ਚੰਡੀਗੜ੍ਹ, 16 ਦਸੰਬਰ: Chandigarh News: ਦੋ ਦਿਨ ਪਹਿਲਾਂ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਵਿਖੇ ਨਾਮਵਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦੇ ਹੋਏ ਸੈਕਟਰ 34 ਵਿਚ ਹੋਏ ਸੋਅ ਦੌਰਾਨ ਚੋਰਾਂ ਨੂੰ ਖ਼ੂਬ ਮੌਜਾਂ ਲੱਗੀਆਂ। ਇਸ ਸ਼ੋਅ ਦੇ ਦੌਰਾਨ ਦਰਸ਼ਕਾਂ ਦੇ 150 ਤੋਂ ਵੱਧ ਮੋਬਾਇਲ ਫ਼ੋਨ ਚੋਰੀ ਹੋ ਗਏ। ਜਦੋਂਕਿ ਪਰਸਾਂ ਅਤੇ ਹੋਰ ਸਮਾਨ ਦੀ ਗਿਣਤੀ ਅਲੱਗ ਤੋਂ ਹੈ। ਇਲਾਕੇ ਦੇ ਥਾਣੇ ਵਿਚ ਹੀ ਮੋਬਾਇਲ ਫ਼ੋਨ ਚੋਰੀ ਹੋਣ ਦੀਆਂ ਸਵਾ ਦੇ ਕਰੀਬ ਸਿਕਾਇਤਾਂ ਪੁਲਿਸ ਨੂੰ ਮਿਲੀਆਂ ਹਨ। ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਸੈਕਟਰ 34 ਦੇ ਥਾਣੇ ਵਿਚ ਮੋਬਾਇਲ ਤੇ ਪਰਸ ਚੋਰੀ ਦੀਆਂ ਸਿਕਾਇਤਾਂ ’ਤੇ ਢੇਰ ਲੱਗ ਗਏ ਹਨ। ਇਸਤੋਂ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਦੇ ਸੋਅ ਦੌਰਾਨ ਵੀ 100 ਤੋਂ ਵੱਧ ਮੋਬਾਇਲ ਤੇ ਪਰਸ ਚੋਰੀ ਹੋਣ ਦੀਆਂ ਸਿਕਾਇਤਾਂ ਆਈਆਂ ਸਨ।
ਇਹ ਵੀ ਪੜ੍ਹੋ Kisan andolan 2024: ਦੇਸ ਭਰ ’ਚ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ, ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ21ਵੇਂ ਦਿਨ ’ਚ ਦਾਖ਼ਲ
ਦਿਲਜੀਤ ਦਾ ਸ਼ੋਅ ਦੇਖਣ ਆਏ ਲੋਕਾਂ ਨੇ ਇਸ ਗੱਲ ’ਤੇ ਹੈਰਾਨੀ ਵੀ ਜ਼ਾਹਰ ਕੀਤੀ ਕਿ ‘‘ਹਜ਼ਾਰਾਂ ਰੁਪਏ ਦੀਆਂ ਟਿਕਟਾਂ ਖ਼ਰੀਦਣ ਤੋਂ ਬਾਅਦ ਚੋਰਾਂ ਨੇ ਇਹ ਕੰਮ ਕੀਤਾ ਜਾਂ ਫ਼ਿਰ ਦਾਖ਼ਲਿਆਂ ਲਈ ਬਣਾਏ ਗੇਟਾਂ ’ਤੇ ਹੀ ਇਹ ਕੰਮ ਕਰ ਦਿੱਤਾ। ’’ ਇਸਦੇ ਇਲਾਵਾ ਪੁਲਿਸ ਉਪਰ ਵੀ ਇੰਨ੍ਹਾਂ ਨੇ ਨਰਾਜ਼ਗੀ ਜਤਾਈ ਹੈ ਕਿ ਜਦ ਕਰਨ ਔਜਲਾ ਦੇ ਸੋੋਅ ਦੌਰਾਨ ਚੋਰਾਂ ਦੀ ਇਸ ਕਰਤੂਤ ਦਾ ਪਤਾ ਲੱਗ ਗਿਆ ਸੀ ਤਾਂ ਪੁਲਿਸ ਨੂੰ ਇਸ ਵਾਰ ਖ਼ਾਸ ਖਿਆਲ ਰੱਖਣਾ ਚਾਹੀਦਾ ਸੀ। ਬਹਰਹਾਲ ਪੁਲਿਸ ਵੱਲੋਂ ਸਿਕਾਇਤਾਂ ਮਿਲਣ ਤੋਂ ਬਾਅਦ ਤਕਨੀਕੀ ਸਹਾਇਤਾਂ ਦੇ ਨਾਲ ਚੋਰੀ ਹੋਏ ਮੋਬਾਇਲ ਫ਼ੋਨਾਂ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਨੌਜਵਾਨਾਂ ਵਿਚ ਦਿਲਜੀਤ ਦੋਸਾਂਝ ਦੇ ਸੋਅ ਨੂੰ ਲੈ ਕੇ ਕਾਫ਼ੀ ਕਰੇਜ਼ ਦੇਖਣ ਨੂੰ ਮਿਲ ਰਿਹਾ ਸੀ ਤੇ ਕਈਆਂ ਨੇ ਤਾਂ ਮੀਡੀਆ ਸਾਹਮਣੇ ਨਕਲੀ ਟਿਕਟਾਂ ਦੇ ਨਾਂ ’ਤੇ ਠੱਗੀ ਵੱਜਣ ਦਾ ਵੀ ਦੋਸ਼ ਲਗਾਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK