Home Blog Page 1670

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ

ਮੋਹਾਲੀ, 07 ਮਈ: ਹਾੜੀ ਸੀਜਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਲਗਭਗ ਸੋ ਫੀਸਦੀ ਖਰੀਦ ਹੋ ਚੁੱਕੀ ਹੈ ਅਤੇ ਅਗਾਹਾਂ ਵੀ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਖਰੀਦ ਨੂੰ ਤੁਰੰਤ ਨੇਪਰੇ ਚਾੜ੍ਹਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀਆਂ ਵਿੱਚ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਮਗਰੋ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਹੁਣ ਤੱਕ 123.81 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 123.26 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜੀ ਸੀਜ਼ਨ 2024-25 ਦੌਰਾਨ 30,077 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਵਿੱਚੋਂ ਹੁਣ ਤੱਕ ਕਿਸਾਨਾਂ ਨੂੰ 25387.8 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਜਿਲ੍ਹਾ ਪੱਧਰੀ ਬਾਲ ਭਿੱਖਿਆ ਟਾਸਕ ਫੋਰਸ ਵੱਲੋਂ ਬੱਚਿਆਂ ਦੀ ਕੀਤੀ ਗਈ ਕਾਊਸਲਿੰਗ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਨੇਪੜੇ ਚੜਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਇਸੇ ਦਾ ਨਤੀਜਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕਾਰਜ ਨੂੰ ਬਿਨਾਂ ਕਿਸੇ ਸਮੱਸਿਆ ਤੋਂ ਪੂਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਸ. ਬਰਸਟ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ 1907 ਪੱਕੀਆਂ ਮੰਡੀਆਂ ਅਤੇ 826 ਆਰਜੀ ਖਰੀਦ ਕੇਂਦਰਾਂ ਵਿੱਚ ਹੁਣ ਤੱਕ 123.81 ਲੱਖ ਮੀਟ੍ਰਿਕ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 123.26 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਜਿਲ੍ਹਾ ਪੱਧਰੀ ਬਾਲ ਭਿੱਖਿਆ ਟਾਸਕ ਫੋਰਸ ਵੱਲੋਂ ਬੱਚਿਆਂ ਦੀ ਕੀਤੀ ਗਈ ਕਾਊਸਲਿੰਗ

0

ਸ੍ਰੀ ਮੁਕਤਸਰ ਸਾਹਿਬ,7 ਮਈ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਆਦੇਸ਼ਾਂ ਹੇਠ ਅਤੇ ਐਸ.ਡੀ.ਐਮ ਸ੍ਰੀਮਤੀ ਬਲਜੀਤ ਕੌਰ) ਦੀ ਅਗਵਾਈ ਹੇਠ ਬਾਲ ਭਿੱਖਿਆ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਹਿੱਤ ਜਿਲ੍ਹਾ ਪੱਧਰੀ ਬਾਲ ਭਿੱਖਿਆ ਟਾਸਕ ਫੋਰਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਚੈਕਿੰਗ ਕੀਤੀ ਗਈ।ਇਸ ਟੀਮ ਦੀ ਪ੍ਰਧਾਨਗੀ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਮਾਨ (ਸਿਖਲਾਈ ਅਧੀਨ) ਵੱਲੋਂ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਬੱਚਿਆਂ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ, ਸ੍ਰੀ ਮੁਕਤਸਰ ਸਾਹਿਬ ਦੇ ਆਰਡਰਾਂ ਤਹਿਤ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ।

ਹਰਸਿਮਰਤ ਦਾ ਦਾਅਵਾ: ਉਹ ਵਾਲਾ ਪ੍ਰਤੀਨਿਧ ਚੁਣੋ ਜੋ ਸੰਸਦ ਵਿਚ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ

ਬੱਚਿਆਂ ਦੇ ਮਾਪਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਲਿਖਿਆ ਗਿਆ।ਇਸ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਨਾ ਦੇ ਕੇ ਕਿਤਾਬ ਦਿੱਤੀ ਜਾਵੇ।ਇਸ ਦੌਰਾਨ ਸ੍ਰੀਮਤੀ ਲਵਪ੍ਰੀਤ ਕੌਰ ਲੇਬਰ ਇੰਸਪੈਕਟਰ. ਅਮਰਜੀਤ ਸਿੰਘ , ਮਨੀਸ਼ ਵਰਮਾ, ਗੁਰਪੁਨੀਤ ਕੌਰ ਮੈਂਬਰ ਭਲਾਈ ਕਮੇਟੀ , ਸੀਨੀਅਰ ਲੇਡੀ ਸਿਪਾਹੀ ਪ੍ਰਭਜੋਤ ਕੌਰ, ਸੀਨੀਅਰ ਲੇਡੀ ਸਿਪਾਹੀ ਪਵਨਦੀਪ ਕੌਰ , ਮਨਜਿੰਦਰ ਸਿੰਘ ਗਣਿਤ ਅਧਿਆਪਕ, ਡਾ. ਪਵਨਦੀਪ ਮੈਡੀਕਲ ਅਫਸਰ, ਡਾ. ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਅਨੂ ਬਾਲਾ ਬਾਲ ਸੁਰੱਖਿਆ ਅਫਸਰ( ਐਨ. ਆਈ. ਸੀ), ਸ੍ਰੀਮਤੀ ਸੋਹਲਪ੍ਰੀਤ ਕੌਰ ਬਾਲ ਸੁਰੱਖਿਆ ਅਫਸਰ (ਆਈ. ਸੀ) ਮੈਂਬਰ ਮੌਜੂਦ ਸਨ।

ਹਰਸਿਮਰਤ ਦਾ ਦਾਅਵਾ: ਉਹ ਵਾਲਾ ਪ੍ਰਤੀਨਿਧ ਚੁਣੋ ਜੋ ਸੰਸਦ ਵਿਚ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ

0

ਬਠਿੰਡਾ, 7 ਮਈ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਪ੍ਰਤੀਨਿਧ ਚੁਣਨ ਜੋ ਸੰਸਦ ਵਿਚ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਸਕੇ ਅਤੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਸਿਰਫ ਅਕਾਲੀ ਦਲ ਹੀ ਉਹਨਾਂ ਦੇ ਹੱਕਾਂ ਵਾਸਤੇ ਲੜ ਰਿਹਾ ਹੈ ਤੇ ਦਿੱਲੀ ਆਧਾਰਿਤ ਪਾਰਟੀਆਂ ਤਾਂ ਪੰਜਾਬ ਦੇ ਹੱਕਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

ਜਿੱਤਣ ਤੋਂ ਬਾਅਦ ਸਾਰੇ ਹਲਕਿਆਂ ਦਾ ਕਰਾਂਗਾ ਇਕਸਾਰ ਵਿਕਾਸ: ਜੀਤਮਹਿੰਦਰ ਸਿੱਧੂ

ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖ਼ੋ ਦੇ ਨਾਲ ਮਿਲ ਕੇ ਮੌੜ ਹਲਕੇ ਦਾ ਦੌਰਾ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹੱਕਾਂ ਲਈ ਡੱਟਦਾ ਰਿਹਾ ਹੈ, ਭਾਵੇਂ ਉਹ ਕਿਸਾਨਾਂ ਲਈ ਐਮ ਐਸ ਪੀ ਯਕੀਨੀ ਬਣਾਉਣ ਦਾ ਮਾਮਲਾ ਹੋਵੇ, ਦਰਿਆਈ ਪਾਣੀਆਂ ਦੀ ਰਾਖੀ ਹੋਵੇ, ਪੰਜਾਬ ਲਈ ਰਾਜਧਾਨੀ ਦੀ ਮੰਗ ਜ਼ੋਰਦਾਰ ਢੰਗ ਨਾਲ ਚੁੱਕਣੀ ਹੋਵੇ ਅਤੇ ਭਾਵੇਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਿਹਨਾਂ ਨੇ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਉਹਨਾਂ ਕਿਹਾ ਕਿ ਸਾਰੀਆਂ ਦਿੱਲੀ ਆਧਾਰਿਤ ਪਾਰਟੀਆਂ ਇਹਨਾਂ ਮਸਲਿਆਂ ’ਤੇ ਚੁੱਪ ਹਨ ਕਿਉਂਕਿ ਪੰਜਾਬ ਤੇ ਦਿੱਲੀ ਵਿਚ ਇਕੋ ਵਿਸ਼ੇ ’ਤੇ ਉਹਨਾਂ ਦੇ ਸਟੈਂਡ ਵੱਖੋ-ਵੱਖ ਹਨ। ਉਹਨਾਂ ਕਿਹਾ ਕਿ ਇਸੇ ਲਈ ਜ਼ਰੂਰੀ ਹੈ ਕਿ ਤੁਸੀਂ ਸੂਬੇ ਦੀ ਵਾਗਡੋਰ ਇਕ ਖੇਤਰੀ ਪਾਰਟੀ ਨੂੰ ਦਿਓ ਜੋ ਤੁਹਾਡੀਆਂ ਆਸਾਂ ’ਤੇ ਖਰੀ ਉਤਰੇ।

ਜਿੱਤਣ ਤੋਂ ਬਾਅਦ ਸਾਰੇ ਹਲਕਿਆਂ ਦਾ ਕਰਾਂਗਾ ਇਕਸਾਰ ਵਿਕਾਸ: ਜੀਤਮਹਿੰਦਰ ਸਿੱਧੂ

0

ਸਰਦੂਲਗੜ੍ਹ, 7 ਮਈ : ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਦੋ ਦਰਜ਼ਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਹਲਕਾ ਵਾਸੀਆਂ ਨੂੰ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਜੇਕਰ ਉਹ ਲੋਕਾਂ ਦੇ ਪਿਆਰ ਨਾਲ ਸੰਸਦ ਵਿਚ ਪਹੁੰਚਦੇ ਹਨ ਤਾਂ ਉਹ ਸਾਰੇ ਹਲਕਿਆਂ ਦਾ ਇਕਸਾਰ ਵਿਕਾਸ ਕਰਵਾਉਣਗੇ। ਉਨ੍ਹਾਂ ਅਕਾਲੀ ਉਮੀਦਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਪਣੇ ਵਿਕਾਸ ਨੂੰ ਹੀ ਲੋਕਾਂ ਦਾ ਵਿਕਾਸ ਦੱਸੀ ਜਾ ਰਹੇ ਹਨ। ਜੀਤ ਮਹਿੰਦਰ ਸਿੱਧੂ ਨੇ ਅੱਗੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਹਾਲੇ ਵੀ ਕੋਈ ਉੱਚ ਪੱਧਰ ਦਾ ਮੈਡੀਕਲ ਜਾਂ ਸਿੱਖਿਆ ਸੰਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਬਾਦਲ ਪ੍ਰਵਾਰ ਦੀ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਗਿਆ।

Big Breaking: ਭਾਜਪਾ ਨੂੰ ਵੱਡਾ ਝਟਕਾ: ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ, ਅਕਾਲੀ ਵਿਚ ਹੋਵੇਗਾ ਸ਼ਾਮਲ

ਉਨ੍ਹਾਂ ਭਾਜਪਾ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਦਿੱਲੀ ਤੋਂ ਲੈ ਕੇ ਸੰਭੂ ਤੇ ਖ਼ਨੌਰੀ ਬਾਰਡਰਾਂ ’ਤੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਇਹ ਪਾਰਟੀ ਨੂੰ ਹੁਣ ਥਾਂ ਥਾਂ ਵਿਰੋਧ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਕਿਸਾਨਾਂ ਦੀ ਹੀ ਨਹੀਂ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ, ਜਿਸਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਇਤਿਹਾਸਕ ਕੰਮ ਕੀਤਾ ਸੀ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ ’ਚ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਅਤੇ ਤਰੱਕੀ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਉਣ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਸਹਿਤ ਵੱਡੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Big Breaking: ਭਾਜਪਾ ਨੂੰ ਵੱਡਾ ਝਟਕਾ: ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ, ਅਕਾਲੀ ਵਿਚ ਹੋਵੇਗਾ ਸ਼ਾਮਲ

0

ਕੁੱਝ ਕਾਂਗਰਸੀ ਪਿਛੋਕੜ ਵਾਲੇ ਕੌਸਲਰਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਚਰਚਾ

ਬਠਿੰਡਾ, 7 ਮਈ : ਬਾਦਲਾਂ ਦੇ ਗੜ੍ਹ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰਵੀਪ੍ਰੀਤ ਸਿੰਘ ਸਿੱਧੂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਅਪਣੇ ਅਸਤੀਫ਼ੇ ਦਾ ਖ਼ੁਲਾਸਾ ਖੁਦ ਅਪਣੇ ਫ਼ੇਸਬੁੱਕ ਪੇਜ਼ ’ਤੇ ਕੀਤਾ ਹੋਇਆ ਹੈ। ਚਰਚਾ ਮੁਤਾਬਕ ਭਲਕੇ ਉਹ ਅਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਇਸ ਸਬੰਧ ਵਿਚ ਤਲਵੰਡੀ ਸਾਬੋ ਵਿਖੇ ਹੀ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ।

 

 

BIG NEWS: ਕਾਂਗਰਸ ਨੇ ਫਿਰੋਜ਼ਪੁਰ ਸੀਟ ਤੋਂ ਐਲਾਨਿਆ ਉਮੀਦਵਾਰ

ਦਸਣਾ ਬਣਦਾ ਹੈ ਕਿ ਅਸਤੀਫ਼ੇ ਦੇਣ ਵਾਲੇ ਰਵੀਪ੍ਰੀਤ ਦਾ ਸਿਆਸੀ ਸਫ਼ਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਤੇ ਉਸਨੂੰ ਬਿਕਰਮ ਮਜੀਠਿਆ ਦਾ ਨਜਦੀਕੀ ਮੰਨਿਆ ਜਾਂਦਾ ਸੀ ਪ੍ਰੰਤੂ ਜੀਤਮਹਿੰਦਰ ਸਿੱਧੂ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਉਣ ਕਾਰਨ ਉਸਦੇ ਚੋਣ ਲੜਣ ਦੀਆਂ ਇਛਾਵਾਂ ’ਤੇ ਪਾਣੀ ਫ਼ਿਰ ਗਿਆ ਸੀ ਤੇ ਜਿਸਦੇ ਚੱਲਦੇ ਸਾਲ 2022 ਵਿਚ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸੀ ਤੇ ਉਥੋਂ ਹੀ ਚੋਣ ਲੜੀ ਸੀ। ਅਕਾਲੀ ਦਲ ਦੇ ਉੱਚ ਸੂਤਰਾਂ ਮੁਤਾਬਕ ਹੁਣ ਜੀਤਮਹਿੰਦਰ ਦੇ ਮੁੜ ਕਾਂਗਰਸ ਵਿਚ ਜਾਣ ਕਾਰਨ ਰਵੀਪ੍ਰੀਤ ਨੂੰ ਹਲਕਾ ਤਲਵੰਡੀ ਸਾਬੋ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ।

ਸ਼ੰਭੂ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ

ਉਧਰ ਇਹ ਵੀ ਪਤਾ ਲੱਗਿਆ ਹੈ ਕਿ ਭਲਕੇ ਹੀ ਬਠਿੰਡਾ ਸ਼ਹਿਰ ਨਾਲ ਸਬੰਧਤ ਕੁੱਝ ਕਾਂਗਰਸੀ ਪਿਛੋਕੜ ਵਾਲੇ ਕੌਸਲਰ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਸੂਤਰਾਂ ਮੁਤਾਬਕ ਇੰਨਾ ਕੌਂਸਲਰਾਂ ਨੇ ਇਕ ਮੀਟਿੰਗ ਸੱਦੀ ਗਈ ਹੈ। ਚਰਚਾ ਮੁਤਾਬਕ ਇਹ ਕਿਸੇ ਇਕ ਧਿਰ ਦੀ ਲੋਕ ਸਭਾ ਚੋਣਾਂ ਵਿੱਚ ਮਦਦ ਦਾ ਐਲਾਨ ਕਰ ਸਕਦੇ ਹਨ ਤੇ ਜ਼ਿਆਦਾ ਸੰਭਾਵਨਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਖੜਣ ਦੀ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਧੜੇ ਦੀ ਨੇੜਤਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਰਹੀ ਹੈ। ਬੇਸ਼ੱਕ ਇਹ ਕਦੇ ਵੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਏ ਸਨ ।

ਸੁਖਪਾਲ ਖਹਿਰਾ ਦੇ ਚੱਲਦੇ ਭਾਸ਼ਣ ‘ਚ ਮਹੰਤ ਦਾ ਕੁੱਟਾਪਾ

0

ਸੰਗਰੂਰ: ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਅੱਜ ਚੋਣ ਪ੍ਰਚਾਰ ਕਰਨ ਲਈ ਪਿੰਡ ਲੱਡਾ ਪਹੁੰਚੇ। ਜਦੋਂ ਸੁਖਪਾਲ ਖਹਿਰਾ ਵੱਲੋਂ ਪਿੰਡ ਲੱਡਾ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸੀ ਸਮੇਂ ਚੱਲਦੇ ਭਾਸ਼ਣ ਵਿਚ ਸਿਮਰਨ ਮਹੰਤ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਉੱਥੇ ਬੈਠੇ ਲੋਕਾਂ ਵੱਲੋਂ ਸਿਮਰਨ ਮਹੰਤ ਦਾ ਵਿਰੋਧ ਵੀ ਕੀਤਾ ਗਿਆ। ਉੱਥੇ ਬੈਠੇ ਕੁਝ ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਦਾ ਕੁਟਾਪਾ ਵੀ ਚਾੜ ਦਿੱਤਾ। ਖਬਰਾਂ ਦੀ ਮੰਨੀਏ ਤਾਂ ਸਿਮਰਨ ਮਹੰਤ ਦੀ ਗੱਡੀ ਦੀ ਵੀ ਤੋੜ-ਫੋੜ ਕੀਤੀ ਗਈ।

BIG NEWS: ਕਾਂਗਰਸ ਨੇ ਫਿਰੋਜ਼ਪੁਰ ਸੀਟ ਤੋਂ ਐਲਾਨਿਆ ਉਮੀਦਵਾਰ

ਜ਼ਿਕਰਯੋਗ ਹੈ ਕਿ ਲੱਡਾ ਪਿੰਡ ਦੇ ਸਰਪੰਚ ਮਿੱਠੂ ਲੱਡਾ ਦਾ ਕੁਝ ਸਾਲ ਪਹਿਲਾਂ ਸਿਮਰਨ ਮਹੰਤ ਨਾਲ ਵਿਆਹ ਹੋਇਆ ਸੀ। ਪਰ ਵਿਆਹ ਦੇ ਇੱਕ ਸਾਲ ਮਗਰੋਂ ਇਹ ਦੋਹੇ ਵੱਖ ਹੋ ਗਏ ਸੀ। ਹੁਣ ਦੇਖਣਾ ਹੋਵੇਗਾ ਕਿ ਮਹੰਤ ਦੀ ਕੁੱਟਮਾਰ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਖਹਿਰਾ ਨੂੰ ਚੋਣ ਪ੍ਰਚਾਰ ਕਰਦੇ ਸਮੇਂ ਮਹੰਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

BIG NEWS: ਕਾਂਗਰਸ ਨੇ ਫਿਰੋਜ਼ਪੁਰ ਸੀਟ ਤੋਂ ਐਲਾਨਿਆ ਉਮੀਦਵਾਰ

0

ਚੰਡੀਗੜ੍ਹ, 7 ਮਈ: ਕਾਂਗਰਸ ਨੇ ਫਿਰੋਜ਼ਪੁਰ ਸੀਟ ਤੋਂ ਆਪਣਾ ਉਮੀਦਵਾਰ ਐਲ਼ਾਨ ਦਿੱਤਾ ਹੈ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲ਼ਾਨ ਦਿੱਤਾ ਹੈ। ਦੱਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਨੇ ਟਿਕਟ ਦਾ ਐਲਾਨ ਹੋਣ ਤੋਂ ਪਹਿਲਾ ਹੀ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਹੈ ਇਸ ਲਈ ਹੀ ਮੈਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਹੁਣ ਲੋਕ ਸਭਾ ਦੀਆਂ 13 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ।

ਮਾਂ ਨਾਲ ਸਕੂਲ ਜਾ ਰਹੀ ਕੂੜੀ ਨੂੰ ਟਰੱਕ ਨੇ ਦਰੜਿਆ

0

ਚੰਡੀਗੜ੍ਹ, 7 ਮਈ: ਚੰਡੀਗੜ੍ਹ ਤੋਂ ਬੇਹਦ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਆਪਣੀ ਮਾਂ ਦੇ ਨਾਲ ਐਕਟੀਵਾ ਤੇ ਬੈਠ ਕੇ ਸਕੂਲ ਜਾ ਰਹੀ ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦਾ ਨਾਂ ਅਨੰਨਿਆ ਦੱਸਿਆ ਜਾ ਰਿਹਾ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਦੀ ਸੀ। ਜਾਣਕਾਰੀ ਮੁਤਾਬਕ ਅਨੰਨਿਆ ਸਵੇਰੇ ਆਪਣੀ ਮਾਂ ਪੁਸ਼ਪਾ ਨਾਲ ਐਕਟੀਵਾ ਤੇ ਸਕੂਲ ਜਾ ਰਹੀ ਸੀ। ਜਦੋਂ ਉਹ ਸਿੰਘਪੁਰਾ ਚੌਕ ਨੇੜੇ ਗੁਲੀਸਤਾਨ ਪੈਲੇਸ ਦੇ ਸਾਹਮਣੇ ਪਹੁੰਚਦੇ ਹਨ ਤਾਂ ਉਹਨਾਂ ਦੀ ਸਕੂਟਰੀ ਮੇਨ ਰੋਡ ਤੋਂ ਸਲਿਪ ਹੋ ਜਾਂਦੀ ਹੈ ਤੇ ਲੜਕੀ ਇੱਕ ਪਾਸੇ ਡਿੱਗ ਜਾਂਦੀ ਹੈ ਤੇ ਉਹਦੇ ਮਾਂ ਦੂਜੇ ਪਾਸੇ ਡਿੱਗ ਜਾਂਦੀ ਹੈ ਜਿਸ ਪਾਸੇ ਲੜਕੀ ਡਿੱਗਦੀ ਹੈ ਉਸ ਪਾਸਿਓਂ ਸਾਹਮਣੇ ਆ ਰਿਹਾ ਟਰੱਕ ਲੜਕੀ ਦੇ ਸਿਰ ਤੇ ਚੜ ਜਾਂਦਾ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਰਾਧਿਕਾ ਖੇੜਾ ‘ਤੇ ਅਦਾਕਾਰ ਸ਼ੇਖਰ ਸੁਮਣ ਭਾਜਪਾ ‘ਚ ਸ਼ਾਮਲ

ਜਿਸ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਲੜਕੀ ਦੇ ਮਾਂ ਦੀ ਹਲਕੀ ਸੱਟਾਂ ਲੱਗਦੀ ਹੈ ਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਮੌਕੇ ਤੇ ਪਹੁੰਚੇ SSF ਟੀਮ ਵੱਲੋਂ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਟਰੱਕ ਨੂੰ ਵੇ ਕਬਜ਼ੇ ‘ਚ ਲੈ ਲਿਆ ਜਾਂਦਾ ਹੈ[ ਹੁਣ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਰਾਧਿਕਾ ਖੇੜਾ ‘ਤੇ ਅਦਾਕਾਰ ਸ਼ੇਖਰ ਸੁਮਣ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ, 7 ਮਈ: ਲੋਕ ਸਭਾ ਚੋਣਾ ਤੋਂ ਪਹਿਲਾ ਕਾਂਗਰਸ ਪਾਰਟੀ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ। ਕਾਂਗਰਸ ਦੇ ਕਈ ਆਗੂਆਂ ਨੇ ਭਾਜਪਾ ਦਾ ਪੱਲ੍ਹਾਂ ਫੜ੍ਹ ਲਿਆ ਹੈ। ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਰਹੀ ਰਾਧਿਕਾ ਖੇੜਾ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਤੋਂ ਰਾਧਿਕਾ ਖੇੜਾ ਨੇ ਅਸਤੀਫਾ ਦੇ ਦਿੱਤਾ ਸੀ।

ਸ਼ੰਭੂ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ

ਉਸਨੇ ਦੋਸ਼ ਲਾਇਆ ਸੀ ਕਿ ਛੱਤੀਸਗੜ੍ਹ ਵਿੱਚ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਉਹਨਾਂ ਖਿਲਾਫ ਇੱਕ ਸਾਜ਼ਿਸ਼ ਵੀ ਰੱਚੀ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਪਾਰਟੀ ਦੇ ਸੀਨੀਅਰ ਆਗੂ ਕੋਲ ਇਹ ਮੁੱਦਾ ਚੁੱਕਿਆ ਸੀ ਪਰ ਕਿਸੇ ਵੱਲੋਂ ਵੀ ਇਸ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਅਦਾਕਾਰ ਸ਼ੇਖਰ ਸੋਮਨ ਨੇ ਵੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ।

ਸ਼ੰਭੂ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ

0

ਚੰਡੀਗੜ੍ਹ, 7 ਮਈ: ਸ਼ੰਭੂ ਬਾਰਡਰ ਤੋਂ ਇਕ ਵਾਰ ਫਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਜ ਇਕ ਹੋਰ ਕਿਸਾਨ ਦੀ ਤਬੀਅਤ ਵਿਗੜਨ ਕਰਕੇ ਮੌਤ ਹੋ ਗਈ। ਦੱਸ ਦਈਏ ਕਿ ਇਹ ਕਿਸਾਨ ਦੀ ਪਛਾਣ ਜਸਵੰਤ ਸਿੰਘ ਵੱਜੋ ਹੋਈ ਹੈ ਜੋ ਤਰਨ ਤਰਨ ਨਾਲ ਸਬੰਧਤ ਸੀ। ਖ਼ਬਰਾਂ ਮੁਤਾਬਕ ਕਿਸਾਨ ਜਸਵੰਤ ਸਿੰਘ ਦੀ ਅਚਾਨਕ ਤਬੀਅਤ ਵਿੱਗੜ ਗਈ ਸੀ। ਜਦੋ ਉਸ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਕਾਂਗਰਸ ਪਾਰਟੀ ਨੇ ਹਰੀਸ਼ ਚੋਧਰੀ ਨੂੰ ਪੰਜਾਬ ‘ਚ ਸੌਂਪੀ ਅਹਿਮ ਜਾਣਕਾਰੀ

ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾ ਭਾਜਪਾ ਆਗੂ ਦਾ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਹੋ ਗਈ ਸੀ। ਵਿਰੋਧ ਕਰ ਰਹੇ ਕਿਸਾਨ ਸੁਰਿੰਦਰਪਾਲ ਨੂੰ ਭਾਜਪਾ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਧੱਕਾਂ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਉਸ ਕਿਸਾਨ ਦੀ ਹਾਲਾਤ ਵਿਗੜ ਜਾਂਦੀ ਹੈ ‘ਤੇ ਜਦੋ ਉਸ ਨੂੰ ਹਸਪਤਾਲ ਲੈ ਜਾਇਆ ਜਾਂਦਾਂ ਹੈ ਤਾਂ ਡਾਰਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾਂ ਹੈ।