Site icon Punjabi Khabarsaar

ਅਰਵਿੰਦ ਕੇਜਰੀਵਾਲ ਲੋਕ ਅਦਾਲਤ ਵਿਚ ਦੱਸਣਗੇ ਕਿਓ ਦਿੱਤਾ ਉਨ੍ਹਾਂ ਨੇ CM ਦੇ ਅਹੁਦੇ ਤੋਂ ਅਸਤੀਫ਼ਾ

32 Views

ਨਵੀਂ ਦਿੱਲੀ: ਜਿਥੇ ਬੀਤੇ ਕੱਲ ਆਤਿਸ਼ੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਗਈ ਹੈ, ਉਥੇ ਹੀ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਲੋਕਾਂ ਦੀ ਅਦਾਲਤ ਲਗਾਈ ਗਈ ਹੈ। ਜਿਥੇ ਉਹ ਦਿੱਲੀ ਦੇ ਲੋਕਾਂ ਨਾਲ ਮਿਲਣਗੇ ਤੇ ਉਨ੍ਹਾਂ ਦੀ ਹਰ ਸਵਾਲਾਂ ਦਾ ਜਵਾਬ ਦੇਣਗੇ। ਲੋਕਾਂ ਦੀ ਅਦਾਲਤ ਵਿਚ ਜਾਣ ਤੋਂ ਪਹਿਲਾ ਰਾਜ ਸਭਾ ਮੈਂਬਰ ਸੰਦੀਪ ਪਾਠਕ ਮੀਡੀਆ ਨਾਲ ਰੂਬਰੂ ਹੋਏ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਕਹਿਣਗੇ ਕਿ ਜੇਕਰ ਉਹ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਵੋਟ ਪਾਓ। ਦੋ ਵੱਡੇ ਸਵਾਲ ਸਨ- ਜੇਲ੍ਹ ਵਿਚ ਰਹਿੰਦਿਆਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਅਤੇ ਰਿਹਾਈ ਤੋਂ ਬਾਅਦ ਅਸਤੀਫ਼ਾ ਕਿਉਂ ਦਿੱਤਾ? ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਬਹੁਤ ਦਬਾਅ ਸੀ। ਭਾਜਪਾ ਨੇ ਪਾਰਟੀ ਨੂੰ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਪਰ ਅਰਵਿੰਦਕੇਜਰੀਵਾਲ ਜੀ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਸੀਂ ਦਬਾਅ ਨੂੰ ਤੋੜ ਨਹੀਂ ਸਕਦੇ। ਹੁਣ ਉਨ੍ਹਾਂ ਨੇ ਨੈਤਿਕਤਾ ਅਤੇ ਮਰਿਆਦਾ ਨੂੰ ਮੁੱਖ ਰੱਖਦਿਆਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਜਨਤਾ ਵਿੱਚ ਜਾ ਕੇ ਕਹਿਣਗੇ ਕਿ ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਪਾਓ ਅਤੇ ਮੈਨੂੰ ਦੁਬਾਰਾ ਚੁਣੋ।

Exit mobile version