236 ਗਰੁੱਪਾਂ ਲਈ ਨਿਕਲੇਗਾ ਡਰਾਅ , 10145 ਕਰੋੜ ਦੇ ਮਾਲੀਏ ਦਾ ਟੀਚਾ
ਚੰਡੀਗੜ੍ਹ, 27 ਮਾਰਚ: ਸੂਬੇ ਦੇ ਵਿਚ ਹੁਣ ਅਗਲੇ ਵਿੱਤੀ ਸਾਲ ਲਈ ਸਰਾਬ ਦੇ ਠੇਕਿਆਂ ਦਾ ਡਰਾਅ ਭਲਕੇ 28 ਮਾਰਚ ਨੂੰ ਕੱਢਿਆ ਜਾਵੇਗਾ। ਇਸ ਸਬੰਧ ਵਿਚ ਦੇਸ ਦੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਸਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਭੇਜੀ ਹੋਈ ਫ਼ਾਈਲ ਅਟਕੀ ਹੋਈ ਸੀ। ਜਿਸਦੇ ਕਾਰਨ ਐਕਸਾਈਜ਼ ਵਿਭਾਗ ਦੇ ਇਲਾਵਾ ਪੰਜਾਬ ਸਰਕਾਰ ਦੇ ਸਾਹ ਵੀ ਅਟਕੇ ਹੋਏ ਸਨ, ਕਿਉਂਕਿ ਪੰਜਾਬ ਦੇ ਮਾਲੀਏ ਦਾ ਵੱਡਾ ਹਿੱਸਾ ਸਰਾਬ ਤੋਂ ਹੀ ਆਉਂਦਾ ਹੈ। ਇਸਤੋਂ ਪਹਿਲਾਂ ਇਹ ਡਰਾਅ 22 ਮਾਰਚ ਨੂੰ ਕੱਢਿਆ ਜਾਣਾ ਸੀ ਪ੍ਰੰਤੂ ਚੋਣ ਕਮਿਸ਼ਨ ਦੀ ਮੰਨਜੂਰੀ ਨਾ ਮਿਲਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ।
ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਚਲਾਈ ਜਾਗੁਰਕਤਾ ਮੁਹਿੰਮ
ਐਕਸ਼ਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭਲਕੇ ਹਰੇਕ ਜ਼ਿਲ੍ਹੇ ਵਿਚ ਸਰਾਬ ਦੇ ਠੇਕਿਆਂ ਲਈ ਡਰਾਅ ਕੱਢਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਚਾਲੂ ਵਿਤੀ ਸਾਲ ਦੇ 9524 ਕਰੋੜ ਦੇ ਮੁਕਾਬਲੇ ਅਗਲੇ ਵਿਤੀ ਸਾਲ ਲਈ ਪੰਜਾਬ ਸਰਕਾਰ ਵੱਲੋਂ ਸਰਾਬ ਤਂੋ 10145 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ। ਇਸਦੇ ਲਈ ਸੂਬੇ ਭਰ ਵਿਚ ਕੁੱਲ 236 ਜੋਨ ਬਣਾਏ ਗਏ ਹਨ। ਜਿਸਦੇ ਅਧੀਨ ਸ਼ਰਾਬ ਦੀਆਂ ਕਰੀਬ 6400 ਦੁਕਾਨਾਂ ਖੋਲੀਆਂ ਜਾਣਗੀਆਂ। ਹਾਲਾਂਕਿ ਪਿਛਲੇ ਸਾਲ ਇਹ ਜੋਨ ਕਾਫ਼ੀ ਘੱਟ ਸਨ ਪ੍ਰੰਤੂ ਇਸ ਵਾਰ ਜੋਨਾਂ ਨੂੰ ਛੋਟੇ ਕਰ ਦਿੱਤਾ ਗਿਆ ਹੈ।
ਹਿਮਾਚਲ ਪ੍ਰਦੇਸ਼: ਕਾਂਗਰਸੀ ਬਾਗੀ ਵਿਧਾਇਕਾਂ ਨੂੰ ਟਿਕਟਾਂ ਦੇਣ ’ਤੇ ਹੁਣ ਭਾਜਪਾਈ ਹੋਏ ਬਾਗੀ
ਉਂਝ ਵੀ ਦੋ ਸਾਲਾਂ ਦੇ ਬਾਅਦ ਸਰਾਬ ਦੇ ਠੇਕਿਆਂ ਲਈ ਡਰਾਅ ਨਿਕਲ ਰਹੇ ਹਨ ਕਿਉਂਕਿ ਇਸਤੋਂ ਪਹਿਲਾਂ ਹਰ ਸਾਲ ਮਾਲੀਏ ਵਿਚ ਵਾਧਾ ਕਰਕੇ ਮੌਜੂਦਾ ਠੇਕੇਦਾਰਾਂ ਨੂੰ ਹੀ ਠੇਕੇ ਦੇ ਦਿੱਤੇ ਜਾਂਦੇ ਸਨ, ਜਿਸ ਕਾਰਨ ਨਵੇਂ ਵਪਾਰੀਆਂ ਕੋਲ ਸ਼ਰਾਬ ਦੇ ਠੇਕਿਆਂ ਦਾ ਕੰਮ ਨਹੀਂ ਆ ਰਿਹਾ ਸੀ। ਠੇੇਕੇਦਾਰ ਬਣਨ ਲਈ ਇਸ ਵਾਰ ਪੰਜਾਬ ਸਰਕਾਰ ਕੋਲ ਰਿਕਾਕਡਤੋੜ 35 ਹਜ਼ਾਰ ਤੋਂ ਵੱਧ ਅਰਜੀਆਂ ਆਈਆਂ ਹਨ, ਜਿਸਤੋਂ ਕਰੀਬ 260 ਕਰੋੜ ਦੀ ਆਮਦਨ ਹੋਈ ਹੈ। ਸਰਕਾਰ ਨੇ ਇੱਕ ਜੋਨ ਦੀ ਅਰਜੀ ਲਈ 75 ਹਜ਼ਾਰ ਰੁਪਏ ਫ਼ੀਸ ਰੱਖੀ ਗਈ ਸੀ। ਜੇਕਰ ਗੱਲ ਇਕੱਲੇ ਬਠਿੰਡਾ ਦੀ ਕੀਤੀ ਜਾਵੇ ਤਾਂ ਇੱਥੇ ਕੁੱਲ ਬਣਾਏ 12 ਜੋਨਾਂ ਲਈ 1544 ਅਰਜੀਆਂ ਆਈਆਂ ਹਨ। ਅਗਲੇ ਵਿਤੀ ਸਾਲ ਲਈ 8 ਫ਼ੀਸਦੀ ਦੇ ਵਾਧੇ ਨਾਲ 437 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
Share the post "ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ"