Home Blog Page 1703

ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵੱਲੋਂ ‘ਧਰਤੀ ਦਿਵਸ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ

0

ਬਠਿੰਡਾ, 23 ਅਪ੍ਰੈਲ :ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵੱਲੋਂ ਸਕੂਲ ’ਚ ’ਧਰਤੀ ਦਿਵਸ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਿਨ ਦੀ ਸ਼ੁਰੂਆਤ ’ਕੁਦਰਤ ਦੇ ਪੰਜ ਤੱਤ’ ਵਿਸ਼ੇ ’ਤੇ ਇੱਕ ਵਿਸ਼ੇਸ਼ ਅਸੈਂਬਲੀ ਨਾਲ ਹੋਈ ਅਤੇ ਬਾਅਦ ਵਿੱਚ ਕਿੰਡਰਗਾਰਟਨ ਦੇ ਵਿਦਿਆਰਥੀ ਧਰਤੀ ਮਾਤਾ ਨੂੰ ਬਚਾਉਣ ਲਈ ਪੈਦਲ ਪੋਸਟਰਾਂ ਵਿੱਚ ਬਦਲ ਗਏ। ਛੋਟੇ ਬੱਚਿਆਂ ਨੇ ਇੱਕ ਰੈਲੀ ਕੱਢੀ ਅਤੇ ਸੁਸ਼ਾਂਤ ਸਿਟੀ-1 ਦੇ ਵਿਦਿਆਰਥੀਆਂ ਅਤੇ ਨਿਵਾਸੀਆਂ ਨੂੰ ਧਰਤੀ ਬਿਹਤਰ ਭਵਿੱਖ ਲਈ ਧਰਤੀ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ।

ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਦਾ ਐਕਸੀਡੈਂਟ, ਕਾਰ ਦੇ ਉੜੇ ਪਰਖਚੇ

ਇਸ ਤੋਂ ਇਲਾਵਾ VI-XII ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰਸਿੱਧ ਅਤੇ ਮਸ਼ਹੂਰ ਈਕੋ-ਐਕਟੀਵਿਸਟ ਡਾ. ਵਿਜੈ ਵਿਸ਼ਵਾਸ ਡਾਇਰੈਕਟਰ ਅਤੇ ਪ੍ਰਮੁੱਖ ਖੋਜਕਰਤਾ ਦੁਆਰਾ ਇੱਕ ਲਾਭਕਾਰੀ ਅਤੇ ਉੱਤਮ ਜੈਵ ਵਿਭਿਨਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਨੇ ਇੱਕ ਇੰਟਰਐਕਟਿਵ ਪਲੇਟਫਾਰਮ ਦੀ ਪੇਸ਼ਕਸ਼ ਕੀਤੀ ਜਿੱਥੇ ਵਿਦਿਆਰਥੀਆਂ ਨੇ ਜੈਵ ਵਿਭਿੰਨਤਾ ਦੇ ਮ ਧਰਤੀ ਉੱਤੇ ਜੀਵਨ ਦੀ ਵਿਭਿੰਨਤਾ, ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਇਸਦੀ ਮਹੱਤਤਾ ਬਾਰੇ ਸਿੱਖਿਆ। ਧਰਤੀ ਦਿਵਸ ’ਤੇ ਵਿਦਿਆਰਥੀਆਂ ਲਈ ਇਸ ਜੈਵ-ਵਿਭਿੰਨਤਾ ਵਰਕਸ਼ਾਪ ਨੇ ਵਾਤਾਵਰਣ ਦੇ ਪ੍ਰਬੰਧਕਾਂ ਦੀ ਅਗਲੀ ਪੀੜ੍ਹੀ ਨੂੰ ਸਿੱਖਿਆ ਦੇਣ, ਪ੍ਰੇਰਿਤ ਕਰਨ ਅਤੇ ਸਸ਼ਕਤ ਕਰਨ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕੀਤਾ।

ਜਲੰਧਰ ਦੇ ਸਾਬਕਾ SSP ਸਿਆਸਤ ‘ਚ ਕਰਨਗੇ ਐਂਟਰੀ!

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਧਰਤੀ ਮਾਂ ਨੂੰ ਬਚਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਜੈਵ ਵਿਭਿੰਨਤਾ ਇਸ ਵਿੱਚ ਕਿਵੇਂ ਯੋਗਦਾਨ ਪਾਉਂਦੀ ਹੈ। ਉਸਨੇ ਕਿਹਾ ਕਿ ਜੈਵ ਵਿਭਿੰਨਤਾ ਬਹੁਤ ਸਾਰੀਆਂ ਈਕੋਸਿਸਟਮ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਮਨੁੱਖੀ ਤੰਦਰੁਸਤੀ ਲਈ ਜ਼ਰੂਰੀ ਹਨ, ਜਿਸ ਵਿੱਚ ਸਾਫ਼ ਹਵਾ ਅਤੇ ਪਾਣੀ, ਭੋਜਨ ਸੁਰੱਖਿਆ, ਦਵਾਈ ਅਤੇ ਮਨੋਰੰਜਨ ਦੇ ਮੌਕੇ ਸ਼ਾਮਲ ਹਨ।

 

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਰਚਿਤ ਪੁਸਤਕ ਰੀਲੀਜ਼

ਤਲਵੰਡੀ ਸਾਬੋ, 23 ਅਪ੍ਰੈਲ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ. ਵਾਈਸ ਚਾਂਸਲਰ ਅਤੇ ਨਾਮਵਰ ਸਿੱਖਿਆ ਸ਼ਾਸਤਰੀ ਤੇ ਸਥਾਪਿਤ ਲੇਖਕ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਲਿਖੀ ਪੁਸਤਕ “ਭਰਪੂਰ ਜ਼ਿੰਦਗੀ ਜਿਉਣ ਦਾ ਸਲੀਕਾ” ਅੱਜ ਯੂਨੀਵਰਸਿਟੀ ਦੇ ਐਮ.ਡੀ ਸੁਖਰਾਜ ਸਿੰਘ ਸਿੱਧੂ ਤੇ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰੀਲੀਜ਼ ਕੀਤੀ ਗਈ। ਇਸ ਮੌਕੇ ਸੁਖਰਾਜ ਸਿੰਘ ਸਿੱਧੂ ਨੇ ਲੇਖਕ ਨੂੰ ਵਧਾਈ ਦਿੰਦਿਆ ਕਿਹਾ ਕਿ ਅਜੋਕੇ ਸਮੇਂ ਇਨਸਾਨ ਨੂੰ ਦਰਪੇਸ਼ ਵੰਗਾਰਾਂ ਦਾ ਆਤਮ ਵਿਸ਼ਵਾਸ ਨਾਲ ਸਾਹਮਣਾ ਕਰਦੇ ਹੋਏ ਕਾਮਯਾਬੀ ਵੱਲ ਕਦਮ ਵਧਾਉਣ ਦੇ ਤਰੀਕੇ ਇਸ ਕਿਤਾਬ ਤੋਂ ਸਿੱਖਣੇ ਚਾਹੀਦੇ ਹਨ।

ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਦਾ ਐਕਸੀਡੈਂਟ, ਕਾਰ ਦੇ ਉੜੇ ਪਰਖਚੇ

ਉਨ੍ਹਾਂ ਕਿਹਾ ਕਿ ਇਹ ਲਘੂ ਪੁਸਤਕ ਵੱਡੇ ਸੰਦੇਸ਼ ਆਪਣੇ ਆਪ ਵਿੱਚ ਸਮੋਈ ਬੈਠੀ ਹੈ।ਲੋਕ ਅਰਪਣ ਮੌਕੇ ਡਾ. ਬਾਵਾ ਨੇ ਕਿਹਾ ਕਿ ਲੇਖਕ ਨੇ ਕਿਤਾਬ ਰਾਹੀਂ ਗਾਗਰ ਵਿੱਚ ਸਾਗਰ ਭਰਿਆ ਹੈ. ਜੋ ਉਨ੍ਹਾਂ ਦੇ ਜ਼ਿੰਦਗੀ ਬਾਰੇ ਵੱਡੇ ਤਜ਼ਰਬਿਆਂ ਦੀ ਗਵਾਹੀ ਭਰਦੀ ਹੈ। ਹੱਥਲੀ ਕਿਤਾਬ ਨੇਕ ਜ਼ਿੰਦਗੀ ਜੀਣ ਦਾ ਸੰਦੇਸ਼ ਦਿੰਦੀ ਹੈ। ਲੇਖਕ ਡਾ. ਧੀਮਾਨ ਨੇ ਕਿਹਾ ਕਿ ਕਿਤਾਬ ਜ਼ਿੰਦਗੀ ਜਿਉਣ ਦੀ ਕਲਾ ਦਾ ਵਰਨਣ ਚਾਰ ਨੁਕਤਿਆਂ ਦੇ ਆਧਾਰ ਤੇ ਕਰਦੀ ਹੈ, ਸਾਨੂੰ ਵਗਦੇ ਦਰਿਆਵਾਂ, ਰਿੜਦੇ ਪੱਥਰਾਂ, ਖਿੜੇ ਫੁੱਲਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਬਠਿੰਡਾ ਤੋਂ ਬਾਅਦ ਹੁਣ ਸਿਕੰਦਰ ਮਲੂਕਾ ਫ਼ਰੀਦਕੋਟ ਹਲਕੇ ’ਚ ਵੀੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ!

ਸਾਨੂੰ ਆਪਣੀ ਭਰਪੂਰ ਜ਼ਿੰਦਗੀ ਮਾਨਣ ਦੇ ਲਈ ਆਤਮ ਵਿਸ਼ਵਾਸ ਅਤੇ ਪੱਕੇ ਇਰਾਦੇ ਨਾਲ ਅੱਗੇ ਵੱਧਣ ਦਾ ਉਦਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਮਾਤਮਾ ਨੇ ਹਰੇਕ ਇਨਸਾਨ ਵਿੱਚ ਅਥਾਹ ਸ਼ਕਤੀ ਤੇ ਕੁਝ ਵੱਡਾ ਕਰ ਗੁਜਰਨ ਦੀ ਯੋਗਤਾ ਬਖ਼ਸ਼ੀ ਹੈ। ਜਿਸ ਰਾਹੀਂ ਉਹ ਆਪਣੇ ਨਿੱਜ ਨੂੰ ਹੋਰ ਉਚੇਰਾ, ਨੇਕ ਅਤੇ ਲੋਕਾਈ ਦੇ ਭਲੇ ਨੂੰ ਸਮਰਪਿਤ ਕਰ ਸਕਦਾ ਹੈ। ਇਸ ਮੌਕੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ।

 

ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਦੀ ‘ਆਪ’ ਪਾਰਟੀ ‘ਚ ਐਂਟਰੀ

0

ਚੰਡੀਗੜ੍ਹ: ਵਿਜੈ ਸਾਂਪਲਾ ਦੇ ਕਰੀਬੀ ਰੋਬਿਨ ਸਾਂਪਲਾ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਘਵੰਤ ਮਾਨ ਨੇ ਖੁਦ ਰੋਬਿਨ ਸਾਂਪਲਾ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਰੋਬਿਨ ਸਾਂਪਲਾ ਪੰਜਾਬ ਬੀਜੇਪੀ SC ਵਿੰਗ ਦੇ ਮੀਤ ਪ੍ਰਧਾਨ ਰਹੇ ਹਨ। ਰੋਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ਵਿਚ ਆਪਣੀ ਪਕੜ ਕਾਫੀ ਮਜ਼ਬੂਤ ​​ਬਣਾਈ ਹੋਈ ਹੈ।

ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਦਾ ਐਕਸੀਡੈਂਟ, ਕਾਰ ਦੇ ਉੜੇ ਪਰਖਚੇ

ਇਹ ਖ਼ਬਰ ਖੁਦ ਆਮ ਆਦਮੀ ਪਾਰਟੀ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ “ਜਲੰਧਰ ‘ਚ ਤਕੜਾ ਹੋਇਆ AAP ਦਾ ਪਰਿਵਾਰ, CM ਭਗਵੰਤ ਮਾਨ ਜੀ ਦੀ ਅਗਵਾਈ ‘ਚ ਤੇ ਵਿਧਾਇਕ ਰਮਨ ਅਰੋੜਾ ਜੀ ਦੀ ਮੌਜੂਦਗੀ ‘ਚ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ ਹੋਏ। ਪਾਰਟੀ ‘ਚ ਜੀ ਆਇਆਂ ਨੂੰ..।”

ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਦਾ ਐਕਸੀਡੈਂਟ, ਕਾਰ ਦੇ ਉੜੇ ਪਰਖਚੇ

0

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦਾ ਨਵਾਸ਼ਹਿਰ ਵਿਖੇ ਚੰਡੀਗੜ੍ਹ ਰੋਡ ‘ਤੇ ਐਕਸੀਡੈਂਟ ਹੋਇਆ ਹੈ। ਇਸ ਐਕਸੀਡੈਂਟ ਵਿਚ ਕਾਰ ਦੇ ਪੂਰੀ ਤਰ੍ਹਾਂ ਪਰਖਚੇ ਉਡ ਗਏ ਹਨ। ਫਿਲਹਾਲ ਸਾਬਕਾ ਵਿਧਾਇਕ ਨੂੰ ਮੈਕਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਖ਼ਬਰਾਂ ਮੁਤਾਬਕ ਸੈਣੀ ਫਾਰਚੂਨਰ ਗੱਡੀ ‘ਚ ਸਵਾਰ ਹੋਕੇ ਨਵਾਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਪਿੰਡ ਟੌਂਸਾ ਵਿਖੇ ਸੜਕ ‘ਤੇ ਖੜੀ ਐਂਬੂਲੈਂਸ ਨਾਲ ਟੱਕਰ ਹੋ ਗਈ। ਸੈਣੀ ਤੋਂ ਇਲਾਵਾ ਉਨ੍ਹਾਂ ਦੇ ਦੋ ਗਣਮੈਨ ਵੀ ਇਸ ਐਕਸੀਡੈਂਟ ਵਿਚ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਵੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ।

ਜਲੰਧਰ ਦੇ ਸਾਬਕਾ SSP ਸਿਆਸਤ ‘ਚ ਕਰਨਗੇ ਐਂਟਰੀ!

0

ਚੰਡੀਗੜ੍ਹ: ਲੋਕ ਸਭਾ ਚੋਣਾ ਤੋਂ ਪਹਿਲਾ ਕਈ ਸਿਆਸੀ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਨੂੰ ਛੱਡ ਭਾਜਪਾ ਦਾ ਪਲ੍ਹਾਂ ਫੜ੍ਹ ਰਹੇ ਹਨ। ਹੁਣ ਇਸ ਵਿਚਾਲੇ ਸੂਤਰਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਤੋਂ ਸੇਵਾਮੁਕਤ ਏਆਈਜੀ ਹਰਵਿੰਦਰ ਸਿੰਘ ਡੱਲੀ ਜਲਦ ਹੀ ਸਿਆਸਤ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਹ ਅੱਜ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਹਰਵਿੰਦਰ ਸਿੰਘ ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ ਹੈ। ਡੱਲੀ ਦਾ ਦੁਆਬਾ ਖੇਤਰ ਵਿੱਚ ਕਾਫੀ ਪ੍ਰਭਾਵ ਹੈ।

ਬਠਿੰਡਾ ਤੋਂ ਬਾਅਦ ਹੁਣ ਸਿਕੰਦਰ ਮਲੂਕਾ ਫ਼ਰੀਦਕੋਟ ਹਲਕੇ ’ਚ ਵੀੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ!

ਜ਼ਿਕਰਯੋਗ ਹੈ ਕਿ ਵੀਤੇ ਕੁਝ ਦਿਨ ਪਹਿਲਾ ਅਕਾਲੀ ਆਗੂ ਸਿੰਕਦਰ ਸਿੰਘ ਮਲੂਕਾ ਦੀ ਨੂੰਹ IAS ਪਰਮਪਾਲ ਕੌਰ ਨੇ ਵੀ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।

ਬਠਿੰਡਾ ਤੋਂ ਬਾਅਦ ਹੁਣ ਸਿਕੰਦਰ ਮਲੂਕਾ ਫ਼ਰੀਦਕੋਟ ਹਲਕੇ ’ਚ ਵੀੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ!

0

ਪਹਿਲੀ ਵਾਰ ਹਲਕੇ ’ਚ ਪੁੱਜੇ ਅਕਾਲੀ ਉਮੀਦਵਾਰ ਦੇ ਚੋਣ ਪ੍ਰਚਾਰ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੀ ਮੀਟਿੰਗ ਵਿਚ ਵੀ ਨਹੀਂ ਹੋਏ ਸ਼ਾਮਲ
ਬਠਿੰਡਾ, 23 ਅਪ੍ਰੈਲ: ਐਨ ਚੋਣਾਂ ਦੇ ਮੌਕੇ ਬਾਦਲ ਪ੍ਰਵਾਰ ਨੂੰ ਕਰਾਰਾ ‘ਸਿਆਸੀ’ ਝਟਕਾ ਦੇਣ ਵਾਲੇ ਮਲੂਕਾ ਪ੍ਰਵਾਰ ਦੇ ਮੁਖੀ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹੁਣ ਬਠਿੰਡਾ ਲੋਕ ਸਭਾ ਹਲਕੇ ਤੋਂ ਬਾਅਦ ਫ਼ਰੀਦਕੋਟ ਹਲਕੇ ਤੋਂ ਵੀ ਅਕਾਲੀ ਉਮੀਦਵਾਰ ਦੇ ਚੋਣ ਪ੍ਰਚਾਰ ਤੋਂ ਪਾਸਾ ਵੱਟਣ ਲੱਗੇ ਹਨ। ਹਾਲਾਂਕਿ ਹਾਲੇ ਵੋਟਾਂ ਪੈਣ ਵਿਚ ਕਰੀਬ ਸਵਾ ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਬੀਤੇ ਕੱਲ ਪਹਿਲੀ ਵਾਰ ਰਾਮਪੁਰਾ ਫ਼ੂਲ ਹਲਕੇ ’ਚ ਪੁੱਜੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਦੀ ਚੋਣ ਮੁਹਿੰਮ ਵਿਚ ਸ: ਮਲੂਕਾ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਵੱਡੀ ਗੱਲ ਇਹ ਵੀ ਰਹੀ ਕਿ ਬੀਤੇ ਕੱਲ ਹੀ ਚੰਡੀਗੜ੍ਹ ਵਿਖੇ ਸਿਕੰਦਰ ਸਿੰਘ ਮਲੂਕਾ ਦੇ ਸਿਆਸੀ ਗੁਰੂ ਮੰਨੇ ਜਾਂਦੇ ਦਿੱਗਜ਼ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਚੋਣ ਮਨੋਰਥ ਪੱਤਰ ਕਮੇਟੀ ਦੀ ਮੀਟਿੰਗ ਵਿਚ ਵੀ ਸ: ਮਲੂਕਾ ਨਹੀਂ ਪੁੱਜੇ।

 

ਪਹਿਲੀ ਵਾਰ ਫ਼ੂਲ ਹਲਕੇ ਦੇ ਭਗਤਾ ਭਾਈ ਕਸਬੇ ’ਚ ਪੁੱਜੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

 

ਨਮਾਜ਼ ਪੜ੍ਹ ਕੇ ਆ ਰਹੇ ਸਰਕਾਰੀ ਕਰਮਚਾਰੀ ਤੇ ਅੱਤਵਾਦੀ ਨੇ ਚਲਾਈਆਂ ਗੋ+ਲੀਆਂ

ਹਾਲਾਂਕਿ ਪਰਮਪਾਲ ਕੌਰ ਮਲੂਕਾ ਕਈ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪਣੇ ‘ਸਹੁਰਾ ਸਾਹਿਬ’ ਦੀ ਖੁੱਲੀ ਹਿਮਾਇਤ ਦੀ ਉਮੀਦ ਪ੍ਰਗਟਾ ਚੁੱਕੇ ਹਨ ਪ੍ਰੰਤੂ ਸ: ਮਲੂਕਾ ‘ਪੱਤੇ’ ਲੁਕੋ ਕੇ ਬੈਠੇ ਹੋਏ ਹਨ। ਸਿਆਸੀ ਮਾਹਰਾਂ ਮੁਤਾਬਕ ਪਿਛਲੇ ਤਿੰਨ ਦਹਾਕਿਆਂ ਤੋਂ ਬਾਦਲ ਪ੍ਰਵਾਰ ਦੀ ਛਤਰ-ਛਾਇਆ ਹੇਠ ਮਾਲਵਾ ਪੱਟੀ ਤੇ ਖ਼ਾਸਕਰ ਬਠਿੰਡਾ ਵਿਚ ਡੂੰਘੀਆਂ ‘ਸਿਆਸੀ ਜੜ੍ਹਾਂ’ ਲਗਾਉਣ ਵਾਲੇ ਸਿਕੰਦਰ ਸਿੰਘ ਮਲੂਕਾ ਵੱਲੋਂ ਅਪਣੀ ਨੂੰਹ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਧਾਰੀ ‘ਰਹੱਸਮਈ’ ਚੁੱਪੀ ਤੁਫ਼ਾਨ ਪਹਿਲਾਂ ਵਾਲੀ ਸ਼ਾਂਤੀ ਵਾਂਗ ਦਿਖ਼ਾਈ ਦੇਣ ਲੱਗੀ ਹੈ। ਸਾਬਕਾ ਅਕਾਲੀ ਮੰਤਰੀ ਨੇ ਅਪਣੇ ਪ੍ਰਵਾਰ ਵਿਚ ਹੋਏ ਇਸ ਵੱਡੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ, ਹਾਲਾਂਕਿ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਗਏ ਸ: ਮਲੂਕਾ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਇਹ ਦਾਅਵਾ ਜਰੂਰ ਕੀਤਾ ਸੀ ਕਿ ਉਹ ਹਾਲੇ ਤੱਕ ਅਕਾਲੀ ਦਲ ਵਿਚ ਬਣੇ ਹੋਏ ਹਨ।

ਤੜਕੇ ਸਵੇਰੇ ਝੁੱਗੀਆਂ ‘ਚ ਅੱਗ ਲੱਗਣ ਨਾਲ ਦੋ ਬੱਚੀਆਂ ਦੀ ਮੋ.ਤ

ਸਿਕੰਦਰ ਸਿੰਘ ਮਲੂਕਾ ਦੀਆਂ ‘ਗਤੀਵਿਧੀਆਂ’ ਨੂੰ ਹੁਣ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵੀ ਬੜੇ ਨੇੜਿਓ ਤੱਕ ਰਿਹਾ ਹੈ। ਸਿਆਸੀ ਮਾਹਰਾਂ ਮੁਤਾਬਕ ਦੋਨਾਂ ਧਿਰਾਂ ‘ਸ਼ਹਿ ਤੇ ਮਾਤ’ ਵਾਲੀ ਖੇਡ ਖੇਡਣ ਲੱਗੀਆਂ ਹੋਈਆਂ ਹਨ। ਚੱਲ ਰਹੀ ਚਰਚਾ ਮੁਤਾਬਕ ਜਿੱਥੇ ਸ: ਮਲੂਕਾ ਬਾਦਲ ਪ੍ਰਵਾਰ ਵੱਲੋਂ ਕੀਤੀ ਜਾਣ ਵਾਲੀ ਪਹਿਲਕਦਮੀ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਬਾਦਲ ਪ੍ਰਵਾਰ ਵੀ ਹੁਣ ਉਨ੍ਹਾਂ ਵਿਰੁਧ ਕਿਸੇ ਤਰ੍ਹਾਂ ਦੀ ਕੋਈ ਅਨੁਸਾਸਨੀ ਕਾਰਵਾਈ ਕਰਕੇ ਉਨ੍ਹਾਂ ਨੂੰ ‘ਸਿਆਸੀ ਸ਼ਹੀਦ’ ਬਣਾਉਣ ਲਈ ਹਰਗਿਜ਼ ਤਿਆਰ ਨਹੀਂ। ਦਸਣਾ ਬਣਦਾ ਹੈ ਕਿ ਸ: ਮਲੂਕਾ ਦੇ ਪੁੱਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਤੇ ਨੂੰਹ ਸਾਬਕਾ ਆਈ.ਏ.ਐਸ. ਪਰਮਪਾਲ ਕੌਰ ਮਲੂਕਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਪਰਮਪਾਲ ਕੌਰ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇ ਨਿਵਾਜ਼ਿਆ ਹੈ।

ਭਾਜਪਾ ਦਾ ਖੁੱਲਿਆ ਖ਼ਾਤਾ: ਸੂਰਤ ਤੋਂ ਬਿਨ੍ਹਾਂ ਮੁਕਾਬਲਾ ਜਿੱਤਿਆ ਉਮੀਦਵਾਰ

ਨੂੰਹ-ਪੁੱਤ ਦੇ ਪਾਰਟੀ ਛੱਡਣ ਤੋਂ ਬਾਅਦ ਮਲੂਕਾ ਪ੍ਰਵਾਰ ਬਾਰੇ ਇਲਾਕੇ ਵਿਚ ਕਾਫ਼ੀ ‘ਨਾਂਹ-ਪੱਖੀ’ ਚਰਚਾ ਚੱਲੀ ਸੀ ਤੇ ਅਜਿਹੀ ਹਾਲਾਤ ਵਿਚ ਜੇਕਰ ਹੁਣ ਮੁੜ ਖੁਦ ਸਿਕੰਦਰ ਸਿੰਘ ਮਲੂਕਾ ਪਾਰਟੀ ਛੱਡਣ ਦਾ ਐਲਾਨ ਕਰਦੇ ਹਨ ਤਾਂ ਇਸਦੇ ਨਾਲ ਇਹ ਚਰਚਾ ਮੁੜ ਸ਼ੁਰੂ ਹੋ ਜਾਵੇਗੀ, ਜਿਸਦਾ ਮਲੂਕਾ ਪ੍ਰਵਾਰ ਤੋਂ ਇਲਾਵਾ ਲੋਕ ਸਭਾ ਚੋਣਾਂ ’ਤੇ ਬੁਰਾ ਅਸਰ ਪੈ ਸਕਦਾ ਹੈ। ਇਸਦੇ ਉਲਟ ਜੇਕਰ ਬਾਦਲ ਪ੍ਰਵਾਰ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਦਾ ਹੁਕਮ ਸੁਣਾਉਂਦਾ ਹੈ ਤਾਂ ਇਸਦੇ ਨਾਲ ਉਹ ‘ਸਿਆਸੀ ਸ਼ਹੀਦ’ ਬਣ ਜਾਣਗੇ। ਫ਼ਿਲਹਾਲ ਸਿਕੰਦਰ ਸਿੰਘ ਮਲੂਕਾ ਦੀਆਂ ਸਿਆਸੀ ਗਤੀਵਿਧੀਆਂ ’ਤੇ ਸਿਆਸਤ ਵਿਚ ਰੁਚੀ ਰੱਖਣ ਵਾਲੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ।

 

ਨਮਾਜ਼ ਪੜ੍ਹ ਕੇ ਆ ਰਹੇ ਸਰਕਾਰੀ ਕਰਮਚਾਰੀ ਤੇ ਅੱਤਵਾਦੀ ਨੇ ਚਲਾਈਆਂ ਗੋ+ਲੀਆਂ

ਜੰਮੂ: ਜੰਮੂ ਕਸ਼ਮੀਰ ਵਿੱਚ ਇੱਕ ਵਾਰ ਫਿਰ ਤੋਂ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਕਿ ਇੱਕ ਸਰਕਾਰੀ ਕਰਮਚਾਰੀ ਨੂੰ ਉਸ ਸਮੇਂ ਗੋਲੀਆਂ ਨਾਲ ਭੁੰਨ ਦਿੱਤਾ ਜਦੋਂ ਉਹ ਮਸਜਿਦ ਵਿੱਚੋਂ ਨਮਾਜ਼ ਪੜ੍ਹ ਕੇ ਬਾਹਰ ਆ ਰਿਹਾ ਸੀ। ਇਹ ਘਟਨਾ ਜੰਮੂ ਕਸ਼ਮੀਰ ਦੇ ਰਜੌਰੀ ਤੋਂ ਦੱਸੀ ਜਾ ਰਹੀ। 40 ਸਾਲਾ ਮੁਹੰਮਦ ਰਜ਼ਾਕ ਜੋ ਕਿ ਇੱਕ ਸਰਕਾਰੀ ਕਰਮਚਾਰੀ ਵਜੋਂ ਰਜੋਰੀ ਵਿੱਚ ਕੰਮ ਕਰ ਰਿਹਾ ਸੀ ਤੇ ਜਦੋਂ ਉਹ ਮਸਜਿਦ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਜਦੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਦਹਿਸ਼ਤਗਰਦਾ ਵੱਲੋਂ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ। ਫਿਲਹਾਲ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦਹਿਸ਼ਤਗਰਦ ਫਰਾਰ ਹੋ ਗਏ ਨੇ ਤੇ ਕਿਹਾ ਜਾ ਰਿਹਾ ਕਿ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੁਣ ਮ੍ਰਿਤਕ ਦਾ ਫੌਜੀ ਭਰਾ ਵੀ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦਾ ਫੌਜੀ ਭਰਾ ਵੀ ਲਪਤਾ ਦੱਸਿਆ ਜਾ ਰਿਹਾ।

ਤੜਕੇ ਸਵੇਰੇ ਝੁੱਗੀਆਂ ‘ਚ ਅੱਗ ਲੱਗਣ ਨਾਲ ਦੋ ਬੱਚੀਆਂ ਦੀ ਮੋ.ਤ

ਇਸ ਤੋਂ ਪਹਿਲਾਂ ਮ੍ਰਿਤਕ ਦੇ ਪਿਤਾ ਦਾ ਵੀ ਅੱਤਵਾਦੀਆਂ ਨੇ ਭਰੇ ਬਾਜ਼ਾਰ ਵਿੱਚ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਸ ਇਲਾਕੇ ਵਿੱਚ ਹੁਣ ਵੱਡਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਅੱਤਵਾਦੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪਿਛਲੇ ਇੱਕ ਮਹੀਨੇ ਦੇ ਵਿੱਚ ਟਾਰਗੇਟ ਕਿਲਿੰਗ ਦੀ ਇਹ ਤੀਸਰੀ ਘਟਨਾ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਬਿਹਾਰ ਦੇ ਪ੍ਰਵਾਸੀ ਨੂੰ ਗੋਲੀ ਮਾਰੀ ਗਈ ਸੀ ਤੇ 8 ਅਪ੍ਰੈਲ ਨੂੰ ਇੱਕ ਡਰਾਈਵਰ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜੇਕਰ ਇਸ ਤੋਂ ਪਹਿਲਾਂ ਤੇ ਇਹ ਗੱਲ ਕੀਤੀ ਜਾਵੇ ਤਾਂ ਫਰਵਰੀ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੀ ਇਸੇ ਤਰ੍ਹਾਂ ਕਤਲ ਕੀਤਾ ਗਿਆ ਸੀ।

ਤੜਕੇ ਸਵੇਰੇ ਝੁੱਗੀਆਂ ‘ਚ ਅੱਗ ਲੱਗਣ ਨਾਲ ਦੋ ਬੱਚੀਆਂ ਦੀ ਮੋ.ਤ

0

ਬਠਿੰਡਾ: ਜਿਵੇਂ-ਜਿਵੇਂ ਮੌਸਮ ਬਦਲ ਰਿਹਾ ਉੇਵੇਂ-ਉਵੇਂ ਹੀ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ। ਲਗਾਤਾਰ ਗਰਮੀ ਵਧਣ ਨਾਲ ਕੀਤੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ‘ਤੇ ਕੀਤੇ ਲੋਕਾਂ ਨੂੰ ਗਰਮੀ ਕਾਰਨ ਕਾਮ-ਕਾਰ ‘ਤੇ ਜਾਣਾ ਤੱਕ ਮੁਸ਼ਕਲ ਹੋ ਗਿਆ ਹੈ। ਹੁਣ ਇਕ ਤਾਜ਼ਾ ਅੱਗ ਲੱਗਣ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਅੱਜ ਸਵੇਰੇ ਤੜਕੇ ਤੜਕੇ 5:30 ਵਜੇ ਝੁੱਗੀ ਦੇ ਵਿੱਚ ਪਰਿਵਾਰ ਵੱਲੋਂ ਖਾਣਾ ਬਣਾਇਆ ਜਾ ਰਿਹਾ ਸੀ। ਪਰ ਅਚਾਨਕ ਖਾਣਾ ਬਣਾਉਂਦੇ ਸਮੇਂ ਝੁੱਗੀ ਵਿਚ ਅੱਗ ਲੱਗ ਜਾਂਦੀ ਹੈ।

ਸ਼੍ਰੀ ਅਨੰਦਪੁਰ ਸਾਹਿਬ: ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ

ਇਸ ਅੱਗ ਦੀ ਲਪੇਟ ਵਿਚ ਆਉਣ ਕਰਕੇ 2 ਬੱਚੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਦੋਵੇ ਬੱਚੀਆਂ ਦੀ ਉਮਰ ਤਿੰਨ ਸਾਲ ‘ਤੇ ਦੂਜੀ ਦੀ ਪੰਜ ਸਾਲ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਪਰਿਵਾਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਖਾਣਾ ਬਣਾਇਆ ਜਾ ਰਿਹਾ ਸੀ ਤਾਂ ਹਲਕੀ ਹਲਕੀ ਹਵਾ ਚੱਲਣ ਦੇ ਕਾਰਨ ਝੁੱਗੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਜਦੋਂ ਝੁੱਗੀ ਵਿਚ ਅੱਗ ਲੱਗੀ ਤਾਂ ਉਸ ਸਮੇਂ ਅੰਦਰ ਚਾਰ ਬੱਚੇ ਮੌਜੂਦ ਸਨ। ਦੋ ਮਾਸੂਮ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਦੋ ਅੱਗ ਦੀ ਲਪੇਟ ਵਿਚ ਆ ਗਈਆ। ਫਿਲਹਾਲ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ।

ਸ਼੍ਰੀ ਅਨੰਦਪੁਰ ਸਾਹਿਬ: ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ

0

ਸ਼੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ/ਨੰਗਲ 22 ਅਪ੍ਰੈਲ: ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਚੋਣ ਪ੍ਰਚਾਰ ਵੀ ਤੇਜੀ ਫੜਦਾ ਜਾ ਰਿਹਾ ਹੈ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਭਾਵੇਂ ਅਜੇ ਦੋ ਮੁੱਖ ਰਾਜਨੀਤਿਕ ਪਾਰਟੀਆਂ ਵੱਲੋਂ ਅਜੇ ਤੱਕ ਆਪਣੇ ਸਾਰੇ ਉਮੀਦਵਾਰ ਐਲਾਨੇ ਨਹੀਂ ਗਏ ਪ੍ਰੰਤੂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਬਹੁਤ ਪਹਿਲਾਂ ਉਮੀਦਵਾਰ ਐਲਾਨ ਕੇ ਪ੍ਰਚਾਰ ਮੁਹਿੰਮ ਵਿੱਚ ਵੱਡੀ ਲੀਡ ਹਾਸਲ ਕਰਦੇ ਨਜ਼ਰ ਆ ਰਹੇ ਹਨ। ਇਸ ਹਲਕੇ ਵਿਚ ਅੱਜ ਕੈਬਨਿਟ ਮੰਤਰੀ ਹਰਜੌਤ ਸਿੰਘ ਬੈਂਸ ਤੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਕਾਂਗਰਸ ਵੱਲੋਂ ਪੰਜਾਬ ਲਈ ਦੂਜੀ ਲਿਸਟ ਜਾਰੀ, ਸਿਟਿੰਗ ਐਮਪੀ ਦੀ ਕੱਟੀ ਟਿਕਟ

ਜਿਸ ਵਿੱਚ ਹਜ਼ਾਰਾਂ ਮੋਟਰਸਾਈਕਲਾਂ ਤੇ ਸਵਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰੈਲੀ ਵਿੱਚ ਹਿੱਸਾ ਲਿਆ। ਇਸ ਰੈਲੀ ਵਿੱਚ ਵੱਖਰੇ ਅੰਦਾਜ ਚ ਨਜ਼ਰ ਆਏ ਮੰਤਰੀ ਬੈਂਸ,ਰੈਲੀ ਦੀ ਅਗਵਾਈ ਕਰਦੇ ਹੋਏ ਖੁੱਦ ਚਲਾਈ ਬੁਲਿਟ ਮੋਟਰਸਾਈਕਲ ਪਿੱਛੇ ਬੈਠੇ ਸਨ ਕੰਗ। ਕੀਰਤਪੁਰ ਸਾਹਿਬ ਤੋਂ ਅਰੰਭ ਇਸ ਮੋਟਰਸਾਈਕਲ ਰੈਲੀ ਵਿੱਚ 5000 ਤੋਂ ਵੱਧ ਨੋਜਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਇਹ ਰੈਲੀ ਵੱਖ ਵੱਖ ਪਿੰਡਾਂ ਨੱਕੀਆਂ,ਕੋਟਲਾ,ਸ਼੍ਰੀ ਅਨੰਦਪੁਰ ਸਾਹਿਬ, ਗੰਗੂਵਾਲ, ਅਗੰਮਪੁਰ, ਮਾਂਗੇਵਾਲ, ਗੰਭੀਰਪੁਰ, ਭਨੂਪਲੀ, ਬ੍ਰਹਮਪੁਰਬਰਾਰੀ,ਮਾਣਕਪੁਰ,ਨਿੱਕੂ ਨੰਗਲ ਸਹਿਤ ਵੱਖ ਵੱਖ ਪੰਜਾਹ ਪਿੰਡਾ ਚ ਹੁੰਦੀ ਹੋਈ ਜਲਫਾ ਮਾਤਾ ਮੰਦਰ ਨੰਗਲ ਵਿਖੇ ਪਹੁੰਚੀ।

Nirmal Rishi Padma Shri Awards: “ਗੁਲਾਬੋ ਮਾਸੀ” ਨਾਂਅ ਤੋਂ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ

ਮੰਦਿਰ ਪੁੱਜ ਕੇ ਬੈਂਸ ਤੇ ਕੰਗ ਦੇ ਨਾਲ ਪਾਰਟੀ ਵਰਕਰਾਂ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ।ਨੰਗਲ ਵਿਖੇ ਰੈਲੀ ਦੀ ਸਮਾਪਤੀ ਮੋਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤਾ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ:ਕੰਗ ਸ਼੍ਰੀ ਅਨੰਦਪੁਰ ਸਾਹਿਬ ਵਰਗੇ ਧਾਰਮਿਕ ਹਲਕੇ ਦੀ ਸੇਵਾ ਕਰਨ ਦੀ ਭਾਵਨਾ ਲੈ ਕੇ ਆਏ ਹਨ ਤੇ ਹਲਕੇ ਦੇ ਲੋਕ ਵੀ ਉਨ੍ਹਾਂ ਦਾ ਮਾਣ ਬਰਕਰਾਰ ਰੱਖਣਗੇ।

 

ਕਾਂਗਰਸ ਵੱਲੋਂ ਪੰਜਾਬ ਲਈ ਦੂਜੀ ਲਿਸਟ ਜਾਰੀ, ਸਿਟਿੰਗ ਐਮਪੀ ਦੀ ਕੱਟੀ ਟਿਕਟ

0

ਨਵੀਂ ਦਿੱਲੀ, 22 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਦੇ ਵਿੱਚ ਫਰੀਦਕੋਟ ਹਲਕੇ ਤੋਂ ਪਾਰਟੀ ਦੇ ਸਿਟਿੰਗ ਐਮਪੀ ਤੇ ਉੱਘੇ ਗਾਇਕ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈ ਹੈ। ਹੁਣ ਉਹਨਾਂ ਦੀ ਥਾਂ ‘ਤੇ ਜਿਲਾ ਪਰਿਸ਼ਦ ਦੇ ਚੇਅਰਮੈਨ ਰਹਿ ਚੁੱਕੇ ਮਹਿਲਾ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਯਾਮਨੀ ਗੁੰਬਰ ‘ਤੇ ਪਾਰਟੀ ਨੇ ਦਾਅ ਖੇਡਿਆ ਹੈ।

ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੀ ਸਮਰੱਥਾ ਸਿਰਫ ਕਾਂਗਰਸ ਕੋਲ ਹੈ: ਬਾਜਵਾ

ਹੁਸ਼ਿਆਰਪੁਰ ਤੋਂ ਪਿਛਲੀਆਂ ਲੋਕ ਸਭਾ ਚੋਣਾਂ ਲੜ ਚੁੱਕੇ ਅਤੇ ਮੌਜੂਦਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਪਿਛਲੇ ਦਿਨੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਆਪ ਨੇ ਉਹਨਾਂ ਨੂੰ ਇਥੋਂ ਉਮੀਦਵਾਰ ਬਣਾ ਦਿੱਤਾ ਸੀ। ਇਸ ਤੋਂ ਇਲਾਵਾ ਭਾਜਪਾ ਵੱਲੋਂ ਇੱਥੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਪਾਰਟੀ ਇਸ ਤੋਂ ਪਹਿਲਾਂ ਛੇ ਹਲਕਿਆਂ ਲਈ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਇਸ ਤੋਂ ਬਾਅਦ ਹਾਲੇ ਵੀ ਪੰਜ ਹੋਰ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਐਲਾਨਾ ਨੇ ਬਾਕੀ ਹਨ।