Site icon Punjabi Khabarsaar

ਅਕਾਲੀ ਦਲ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ’ਚ ਦਰਜ਼ ਐਫ ਆਈ ਆਰ ’ਤੇ ਚੁੱਕੇ ਸਵਾਲ

ਬਠਿੰਡਾ, 9 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਧਾਰਮਿਕ ਸੇਵਾ ਨਿਭਾੳਂੁਦਿਆਂ ਅੰਮ੍ਰਿਤਸਰ ਵਿਚ ਚੱਲੀ ਗੋਲੀ ਸਬੰਧੀ ਦਰਜ ਐਫ਼.ਆਈ.ਆਰ ’ਤੇ ਅਕਾਲੀ ਦਲ ਨੇ ਸਵਾਲ ਚੁੱਕੇ ਹਨ। ਅਕਾਲੀ ਦਲ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ‘‘ ਕਾਤਲਾਨਾ ਹਮਲੇ ਦੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐਫ ਆਈ ਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨੂੰ ’ਸੰਗਤ’ ਦਾ ਮੈਂਬਰ ਦੱਸਿਆ ਗਿਆ ਹੈ ਤੇ ਸਾਰੀ ਘਟਨਾ ਨੂੰ ਛੁਟਿਆਉਣ ਵਾਸਤੇ ਇਸਨੂੰ ’ਹਵਾਈ ਫਾਇਰ’ ਦਾ ਨਾਂ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਨਾ ਹਮਲੇ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਬਿਨਾਂ ਕਿਸੇ ਦੇਰੀ ਦੇ ਹੱਲ ਕਰੇ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਇਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਜਾਣ ਬੁੱਝ ਕੇ ਹਮਲਾਵਰ ਖਿਲਾਫ ਇਕ ਢਿੱਲੀ ਮੱਠੀ ਐਫ ਆਈ ਆਰ ਦਰਜ ਕੀਤੀ ਹੈ ਜਿਸਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਆਈ ਐਸ ਆਈ ਏਜੰਟ ਨਰਾਇਣ ਚੌੜਾ ਦਾ ਬਚਾਅ ਕਰ ਰਹੇ ਹਨ। ਇਸਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਵੱਲੋਂ ਦਰਜ ਐਫ ਆਈ ਆਰ ਵੀ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ (ਪੀ ਐਸ ਓ) ਏ ਐਸ ਆਈ ਜਸਬੀਰ ਸਿੰਘ ਜਿਸਨੇ ਹਮਲੇ ਨੂੰ ਅਸਫਲ ਬਣਾਇਆ, ਦੀ ਬਜਾਏ ਉਸ ਅਫਸਰ ਦੇ ਬਿਆਨ ’ਤੇ ਦਰਜ਼ ਕੀਤੀ ਗਈ ਹੈ, ਜੋ ਮੌਕੇ ’ਤੇ ਹੀ ਹਾਜ਼ਰ ਨਹੀਂ ਸੀ। ਰੋਮਾਣਾ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਜਾਣ ਬੁੱਝ ਕੇ ਇਹ ਬਿਆਨ ਦਿੱਤਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਜਾਣ ਬੁੱਝ ਕੇ ਹਮਦਰਦੀ ਲੈਣ ਵਾਸਤੇ ਆਪਣੇ ’ਤੇ ਹਮਲਾ ਕਰਵਾਇਆ

ਇਹ ਵੀ ਪੜ੍ਹੋ Sukhbir Badal News: ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜੇ ਸੁਖਬੀਰ ਬਾਦਲ

ਇਸ ਬਿਆਨ ਦਾ ਮਕਸਦ ਕੇਸ ਦੀ ਜਾਂਚ ਨੂੰ ਹੋਰ ਪਾਸੇ ਤੋਰਨਾ ਤੇ ਕਮਜ਼ੋਰ ਕਰਨਾ ਸੀ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ, ਐਸ ਪੀ ਹਰਪਾਲ ਰੰਧਾਵਾ ਤੇ ਈ ਡਵੀਜ਼ਨ ਪੁਲਿਸ ਥਾਣੇ ਦੇ ਐਸ ਐਚ ਓ ਦੇ ਫੋਨ ਤੁਰੰਤ ਜ਼ਬਤ ਕੀਤੇ ਜਾਣ ਤਾਂ ਜੋ ਇਸ ਕਾਤਲਾਨਾ ਹਮਲੇ ਪਿੱਛੇ ਸਾਜ਼ਿਸ਼ ਅਤੇ ਇਸ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਕੀਤੇ ਜਾ ਰਹੇ ਯਤਨ ਬੇਨਕਾਬ ਕੀਤੇ ਜਾ ਸਕਣ। ਇਸ ਕਾਤਲਾਨਾ ਹਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਨਿਰੰਤਰ ਕੀਤੀਆਂ ਪ੍ਰੈਸ ਕਾਨਫਰੰਸਾਂ ਵਿਚ ਪ੍ਰਗਟਾਇਆ ਤੌਖਲਾ ਸੱਚਾ ਸਾਬਤ ਹੋਇਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version