Home Blog Page 1673

ਪੂੰਛ ਹਮਲੇ ‘ਤੇ ਚੰਨੀ ਦਾ ਵਿਵਾਦਿਤ ਬਿਆਨ, ਪੰਜਾਬ ਭਾਜਪਾ ਪ੍ਰਧਾਨ ਨੇ ਮੁਆਫ਼ੀ ਮੰਗਣ ਦੀ ਕਹੀ ਗੱਲ

0

ਚੰਡੀਗੜ੍ਹ, 6 ਮਈ: ਬੀਤੇ ਦਿਨ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ ‘ਚ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਚੰਨੀ ਨੇ ਕਿਹਾ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਿਆਸੀ ਸਟੰਟ ਹੈ। ਕੇਂਦਰ ਸਰਕਾਰ ਹਰ ਵਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਚੰਨੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਹੁਣ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੰਨੀ ਨੂੰ ਆਪਣੇ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਮਾਫੀ ਮੰਗਣ ਦੀ ਗੱਲ ਕਹਿ ਹੈ।

ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕ+ਤਲ ਦਾ ਦੋਸ਼ੀ ਲੜੇਗਾ ਲੋਕ ਸਭਾ ਚੋਣ

ਉਨ੍ਹਾਂ ਕਿਹਾ ਕਿ “CWC ਮੈਂਬਰ ਚੰਨੀ ਵੱਲੋਂ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਨੂੰ ਨਿੰਦਣ ਵਾਲਾ ਘਿਨੌਣਾ ਬਿਆਨ ਕਿਸੇ ਅਪਰਾਧ ਅਤੇ ਦੇਸ਼ ਦਾ ਅਪਮਾਨ ਨਹੀਂ ਹੈ। ਪੁਣਛ ਵਿੱਚ ਸਾਡੇ ਹਵਾਈ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ‘ਤੇ ਚੰਨੀ ਦਾ ਸ਼ਰਮਨਾਕ ਬਿਆਨ ਉਨ੍ਹਾਂ ਦੀ ਬਹਾਦਰੀ ਨੂੰ ਸਟੰਟ ਦੱਸਣਾ ਚੰਨੀ ਦੀ ਦੀਵਾਲੀਆਪਨ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਕੌਮ ਉਸ ਨੂੰ ਮੁਆਫ ਨਹੀਂ ਕਰੇਗੀ। ਉਸ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਮੁੱਦੇ ‘ਤੇ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਜਨਤਕ ਤੌਰ ‘ਤੇ ਉਸ ਦੇ ਬਿਆਨ ਤੋਂ ਵੱਖ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਤੁਰੰਤ ਕੌਮ ਤੋਂ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।”

ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕ+ਤਲ ਦਾ ਦੋਸ਼ੀ ਲੜੇਗਾ ਲੋਕ ਸਭਾ ਚੋਣ

0

ਅੰਮ੍ਰਿਤਸਰ, 6 ਮਈ: ਲੋਕ ਸਭਾ ਹਲਕਾ ਸੀਟ ਅੰਮ੍ਰਿਤਸਰ ਤੋਂ ਹੁਣ ਇੱਕ ਆਜ਼ਾਦ ਉਮੀਦਵਾਰ ਖੜਾ ਹੋਣ ਜਾ ਰਿਹਾ ਹੈ। ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਗੋਲੀ ਮਾਰਨ ਵਾਲੇ ਸੰਦੀਪ ਸਿੰਘ ਉਰਫ ਸਨੀ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਸੰਦੀਪ ਸਿੰਘ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੇਗਾ।

ਕਾਂਗਰਸ ਦੇ ਜਨਰਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ ‘ਆਪ’ ਪਾਰਟੀ ‘ਚ ਸ਼ਾਮਲ

ਇਹ ਫੈਸਲਾ ਠੀਕ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸੰਦੀਪ ਸਿੰਘ ਉਰਫ ਸਨੀ ਨੂੰ ਨਵੰਬਰ 2022 ਵਿੱਚ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਸੰਦੀਪ ਸਿੰਘ ਨਿਆਂਇਕ ਹਿਰਾਸਤ ਵਿੱਚ ਹੈ। ਹੁਣ ਇੱਥੇ ਦੇਖਣਾ ਬੰਦ ਹੈ ਕਿ ਸੰਦੀਪ ਸਿੰਘ ਜੋ ਆਜ਼ਾਦ ਉਮੀਦਵਾਰ ਖੜਾ ਹੋ ਰਿਹਾ ਉਸ ਨਾਲ ਹੋਰ ਸਿਆਸੀ ਪਾਰਟੀਆਂ ਨੂੰ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਕਿੰਨਾ ਨੁਕਸਾਨ ਹੋਵੇਗਾ।

ਬਠਿੰਡਾ ਲੋਕ ਸਭਾ ਹਲਕੇ’ਚ ਕਾਂਗਰਸ ਨੂੰ ਵੱਡਾ ਝਟਕਾ!

0

ਚੰਡੀਗੜ੍ਹ, 6 ਮਈ:  ਲੋਕ ਸਭਾ ਚੋਣਾ ਤੋਂ ਪਹਿਲਾ ਪੰਜਾਬ ਕਾਂਗਰਸ ਨੂੰ ਕਈ ਵੱਡੇ ਝਟਕੇ ਲੱਗੇ ਹਨ। ਬਠਿੰਡਾ ਲੋਕ ਸਭਾ ਹਲਕੇ ਦੀ ਨਾਲ ਸੰਬਧ ਰੱਖਣ ਵਾਲੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ ਅੱਜ ਆਪਣੇ ਗਿਣਤੀ ਵਿੱਚ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸਤੋਂ ਪਹਿਲਾਂ ਚਹਿਲ ਨੇ ਅਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਨੇ ਅਪਣਾ ਅਸਤੀਫਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਭੇਜ ਦਿਤਾ ਸੀ।

ਅਕਾਲੀ ਦਲ ਛੱਡ ਕਾਂਗਰਸ ‘ਚ ਸਾਮਲ ਹੋਇਆ ਸਾਬਕਾ ਸਿਹਤ ਅਧਿਕਾਰੀ

ਦੱਸਣਾ ਬੰਦਾ ਹੈ ਕਿ ਚੂਸਪਿੰਦਰਬੀਰ ਸਿੰਘ ਚਾਹਲ ਲੰਮੇ ਸਮੇਂ ਤੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਤੇ ਪਿਛਲੀ ਵਾਰ ਕਾਂਗਰਸ ਪਾਰਟੀ ਨੇ ਅਚਾਨਕ ਸਿੱਧੂ ਮੂਸੇ ਵਾਲਾ ਨੂੰ ਟਿਕਟ ਦੇ ਦਿੱਤੀ ਸੀ, ਜਿਸ ਕਾਰਨ ਚਾਹਲ ਨਰਾਜ਼ ਚੱਲ ਰਹੇ ਸਨ। ਇਸਤੋਂ ਇਲਾਵਾ ਹੁਣ ਜਦ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਮੁੜ ਮਾਨਸਾ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ ਤਾਂ ਚੂਸਪਿੰਦਰਬੀਰ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

 

ਅਕਾਲੀ ਦਲ ਛੱਡ ਕਾਂਗਰਸ ‘ਚ ਸਾਮਲ ਹੋਇਆ ਸਾਬਕਾ ਸਿਹਤ ਅਧਿਕਾਰੀ

0

ਲੁਧਿਆਣਾ, 6 ਮਈ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਮੀਦਵਾਰਾਂ ਵੱਲੋਂ ਪਾਰਟੀਆਂ ਬਦਲਣ ਦਾ ਦੋਰ ਲਗਾਤਾਰ ਜਾਰੀ ਹੈ। ਹੁਣ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾਂ ਸਿਹਤ ਅਫਸਰ ਡਾ. ਲਖਬੀਰ ਸਿੰਘ ਬੀਤੇ ਦਿਨ ਉਡਾਰੀ ਮਾਰ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਇਹ ਜ਼ਿਲ੍ਹਾਂ ਸਿਹਤ ਅਫਸਰ ਮਿਲਾਵਟ ਕਰਨ ਵਾਲਿਆ ਵਿਰੁੱਧ ਆਪਣੀ ਕਾਰਵਾਈਆਂ ਨੂੰ ਲੈ ਕੇ ਚਰਚਾ ਵਿੱਚ ਆਇਆ ਸੀ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਨੌਕਰੀ ਤੋਂ ਅਸਤੀਫਾ ਦੇ ਕੇ ਡਾ. ਲਖਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸੀ।

ਲੋਕ ਸਭਾ ਚੋਣ ਪ੍ਰਚਾਰ ਲਈ ਸੁਨੀਤਾ ਕੇਜਰੀਵਾਲ ਆਉਣਗੇ ਪੰਜਾਬ!

ਸਿਆਸਤ ਵਿੱਚ ਪਕੜ ਰੱਖਣ ਵਾਲੇ ਕੁਝ ਆਗੂਆਂ ਦੀ ਮੰਨੀਏ ਤਾਂ ਡਾ. ਲਖਬੀਰ ਸਿੰਘ ਨੂੰ ਉਮੀਦ ਸੀ ਕਿ ਅਕਾਲੀ ਦਲ ਹੁਸ਼ਿਆਰਪੁਰ ਹਲਕੇ ਤੋਂ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦੇਵੇਗਾ। ਪਰੰਤੂ ਅਕਾਲੀ ਦਲ ਨੇ ਇਥੋਂ ਟਿਕਟ ਆਪਣੇ ਪੁਰਾਣੇ ਆਗੂ ਤੇ ਸਾਬਕਾ ਮੰਤਰੀ ਸੋਹਲ ਸਿੰਘ ਢੱਠਲ ਨੂੰ ਦੇ ਦਿੱਤੀ ਸੀ। ਜਿਸ ਕਾਰਨ ਲਖਬੀਰ ਸਿੰਘ ਨਾਰਾਜ਼ ਚੱਲ ਰਹੇ ਸੀ ਤੇ ਹੁਣ ਇਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਬੀਤੇ ਦਿਨ ਕਾਂਗਰਸ ਵਿੱਚ ਸ਼ਾਮਿਲ ਹੁੰਦਿਆਂ ਹੀ ਡਾ. ਲਖਬੀਰ ਸਿੰਘ ਨੇ ਪਾਰਟੀ ਦੀ ਵਿਚਾਰ ਵਿਚਾਰਧਾਰਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਵੀ ਕੀਤੀ।

ਲੋਕ ਸਭਾ ਚੋਣ ਪ੍ਰਚਾਰ ਲਈ ਸੁਨੀਤਾ ਕੇਜਰੀਵਾਲ ਆਉਣਗੇ ਪੰਜਾਬ!

0

ਚੰਡੀਗੜ੍ਹ, 6 ਮਈ: ਪੰਜਾਬ ਵਿੱਚ ਜਲਦ ਹੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਹੱਕ ‘ਚ ਕੀਤੇ ਜਾ ਰਹੇ ਚੋਣ ਪ੍ਰਚਾਰ ਵਿੱਚ ਸੁਨੀਤਾ ਕੇਜਰੀਵਾਲ ਨੂੰ ਦੇਖਿਆ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਹਫਤੇ ਦੀ 9 ਤੇ 10 ਮਈ ਨੂੰ ਸੁਨੀਤਾ ਕੇਜਰੀਵਾਲ ਪੰਜਾਬ ਆਉਣਗੇ ਤੇ ਉਹ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਤੁਹਾਨੂੰ ਦੱਸ ਦਈਏ ਕਿ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿੱਚ ਇਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹਨ ਤੇ ਉਹਨਾਂ ਵੱਲੋਂ ਜੇਲ੍ਹ ਦੇ ਅੰਦਰ ਬੈਠਕੇ ਹੀ ਲੋਕ ਸਭਾ ਚੋਣ ਪ੍ਰਚਾਰ ਦਾ ਸਾਰਾ ਕਾਖਾ ਤਿਆਰ ਕੀਤਾ ਜਾ ਰਿਹਾ ਹੈ।

ਇਸ ਕਾਂਗਰਸੀ ਆਗੂ ਨੇ ਠੋਕਿਆ ਫਿਰੋਜ਼ਪੁਰ ਸੀਟ ਤੋਂ ਦਾਅਵਾ, ਪ੍ਰਤਾਪ ਬਾਜਵਾ ਦੇ ਫੋਨ ਤੋਂ ਬਾਅਦ ਸ਼ੁਰੂ ਕੀਤਾ ਚੋਣ ਪ੍ਰਚਾਰ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੁੱਖ ਮੰਤਰੀ ਕੇਜਰੀਵਾਲ ਨੂੰ ਤਿਹਾੜ ਜੇਲ ਵਿੱਚ 2 ਵਾਰ ਮਿਲ ਕੇ ਆਏ ਹਨ। ਜਿੱਥੇ ਸੁਨੀਤਾ ਕੇਜਰੀਵਾਲ ਵੱਲੋਂ ਪ੍ਰਚਾਰ ਕੀਤਾ ਜਾਵੇਗਾ ਉੱਥੇ ਹਿੰਦੂ ਵੋਟਰ ਬਹੂ ਗਿਣਤੀ ਵਿੱਚ ਹਨ। ਇਸ ਤੋਂ ਪਹਿਲਾਂ ਭਗਵੰਤ ਮਾਨ 13 ਲੋਕ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਜੇਕਰ ਸੁਨੀਤਾ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਦੀ ਇਸ ਫੇਰੀ ਦੌਰਾਨ ਲੋਕ ਸਭਾ ਚੋਣ ‘ਚ ਆਮ ਆਦਮੀ ਪਾਰਟੀ ਪੰਜਾਬ ਨੂੰ ਕਿੰਨਾ ਬਲ ਮਿਲਦਾ ਹੈ।

ਹਾਈਕਮਾਂਡ ਦੀ ਹਰੀ ਝੰਡੀ ਤੋਂ ਬਾਅਦ ਘੁਬਾਇਆ ਹੋਏ ਫਿਰੋਜ਼ਪੁਰ ਵਿਚ ਸਰਗਰਮ

ਫਿਰੋਜ਼ਪੁਰ, 6 ਮਈ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੀਆਂ 13 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ। ਪਰ ਇਸ ਦੌਰਾਨ ਪੰਜਾਬ ਵਿੱਚ ਦੋ ਪਾਰਟੀਆਂ ਅਜਿਹੀਆਂ ਹਨ ਜਿਨਾਂ ਨੇ ਕੁਝ ਸਿੱਟਾ ਤੇ ਉਮੀਦਵਾਰਾਂ ਦਾ ਨਾਂ ਨਹੀਂ ਐਲਾਨਿਆ ਹੈ । ਜਿਵੇਂ ਕਿ ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਹੈ। ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਪੇਚ ਅੜਿਆ ਨਜ਼ਰ ਆ ਰਿਹਾ ਹੈ। ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਫਿਰੋਜਪੁਰ ਤੋਂ ਕਾਂਗਰਸ ਆਗੂ ਸ਼ੇਰ ਸਿੰਘ ਘੁਬਾਇਆ ਨੇ ਵੱਡਾ ਦਾਅਵਾ ਕੀਤਾ ਹੈ ਕਿ ਫਿਰੋਜ਼ਪੁਰ ਸੀਟ ਤੋਂ ਉਹੀ ਚੋਣ ਲੜਨਗੇ।

ਮੰਤਰੀ ਦੇ ਨਿੱਜੀ ਸਕੱਤਰ ਦੇ ਘਰ ਈ.ਡੀ ਦੀ ਛਾਪੇਮਾਰੀ, 20 ਕਰੋੜ ਕੈਸ਼ ਬਰਾਮਦ

ਦੱਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹਨਾਂ ਕੋਲ ਪ੍ਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਸੀ ਤੇ ਉਹਨਾਂ ਕਿਹਾ ਕਿ ਫਿਰੋਜ਼ਪੁਰ ਤੋਂ ਤੁਹਾਨੂੰ ਹੀ ਟਿਕਟ ਦਿੱਤੀ ਜਾਵੇਗੀ ‘ਤੇ ਤੁਸੀਂ ਹੁਣ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦੇਵੋ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਅੱਜ ਫਿਰੋਜ਼ਪੁਰ ਦੇ ਪਿੰਡ ਚੱਕ ਟਾਲੀਆਂ ਤੇ ਚੱਕ ਮਹਿਦਪੁਰ ਵਿੱਚ ਸਥਿਤ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਆਏ ਹਨ। ਕਿਉਂਕਿ ਉਹ ਹਮੇਸ਼ਾ ਚੋਣ ਪ੍ਰਚਾਰ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤੱਕ ਹੁੰਦੇ ਹਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਜੇਕਰ ਕਾਂਗਰਸ ਪਾਰਟੀ ਤੁਹਾਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਹੋਰ ਦੂਸਰੇ ਸਿਆਸੀ ਆਗੂ ਨਾਰਾਜ਼ਗੀ ਜਾਹਿਰ ਕਰ ਸਕਦੇ ਹਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੀਟ ਦਾ ਫੈਸਲਾ ਹਾਈ ਕਮਾਂਡ ਦਾ ਹੁੰਦਾ ਹੈ ਤੇ ਵਰਕਰਾਂ, ਆਗੂਆਂ ਵੱਲੋਂ ਹਾਈ ਕਮਾਂਡ ਦੇ ਫੈਸਲੇ ਦੀ ਇੱਜਤ ਕਰਨੀ ਚਾਹੀਦੀ ਹੈ।

ਮੰਤਰੀ ਦੇ ਨਿੱਜੀ ਸਕੱਤਰ ਦੇ ਘਰ ਈ.ਡੀ ਦੀ ਛਾਪੇਮਾਰੀ, 20 ਕਰੋੜ ਕੈਸ਼ ਬਰਾਮਦ

ਝਾਂਰਖੰਡ, 6 ਮਈ: ਅੱਜ ਤੜਕੇ ਹੀ ਈਡੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਈ.ਡੀ ਨੇ ਅੱਜ ਤੜਕੇ ਸਵੇਰੇ  ਵੱਡੀ ਕਾਰਵਾਈ ਕਰਦੇ ਹੋਏ 20 ਕਰੋੜ ਦੀ ਨਗਦੀ ਕੈਸ਼ ਬਰਾਮਦ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਈਡੀ ਵੱਲੋਂ ਛਾਪੇਮਾਰੀ ਚ ਫੜੀ ਗਈ ਇਹ ਸਭ ਤੋਂ ਵੱਡੀ ਨਕਦ ਰਕਮ ਹੈ। ਇਸ ਕੈਸ਼ ਨੂੰ ਗਿਣਨ ਲਈ ਈਡੀ ਨੂੰ ਨੋਟ ਗਿਣਨ ਵਾਲੀ ਮਸ਼ੀਨ ਦੀ ਵਰਤੋਂ ਕਰਨੀ ਪੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਘਰੋਂ ਇਹ 20 ਕਰੋੜ ਰੁਪਏ ਨਕਦੀ ਬਰਾਮਦ ਹੋਇਆ ਹੈ।

ਰਾਜਾ ਵੜਿੰਗ ਦਾ ਵੱਡਾ ਦਾਅਵਾ: ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬਦਲਣ ’ਤੇ ਕਰ ਰਹੀ ਹੈ ਵਿਚਾਰ

ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਹਾਲ ਹੀ ਵਿੱਚ ਮਾਰੇ ਗਏ ਈ.ਡੀ ਦੇ ਛਾਪਿਆਂ ‘ਚ ਝਾਰਖੰਡ ਪੇਂਡੂ ਵਿਕਾਸ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਵਰਿੰਦਰ ਰਾਮ ਅਤੇ ਉਸਦੇ ਅੰਦਰੂਨੀ ਸਰਕਲ ਨਾਲ ਜੁੜੇ ਲਗਭਗ ਅੱਧਾ ਦਰਜਨ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਲਗਾਤਾਰ ਈ.ਡੀ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਨਕਦੀ ਰਕਮ ਕਿੱਥੋਂ ਆਈ ਹੈ ਤੇ ਇਸ ਨਕਦ ਰਕਮ ਦਾ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ।

ਰਾਜਾ ਵੜਿੰਗ ਦਾ ਵੱਡਾ ਦਾਅਵਾ: ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬਦਲਣ ’ਤੇ ਕਰ ਰਹੀ ਹੈ ਵਿਚਾਰ

