Site icon Punjabi Khabarsaar

ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫ਼ਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਕੀਤਾ ਸਵਾਗਤ

75 Views

👉 ਕਿਹਾ, ਸਿੱਖਾਂ ਵਿਚ ਧਰਮ ਤੋਂ ਵੱਡਾ ਕੁੱਝ ਨਹੀਂ ਹੈ
ਬਠਿੰਡਾ, 3 ਦਸੰਬਰ: ਬੀਤੇ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਕਰਨ ਦੇ ਮਮਲੇ ਵਿਚ ਸੁਣਾਏ ਗਏ ਫੈਸਲੇ ਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਰਦੂਲਗੜ੍ਹ ਹਲਕੇ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਸਲਾਘਾ ਕਰਦਿਆਂ ਇਸਦਾ ਸਵਾਗਤ ਕੀਤਾ ਹੈ। ਮੰਗਲਵਾਰ ਨੂੰ ਇਸ ਫੈਸਲੇ ‘ਤੇ ਪ੍ਰਤੀਕ੍ਰਮ ਦੇਣ ਲਈ ਵਿਸ਼ੇਸ ਤੌਰ ‘ਤੇ ਬਠਿੰਡਾ ਪ੍ਰੈਸ ਕਲੱਬ ਪੁੱਜੇ ਸ: ਮੋਫ਼ਰ ਨੇ ਕਿਹਾ ਕਿ ‘‘ ਇਸ ਫੈਸਲੇ ਤੋਂ ਪੂਰੀ ਸਿੱਖ ਕੌਮ ਨੂੰ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਮਹਾਨ ਹੈ ਅਤੇ ਸਿੱਖੀ ਵਿਚ ਧਰਮ ਤੋਂ ਉਪਰ ਕੁੱਝ ਨਹੀਂ ਹੈ। ’’

ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਸ਼੍ਰੀ ਦਰਬਾਰ ਸਾਹਿਬ ਦੇ ਜਨਤਕ ਪਖਾਨਿਆ ਦੀ ਸਫ਼ਾਈ ਕਰਦੇ ਨਜ਼ਰ ਆਏ ਅਕਾਲੀ ਆਗੂ

ਇਸ ਮੌਕੇ ਉਨ੍ਹਾਂ ਇਹ ਵੀ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਾਂ ਵਿਚੋਂ ਨਿਕਲੀ ਹੋਈ ਇਤਿਹਾਸਕ ਜਥੈਬੰਦੀ ਹੈ, ਜਿਹੜੀ ਖ਼ਤਮ ਨਹੀਂ ਹੋ ਸਕਦੀ, ਹਾਲਾਕਿ ਲੀਡਰ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਇਹ ਪੁਰਉਮੀਦ ਜਾਗੀ ਹੈ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰਨਾਂ ਸਿੱਖ ਸੰਸਥਾਵਾਂ ਤੋਂ ਇਲਾਵਾ ਹਰ ਸਿੱਖ ਸਿੱਖ ਪਰੰਪਰਾਂ ਦੇ ਮੁਤਾਬਕ ਕੰਮ ਕਰਦਾ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਕੈਨੇਡਾ ਤੋਂ ਰੋਮੀ ਸਿੱਧੂ ਅਤੇ ਸਾਬਕਾ ਏਡੀਸੀ ਐ.ਐਸ.ਸਰਾ ਵੀ ਮੌਜੂਦ ਰਹੇ।

 

Exit mobile version