Site icon Punjabi Khabarsaar

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਉਪਰ ਹੋਏ ਹਮਲੇ ਦੀ ਕੀਤੀ ਨਿੰਦਾ

274 Views

👉ਦਿੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਸ਼੍ਰੀ ਅੰਮ੍ਰਿਤਸਰ ਸਾਹਿਬ ਹਮਲੇ ਦੀ ਕੋਸ਼ਿਸ ਦੀ ਨਿੰਦਾ ਕੀਤੀ ਹੈ। ਇੱਕ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਮੁੱਖ ਮੰਤਰੀ ਸ: ਮਾਨ ਨੇ ‘‘ ਸੁਖਬੀਰ ਬਾਦਲ ਜੀ ’ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ… ਮੈਂ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ…।’’ ਮੁੱਖ ਮੰਤਰੀ ਨੇ ਇਸ ਗੱਲ ’ਤੇ ਬਹੁਤ ਦੁੱਖ ਪ੍ਰਗਟਾਇਆ ਕਿ ਇਹ ਹਮਲਾ ਉਥੇ ਕੀਤਾ ਗਿਆ ਹੈ, ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ, ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ।

ਇਹ ਵੀ ਪੜ੍ਹੋ ਸੁਖਬੀਰ ਬਾਦਲ ’ਤੇ ਹਮਲੇ ਤੋਂ ਬਾਅਦ ਪੁਲਿਸ ਦਾ ਪਹਿਲਾਂ ਬਿਆਨ ਆਇਆ ਸਾਹਮਣੇ

ਉਨ੍ਹਾਂ ਪੰਜਾਬ ਪੁਲਿਸ ਦੀ ਪਿੱਠ ਥਾਪੜਦਿਆਂ ਕਿਹਾ ਕਿ ਪੁਲਿਸ ਦੀ ਮੁਸਤੈਦੀ ਕਰਕੇ ਇੱਕ ਬਹੁਤ ਵੱਡੀ ਘਟਨਾ ਹੋਣੋਂ ਬਚ ਗਈ ਅਤੇ ਪੁਲਿਸ ਨੇ ਉਸ ਬੰਦੇ ਨੂੰ ਮੌਕੇ ਉਪਰ ਹੀ ਕਾਬੂ ਕਰ ਲਿਆ ਗਿਆ। ਮੁੱਖ ਮੰਤਰੀ ਸ: ਮਾਨ ਨੇ ਦਸਿਆ ਕਿ ਉਹ ਪਲ ਪਲ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਨਾਲ ਤਾਲਮੇਲ ਕਰਕੇ ਰੀਪੋਰਟ ਲੈ ਰਹੇ ਹਨ। ਸ: ਮਾਨ ਨੇ ਕਿਹਾ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਇਸਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ, ਕੌਣ ਸੀ, ਉਹਦੇ ਪਿੱਛੇ ਕਿਹਦਾ ਹੱਥ ਹੈ। ਮੁੱਖ ਮੰਤਰੀ ਸ: ਮਾਨ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਘਟਨਾਵਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ।

ਇਹ ਵੀ ਪੜ੍ਹੋ ਕਾਲਾ ਪਾਣੀ ਦੇ ਮੋਰਚੇ ਅਤੇ ਲੁਧਿਆਣਾ ਦੇ ਪ੍ਰਸ਼ਾਸਨ ’ਚ ਬਣੀ ਮੁੱਦਿਆਂ ’ਤੇ ਸਹਿਮਤੀ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਲਜਮ ਦਾ ਕ੍ਰਿਮੀਨਲ ਰਿਕਾਰਡ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੀ ਸੁਰੱਖਿਆ ਬਾਰੇ ਕਿਹਾ ਕਿ ‘‘ ਅਸੀਂ ਪਹਿਲਾਂ ਉੱਥੇ 175 ਜਵਾਨ ਤੈਨਾਤ ਕੀਤੇ ਹੋਏ ਹਨ ਪ੍ਰੰਤੂ ਉਥੇ ਲੱਖਾਂ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਣ ਕਾਰਨ ਤਲਾਸ਼ੀ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦਭਾਗਾ ਹੋਇਆ ਉਹ ਖਾਸ ਤੌਰ ’ਤੇ ਗੁਰੂ ਦੇ ਦਰ ਉਪਰ। ’’ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜੋ ਵੀ ਮੰਦਭਾਗੀ ਘਟਨਾ ਵਾਪਰੀ ਹੈ, ਇਹਦੀ ਨਿਰਪੱਖ ਜਾਂਚ ਹੋਊਗੀ ਤੇ ਸਖਤਾਈ ਨਾਲ ਹੋਵੇਗੀ ਅਤੇ ਜੋ ਵੀ ਦੋਸ਼ੀ ਹੋਇਆ, ਉਸਨੂੰ ਸਖਤ ਸਜ਼ਾ ਮਿਲੇਗੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

Exit mobile version