0

ਪਾਰਟੀ ਦੇ ਤਾਜ਼ਾ ਸਰਵੇਖਣ ਅਨੁਸਾਰ ਰਵਨੀਤ ਬਿੱਟੂ ਚੌਥੇ ਸਥਾਨ ’ਤੇ
ਲੁਧਿਆਣਾ, 5 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅਹਿਮ ਖੁਲਾਸਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਲੁਧਿਆਣਾ ਤੋਂ ਆਪਣੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ, ਕਿਉਂਕਿ ਪਾਰਟੀ ਦੇ ਤਾਜ਼ਾ ਸਰਵੇਖਣ ਮੁਤਾਬਕ ਉਹ ਜਿੱਤ ਦੇ ਹੋਏ ਦਿਖਾਈ ਨਹੀਂ ਦੇ ਰਹੇ ਅਤੇ ਉਹ ਚੌਥੇ ਸਥਾਨ ਉੱਪਰ ਆ ਰਹੇ ਹਨ। ਵੜਿੰਗ ਨੇ ਖੁਲਾਸਾ ਕੀਤਾ ਕਿ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਤਾਜ਼ਾ ਆਬਜ਼ਰਵਰਾਂ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਦੌਰਾਨ, ਬਿੱਟੂ ਨੂੰ 10 ਸਾਲਾਂ ਤੱਕ ਬਹੁਤ ਜ਼ਿਆਦਾ ਨਿੱਜੀ ਸੱਤਾ ਵਿਰੋਧੀ ਭਾਵਨਾ ਦਾ ਸਾਹਮਣਾ ਕਰਨਾ ਪਿਆ।

ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਕਮੇਟੀ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਬਿਆਨ ਕਰੇਗੀ ਦਰਜ

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਅਗਲੇ ਕੁਝ ਦਿਨਾਂ ਵਿੱਚ ਇੱਕ ਵੱਖਰੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਪਾਰਟੀ ਦੇ ਅਬਜ਼ਰਵਰ ਮਹਿਸੂਸ ਕਰਦੇ ਹਨ ਕਿ ਹਾਲੇ ਵੀ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਵਾਲੇ ਫੈਸਲੇ ਵਿੱਚ ਕੁੱਝ ਸੋਧ ਕਰਨ ਦਾ ਸਮਾਂ ਹੈ। ਹਾਲਾਂਕਿ, ਰਾਜਾ ਵੜਿੰਗ ਨੇ ਭਰੋਸਾ ਪ੍ਰਗਟਾਇਆ ਕਿ ਭਾਜਪਾ ਜਿਸ ਨੂੰ ਵੀ ਮੈਦਾਨ ਵਿੱਚ ਉਤਾਰਦੀ ਹੈ, ਉਹ ਨਾ ਸਿਰਫ਼ ਚੌਥੇ ਜਾਂ ਪੰਜਵੇਂ ਸਥਾਨ ’ਤੇ ਰਹੇਗਾ, ਸਗੋਂ ਉਹ ਆਪਣੀ ਜ਼ਮਾਨਤ ਵੀ ਗੁਆ ਦੇਵੇਗਾ।

ਸਿਆਸੀ ਵਾਅਦਿਆਂ ਲਈ ਕਾਨੂੰਨੀ ਜਵਾਬਦੇਹੀ ਹੋਣੀ ਚਾਹੀਦੀ ਹੈ: ਅਮਰਿੰਦਰ ਸਿੰਘ ਰਾਜਾ ਵੜਿੰਗ

ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਜੇਕਰ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇੱਥੇ ਨਿੱਜੀ ਤੌਰ ’ਤੇ ਚੋਣ ਲੜਨ ਲਈ ਆਉਂਦੇ ਹਨ, ਤਾਂ ਉਹ ਵੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਪਾਉਣਗੇ।ਆਪਣੇ “ਦੋਸਤ”ਬਿੱਟੂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵੜਿੰਗ ਨੇ ਅਫਸੋਸ ਪ੍ਰਗਟਾਇਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਸ ਵਿਰੁੱਧ ਡੰਮੀ ਉਮੀਦਵਾਰ ਖੜਾ ਕਰਕੇ ਉਨ੍ਹਾਂ ਦੀ ਹਮਾਇਤ ਨੇ ਵੀ ਬਿੱਟੂ ਦੀ ਕੋਈ ਮਦਦ ਨਹੀਂ ਕੀਤੀ ਅਤੇ ਉਸ ਨੂੰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਦੀ ਧੂੜ ਚੱਟਣੀ ਪਈ ਹੈ।

 

