ਬਠਿੰਡਾ, 11 ਦਸੰਬਰ: Bathinda News: ਅਗਲੀ 21 ਦਸੰਬਰ ਨੂੰ ਹੋਣ ਜਾ ਰਹੀ ਬਠਿੰਡਾ ਨਗਰ ਨਿਗਮ ਦੇ ਵਾਰਡ ਨੂੰ 48 ਦੀ ਜਿਮਨੀ ਚੋਣ ਲਈ ਜ਼ਿਲਾ ਕਾਂਗਰਸ ਕਮੇਟੀ ਨੇ ਸਹਿਮਤੀ ਨਾਲ ਮੱਖਣ ਲਾਲ ਠੇਕੇਦਾਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅੱਜ ਇੱਥੇ ਕਾਂਗਰਸ ਭਵਨ ’ਚ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਸੂਚਨਾ ਮੁਤਾਬਕ ਮੀਟਿੰਗ ਦੌਰਾਨ ਇਸ ਵਾਰਡ ਤੋਂ ਟਿਕਟ ਦੇ ਦੂਜੇ ਦੋ ਦਾਅਵੇਦਾਰਾਂ ਸੁਨੀਲ ਕੁਮਾਰ ਅਤੇ ਰਾਜਨਦੀਪ ਸਿੰਘ ਵੱਲੋਂ ਵੀ ਕਾਂਗਰਸ ਪਾਰਟੀ ਦੇ ਫੈਸਲੇ ’ਤੇ ਪਹਿਰਾ ਦੇਣ ਦਾ ਐਲਾਨ ਕਰਦਿਆਂ ਉਮੀਦਵਾਰ ਦੀ ਡਟ ਕੇ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ।
ਇਹ ਵੀ ਪੜ੍ਹੋ Barnala News: ਹੰਡਿਆਇਆ ’ਚ ਭਾਜਪਾ ਨੂੰ ਵੱਡਾ ਝਟਕਾ;ਦੋ ਵਾਰ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ‘ਆਪ’ ਵਿੱਚ ਸ਼ਾਮਲ
ਜਿਕਰਯੋਗ ਹੈ ਕਿ ਇਹ ਜਿਮਨੀ ਚੋਣ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੋਣ ਜਾ ਰਹੀ ਹੈ। ਮੀਟਿੰਗ ਵਿਚ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਕਾਰਜ਼ਕਾਰੀ ਮੇਅਰ ਅਸੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਸਿੱਧੂ, ਸੀਨੀਅਰ ਆਗੂ ਟਹਿਲ ਸਿੰਘ ਬੁੱਟਰ, ਹਰਵਿੰਦਰ ਸਿੰਘ ਲੱਡੂ, ਸਾਧੂ ਸਿੰਘ, ਕੰਵਲਜੀਤ ਸਿੰਘ, ਸੁੱਖਾ ਐਮ.ਸੀ, ਗੋਰਾ ਐਮ.ਸੀ ਆਦਿ ਆਗੂ ਵੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK