ PA ਰਿਸ਼ਵਤ ਲੈਂਦਾ ਸਾਥੀ ਸਹਿਤ ਵਿਜੀਲੈਂਸ ਵੱਲੋਂ ਗ੍ਰਿਫਤਾਰ
ਜਦੋਂਕਿ ਚੱਬੇਵਾਲ ਤੋਂ ਐਮ.ਪੀ ਡਾ ਰਾਜ ਕੁਮਾਰ ਦੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਬਰਨਾਲਾ ਤੋਂ ਹਰਿੰੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਮੌਜੂਦਾ ਸਮੇਂ ਆਪ ਕੋਲ 117 ਮੈਂਬਰੀ ਵਿਧਾਨ ਸਭਾ ਵਿਚ 92 ਸੀਟਾਂ ਹਨ ਅਤੇ ਗੈਰ ਰਸਮੀ ਤੌਰ ’ਤੇ ਇੱਕ ਅਕਾਲੀ ਵਿਧਾਇਕ ਵੀ ਆਪ ਵਿਚ ਸ਼ਾਮਲ ਹੋ ਚੁੱਕਿਆ ਹੈ।