ਕਿਸਾਨ ਦਾ ਬੇਰਹਿਮੀ ਨਾਲ ਕ+ਤਲ, ਨਸ਼ਾ ਤਸਕਰਾਂ ’ਤੇ ਸ਼ੱਕ

ਹੁਸਿਆਰਪੁਰ, 5 ਮਈ: ਬੀਤੀ ਸ਼ਾਮ ਜ਼ਿਲ੍ਹੇ ਦੇ ਪਿੰਡ ਮੇਬਾ ਮਿਆਣੀ ਦੇ ਇੱਕ ਕਿਸਾਨ ਦਾ ਕੁੱਝ ਲੋਕਾਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਿਸਾਨ ਦੀ ਪਹਿਚਾਣ ਯੋਧਾ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਸਮੇਂ ਯੋਧਾ ਸਿੰਘ ਅਪਣੀ ਸਕੂਟੀ ’ਤੇ ਖੇਤਾਂ ਵਾਪਸ ਘਰ ਜਾ ਰਿਹਾ ਸੀ, ਇਸ ਦੌਰਾਨ ਇਹ ਘਟਨਾ ਵਾਪਰੀ ਹੈ।

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਹੋਇਆ ਕਸ਼ਮੀਰ ’ਚ ਸ਼ਹੀਦ

ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਕਿਸਾਨ ਦੇ ਕਤਲ ਪਿੱਛੇ ਇਲਾਕੇ ਦੇ ਨਸ਼ਾ ਤਸਕਰਾਂ ਦਾ ਹੱਥ ਹੈ। ਕਿਹਾ ਜਾ ਰਿਹਾ ਹੈ ਕਿ ਯੋਧਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰਾਂ ਵਿਰੁਧ ਆਵਾਜ਼ ਚੁੱਕ ਰਿਹਾ ਸੀ ਤੇ ਇਸਦਾ ਸਿਲਾ ਹੀ ਉਸਨੂੰ ਮਿਲਿਆ ਹੈ। ਮੌਕੇ ’ਤੇ ਪੁੱਜ ਕੇ ਉੱਚ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਸਿਆ ਕਿ ਇਸ ਸਬੰਧ ਵਿਚ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ।

ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਹੋਇਆ ਕਸ਼ਮੀਰ ’ਚ ਸ਼ਹੀਦ

ਗੁਰਦਾਸਪੁਰ ,5 ਮਈ: ਪੰਜਾਬ ਦਾ ਇੱਕ ਹੋਰ ਫ਼ੌਜੀ ਜਵਾਨ ਬੀਤੀ ਸ਼ਾਮ ਜੰਮੂ ਕਸ਼ਮੀਰ ਦੇ ਵਿਚ ਫ਼ੌਜੀ ਗੱਡੀ ਡੂੰਘੀ ਖ਼ਾਈ ਵਿਚ ਡਿੱਗਣ ਕਾਰਨ ਸ਼ਹੀਦ ਹੋ ਗਿਆ। ਸ਼ਹੀਦ ਦੀ ਪਹਿਚਾਣ ਗੁਰਪ੍ਰੀਤ ਸਿੰਘ 32 ਸਾਲ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸਰਾਵਾਂ ਜ਼ਿਲ੍ਹਾ ਗੁਰਦਾਸਪੁਰ ਦੇ ਤੌਰ ‘ਤੇ ਹੋਈ ਹੈ।

ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਕਮੇਟੀ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਬਿਆਨ ਕਰੇਗੀ ਦਰਜ

ਪਤਾ ਲੱਗਿਆ ਹੈ ਕਿ ਸ਼ਹੀਦ 16 ਰਾਸ਼ਟਰੀ ਰਾਈਫ਼ਲ ਵਿਚ ਅਨੰਤਨਾਗ ਜ਼ਿਲ੍ਹੇ ’ਚ ਡਿਊਟੀ ਤੈਨਾਤ ਸੀ। ਘਟਨਾ ਸਮੇਂ ਫ਼ੌਜੀ ਗੱਡੀ ਵਿਚ 9 ਜਵਾਨ ਸਵਾਰ ਸਨ। ਸ਼ਹੀਦ ਗੁਰਪ੍ਰੀਤ ਸਿੰਘ ਹਾਲੇ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਤੇ ਉਸਦੇ ਦੋ ਬੱਚੇ 6 ਸਾਲ ਤੇ 3 ਸਾਲ ਦੇ ਹਨ। ਸ਼ਹੀਦ ਦਾ ਅੰਤਿਮ ਸੰਸਕਾਰ ਅੱਜ ਪੂਰੇ ਫ਼ੌਜੀ ਜਵਾਨਾਂ ਨਾਲ ਉਸਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ।