Site icon Punjabi Khabarsaar

Fazilka News: ਪੁਲਿਸ ਦੀ ਸਾਈਬਰ ਠੱਗਾਂ ’ਤੇ ਇੱਕ ਹੋਰ ਵੱਡੀ ਕਾਰਵਾਈ, ਯੂਪੀ ਤੋਂ ਦੋ ਠੱਗਾਂ ਨੂੰ ਕੀਤਾ ਕਾਬੂ

ਫਾਜਿਲਕਾ, 16 ਦਸੰਬਰ: Fazilka News: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਡੀ.ਐਸ.ਪੀ. (ਇੰਨਵੈ) ਬਲਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਮੁਕੱਦਮਾ ਨੰਬਰ 03 ਮਿਤੀ 18.09.2024 ਜੁਰਮ 316,318,61(2) ਬੀ.ਐਨ.ਐਸ, ਵਾਧਾ ਜੁਰਮ 316(5), 318(2) ਬੀ.ਐਨ.ਐਸ ਥਾਣਾ ਸਾਈਬਰ ਕਰਾਈਮ ਫਾਜਿਲਕਾ ਬਰਬਿਆਨ ਸੁਸ਼ਾਂਤ ਨਾਗਪਾਲ ਪੁੱਤਰ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ, ਜ਼ੋ ਕਿ ਮੁਦਈ ਮੁਕੱਦਮਾ ਨਾਲ 60,23,000/—ਰੁਪਏ ਦੀ ਸਾਈਬਰ ਧੋਖਾਧੜੀ ਕਰਨ ਤੇ ਪੁਲਿਸ ਵੱਲੋਂ ਤਕਨੀਕੀ ਤੌਰ ਤੇ ਬੈਂਕਾਂ ਵਿੱਚੋਂ ਰਿਕਾਰਡ ਹਾਸਲ ਕਰਕੇ ਦਰਜ ਰਜਿਸਟਰ ਕੀਤਾ ਗਿਆ ਸੀ, ਦੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ ਪੰਜਾਬ ਖੇਡਾਂ ਵਿੱਚ ਬਹੁਤ ਅੱਗੇ, ਪਰ ਫੰਡ ਜਾਰੀ ਕਰਨ ਵਿੱਚ ਕੇਂਦਰ ਸਰਕਾਰ ਕਰ ਰਹੀ ਹੈ ਵਿਤਕਰਾ: ਮੀਤ ਹੇਅਰ

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮਾ ਮੁਲਜਮ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਵਾਸੀ ਨਿਊ ਕ੍ਰਿਸ਼ਨਾਪਾਰੂ ਜਿਲ੍ਹਾ ਮਹਿਸਾਣਾ (ਗੁਜਰਾਤ) ਨੂੰ ਮਿਤੀ 27.10.2024 ਨੂੰ ਏ.ਐਸ.ਆਈ ਸੁਖਪਾਲ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੁਕੱਦਮੇ ਵਿੱਚ ਅੰਕਿਤ ਰਾਵਲ ਵਾਸੀ ਜਿਲ੍ਹਾ ਮਹਿਸਾਨਾ (ਗੁਜਰਾਤ) ਨੂੰ ਮਿਤੀ 01.11.2024 ਨੂੰ ਦੋਸ਼ੀ ਨਾਮਜਦ ਕੀਤਾ ਗਿਆ। ਜਿਸ ਨੂੰ 24-11-2024 ਨੂੰ ਊਂਝਾ ਗੁਜਰਾਤ ਸਟੇਟ ਤੋਂ ਗ੍ਰਿਫਤਾਰ ਕਰਕੇ ਮੁਦਈ ਮੁਕੱਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/— ਰੁਪਏ ਦੋਸ਼ੀਆਂ ਵੱਲੋਂ ਮੁਦਈ ਦੇ ਖਾਤੇ ਵਿੱਚ ਵਾਪਸ ਹੋ ਚੁੱਕੇ ਹਨ। ਇਸਤੋਂ ਇਲਾਵਾ ਦੋਸ਼ੀ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ। ਦੌਰਾਨੇ ਤਫਤੀਸ਼ ਮਿਤੀ 13-12-2024 ਨੂੰ

ਇਹ ਵੀ ਪੜ੍ਹੋ Bathinda News: ਪਦਮਜੀਤ ਮਹਿਤਾ ਦੀ ਚੋਣ ਮੁਹਿੰਮ ਨੂੰ ਭਖਾਉਣ ਦੇ ਲਈ ਆਪ ਪ੍ਰਧਾਨ ਅਮਨ ਅਰੋੜਾ ਕਰਨਗੇ ਬਠਿੰਡਾ ’ਚ ਚੋਣ ਰੈਲੀ

ਉਕਤ ਮੁਕੱਦਮਾ ਵਿੱਚ ਸਲੇਸ਼ ਕੁਮਾਰ ਅਤੇ ਰਕੇਸ਼ ਕੁਮਾਰ ਭਾਰਤੀ ਵਾਸੀਆਨ ਬਾਨਪੁਰੀ ਕਲੋਨੀ ਜਿਲ੍ਹਾ ਖੇਰੀ ਉਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਅਦਾਲਤ (ਉੱਤਰ ਪ੍ਰਦੇਸ਼) ਵਿਖੇ ਪੇਸ਼ ਕਰਕੇ 04 ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਦੋਨੋ ਦੋਸ਼ੀਆਂ ਨੂੰ ਫਾਜਿਲਕਾ ਲਿਆ ਕੇ ਅਦਾਲਤ ਵਿਖੇ ਪੇਸ਼ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਹਨਾਂ ਦੋਨਾਂ ਵੱਲੋਂ ਸਾਈਬਰ ਠੱਗੀ ਰਾਹੀਂ ਹਾਸਲ ਕੀਤੀ ਰਕਮ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version