Site icon Punjabi Khabarsaar

ਚਿੱਟੇ ਦੀ ਲੱਤ: ਇੱਕ ਹੀ ਪਿੰਡ ਵਿਚ ਦੋ ਨੌਜਵਾਨਾਂ ਦੇ ਘਰ ਵਿਛੇ ਸੱਥਰ

ਅੰਮ੍ਰਿਤਸਰ, 1 ਦਸੰਬਰ: ਪੰਜਾਬ ਵਿਚ ਹਜ਼ਾਰਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਬਣੇ ਚਿੱਟੇ ਦੀ ਲੱਤ ਨੇ ਹੁਣ ਮੁੜ ਇੱਕ ਹੀ ਪਿੰਡ ਦੋ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ। ਜ਼ਿਲ੍ਹੇ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਇਹ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਦੋ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋਣ ਦੀ ਇਹ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਸਰਬਜੀਤ ਸਿੰਘ ਉਰਫ਼ ਸਾਥੀ ਅਤੇ ਸ਼ਮਸੇਰ ਸਿੰਘ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ Maharashtra News CM: ਪੈਲੇਸ ਬੁੱਕ, ਬਰਾਤੀ ਤਿਆਰ ਪਰ ਲਾੜੇ ਦੀ ਖ਼ੋਜ ਜਾਰੀ!

ਇੰਨ੍ਹਾਂ ਵਿਚੋਂ ਸਰਬਜੀਤ ਸਿੰਘ ਇੱਕ ਕਿਸਾਨ ਪ੍ਰਵਾਰ ਨਾਲ ਸਬੰਧਤ ਸੀ, ਜਿਸਦਾ ਪਿਤਾ ਪੰਜਾਬ ਰੋਡਵੇਜ਼ ਵਿਚੋਂ ਸੇਵਾਮੁਕਤ ਹੋਇਆ ਸੀ ਜਦੋਂਕਿ ਸ਼ਮਸੇਰ ਸਿੰਘ ਮਜਦੂਰ ਪ੍ਰਵਾਰ ਨਾਲ ਤਾਲੁਕਾਤ ਰੱਖਦਾ ਹੈ। ਦੋਨਾਂ ਨੌਜਵਾਨਾਂ ਦੀ ਨਸ਼ੇ ਕਾਰਨ ਹਾਲਾਤ ਵਿਗੜਣ ਦੇ ਚੱਲਦੇ ਉਨ੍ਹਾਂ ਨੂੰ ਵੱਖੋ-ਵੱਖਰੇ ਹਸਪਤਾਲਾਂ ਵਿਚ ਵੀ ਦਾਖ਼ਲ ਕਰਵਾਇਆ ਗਿਆ ਸੀ ਪ੍ਰੰਤੂ ਉਹ ਬਚ ਨਹੀਂ ਪਾਏ। ਨਸ਼ੇ ਕਾਰਨ ਹੋਈਆਂ ਇੰਨ੍ਹਾਂ ਮੌਤਾਂ ਦੇ ਚੱਲਦੇ ਪਿੰਡ ਵਿਚ ਸੋਗ ਤੇ ਗੁੱਸੇ ਦੀ ਲਹਿਰ ਹੈ।

 

Exit mobile version