ਪੰਜਾਬੀਆਂ ਨੂੰ ਲੱਗੇਗਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਵੀਜ਼ਾ
ਚੰਡੀਗੜ੍ਹ, 7 ਨਵੰਬਰ: ਪਿਛਲੇ ਕਰੀਬ ਇੱਕ ਸਾਲਾਂ ਤੋਂ ਆਪਣੀ ਵੀਜ਼ਾ ਨੀਤੀ ਵਿਚ ਲਗਾਤਾਰ ਤਬਦੀਲੀ ਕਰ ਰਹੀ ਕੈਨੇਡਾ ਸਰਕਾਰ ਨੇ ਹੁਣ ਆਪਣੇ ਦੇਸ਼ ’ਚ ਖੁੱਲਾ ਵੀਜ਼ਾ ਲਗਵਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਵੱਲੋਂ ਨਿਯਮਾਂ ’ਚ ਕੀਤੀ ਸੋਧ ਤੋਂ ਬਾਅਦ ਹੁਣ ਕੈਨੇਡਾ ’ਚ ਬਤੌਰ ਸੈਲਾਨੀ(Visitor Visa) ਲਗਵਾ ਕੇ ਆਉਣ ਵਾਲੇ ਵਿਅਕਤੀ ਨੂੰ 10 ਸਾਲਾਂ ਦਾ ਵੀਜ਼ਾ ਨਹੀਂ ਮਿਲੇਗਾ। ਕੀਤੀ ਸੋਧ ਮੁਤਾਬਕ ਕੈਨੇਡਾ ’ਚ ਬਤੌਰ ਸੈਲਾਨੀ ਆਉਣ ਵਾਲੇ ਵਿਅਕਤੀ ਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ, ਜੇਕਰ ਦੇਣਾ ਹੈ ਤਾਂ ਕਿੰਨੇਂ ਦਿਨਾਂ-ਮਹੀਨਿਆਂ ਦਾ ਵੀਜ਼ਾ ਦੇਣਾ ਹੈ,
ਇਹ ਵੀ ਪੜ੍ਹੋਚੰਡੀਗੜ੍ਹ ’ਚ ਭਰਾ ਨੇ ਭੈਣ ਦਾ ਕੀਤਾ ਬੇਰਹਿਮੀ ਨਾਲ ਕ+ਤਲ, ਜਾਣੋ ਵਜਾਹ
ਇਹ ਸਾਰਾ ਅਧਿਕਾਰ ਸਰਕਾਰ ਵੱਲੋਂ ਸਬੰਧਤ ਦੇਸ਼ ਦੇ ਵੀਜ਼ਾ ਅਫ਼ਸਰ ਨੂੰ ਦੇ ਦਿੱਤਾ ਹੈ। ਨਾਲ ਹੀ ਇਹ ਸਪੱਸ਼ਟ ਕਰ ਦਿੱਤ ਹੈ ਕਿ ਹੁਣ ਹਰੇਕ ਨੂੰ 10 ਸਾਲਾਂ ਦਾ ਖੁੱਲਾ ਵੀਜ਼ਾ ਨਹੀਂ ਮਿਲੇਗਾ ਅਤੇ ਨਾ ਹੀ ਕੈਨੇਡਾ ਆਉਣ ਤੋਂ ਬਾਅਦ ਸੈਲਾਨੀ ਆਪਣੇ ਵੀਜ਼ੇ ਨੂੰ ਵਰਕ ਪਰਮਿਟ ਵਿਚ ਤਬਦੀਲ ਕਰਵਾ ਸਕਣਗੇ। ਹਾਲਾਂਕਿ ਕੈਨੇਡਾ ਸਰਕਾਰ ਦੀ ਇਹ ਨੀਤੀ ਸਾਰੇ ਹੀ ਦੇਸ਼ਾਂ ’ਤੇ ਲਾਗੂ ਹੋਵੇਗੀ ਪ੍ਰੰਤੂ ਇਸਦਾ ਜਿਆਦਾ ਅਸਰ ਭਾਰਤ ਤੇ ਖ਼ਾਸਕਰ ਪੰਜਾਬ ਉਪਰ ਪਏਗਾ, ਕਿਉਂਕਿ ਕੈਨੇਡਾ ਦੇ ਵਿਚ ਵੱਡੀ ਗਿਣਤੀ ’ਚ ਪੰਜਾਬੀ ਵਿਜ਼ਟਰ ਵੀਜ਼ੇ ਉਪਰ ਆਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਕੋਲ ਜਾਂਦੇ ਹਨ।
ਇਹ ਵੀ ਪੜ੍ਹੋਵੱਡੀ ਖ਼ਬਰ: DC ਦਾ PA ਰਿਸ਼ਵਤ ਲੈਂਦਾ ਸਾਥੀ ਸਹਿਤ ਵਿਜੀਲੈਂਸ ਵੱਲੋਂ ਗ੍ਰਿਫਤਾਰ
ਵਿਦੇਸ਼ਾਂ ਵਿਚ ਪੰਜਾਬੀਆਂ ਦੇ ਸਭ ਤੋਂ ਜਿਆਦਾ ਬੱਚੇ ਕੈਨੇਡਾ ਵਿਚ ਹੀ ਪੜ੍ਹਦੇ ਹਨ। ਗੌਰਤਲਬ ਹੈ ਕਿ ਹੁਣ ਤੱਕ ਚੱਲੀ ਆ ਰਹੀ ਪ੍ਰਥਾ ਮੁਤਾਬਕ ਜੇਕਰ ਕੋਈ ਵਿਅਕਤੀ ਕੈਨੇਡਾ ਦੇ ਵਿਚ ਜਾਣ ਲਈ ਵਿਜ਼ਟਰ ਵੀਜ਼ੇ ਦੀ ਅਰਜ਼ੀ ਦਿੰਦਾ ਸੀ ਤਾਂ ਵੀਜ਼ਾ ਅਫ਼ਸਰ ਉਸਨੂੰ ਦਸ ਸਾਲ(ਜਾਂ ਜਿੰਨਾਂ ਸਮਾਂ ਉਨ੍ਹਾਂ ਦੇ ਪਾਸਪੋਰਟ ਦੇ ਨਵੀਨੀਕਰਨ ਦੀ ਮਿਆਦ ਰਹਿੰਦੀ ਹੈ) ਦਾ ਵੀਜ਼ਾ ਦੇ ਦਿੰਦਾ ਸੀ। ਇਸਤੋਂ ਇਲਾਵਾ ਬਹੁਤ ਸਾਰੇ ਲੋਕ ਜਿੰਨ੍ਹਾਂ ਦੇ ਬੱਚੇ ਉਥੇ ਪੜ੍ਹ ਰਹੇ ਹੁੰਦੇ ਹਨ ਜਾਂ ਵਰਕ ਪਰਮਿਟ ’ਤੇ ਕੰਮ ਕਰਦੇ ਹਨ, ਕੋਲ ਰਹਿ ਕੇ ਜਾਂ ਤਾਂ ਆਪਣੇ ਵਿਜ਼ਟਰ ਵੀਜ਼ੇ ਨੂੰ ਵਰਕ ਪਰਮਿਟ ਵਿਚ ਤਬਦੀਲ ਕਰਵਾ ਲੈਂਦੇ ਸਨ
ਇਹ ਵੀ ਪੜ੍ਹੋਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ
ਜਾਂ ਫਿਰ ਨਿਯਮਾਂ ਮੁਤਾਬਕ 6 ਮਹੀਨੇ ਤੱਕ ਊਥੇ ਰਹਿ ਕੇ ਨਜਾਇਜ਼ ਤੌਰ ’ਤੇ ਕੰਮ ਕਰਦੇ ਸਨ ਅਤੇ ਕੁੱਝ ਦਿਨ ਕੈਨੇਡਾ ਤੋਂ ਬਾਹਰ ਲਗਾ ਕੇ ਮੁੜ ਵਾਪਸ ਕੈਨੇਡਾ ਆ ਜਾਂਦੇ ਸਨ। ਇਹ ਮਾਮਲਾ ਸਰਕਾਰ ਤੇ ਇੰਮੀਗਰੇਸ਼ਨ ਵਿਭਾਗ ਦੇ ਧਿਆਨ ਵਿਚ ਆਊਣ ਤੋਂ ਬਾਅਦ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਵੱਲੋਂ ਵਿਦੇਸ਼ਾਂ ਵਿਚੋਂ ਪੜ੍ਹਣ ਆਉਂਦੇ ਬੱਚਿਆਂ ਦੀ ਗਿਣਤੀ ’ਤੇ ਕੱਟ ਲਗਾ ਦਿੱਤਾ ਹੈ ਤੇ ਨਾਲ ਹੀ ਫੀਸਾਂ ਵਿਚ ਵਾਧਾ ਕਰ ਦਿੱਤਾ ਹੈ।