28 Views
ਨਵੀਂ ਦਿੱਲੀ, 26 ਜਨਵਰੀ: ਪੰਜਾਬ ਦੀ ਮਸ਼ਹੂਰ ਪੰਜਾਬੀ ਫ਼ਿਲਮੀ ਤੇ ਥੀਏਟਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ੍ਰੀ ਅਵਾਰਡ ਮਿਲੇਗਾ। ਦਹਾਕਿਆਂ ਤੋਂ ਕਲਾ ਜਗਤ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਦੇ ਬਦਲੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨ ਕਰਨ ਦਾ ਫੈਸਲਾ ਲਿਆ ਹੈ। ਕਰੀਬ 80 ਸਾਲਾਂ ਇਹ ਅਦਾਕਾਰਾ ਮਾਨਸਾ ਇਲਾਕੇ ਦੇ ਪਿੰਡ ਖੀਵਾ ਕਲਾਂ ਦੀ ਜੰਮਪਲ ਹੈ।
ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !
ਨਿਰਮਲ ਰਿਸ਼ੀ ਨੂੰ ਮੌਜੂਦਾ ਪੰਜਾਬੀ ਫ਼ਿਲਮੀ ਦੁਨੀਆ ਦੀ ਜਿੰਦਜਾਨ ਮੰਨਿਆ ਜਾਂਦਾ ਹੈ ਕਿਉਂਕਿ ਥੀਏਟਰ ਨਾਲ ਦਹਾਕਿਆਂ ਤੱਕ ਜੁੜੀ ਰਹੀ ਇਹ ਮਹਿਲਾ ਅਦਾਕਾਰਾ ਜਿਸ ਵੀ ਫ਼ਿਲਮ ਦਾ ਹਿੱਸਾ ਹੁੰਦੀ ਹੈ, ਉਸਦੇ ਵਿੱਚ ਆਪਣੀ ਦਮਦਾਰ ਕਿਰਦਾਰ ਨਾਲ ਜਾਨ ਨਾ ਦਿੰਦੀ ਹੈ, ਜਿਸਦੇ ਚੱਲਦੇ ਇੰਨੇਂ ਸਾਲਾਂ ਤੋਂ ਉਹ ਦਰਸ਼ਕਾਂ ਦੇ ਦਿਲਾਂ ਉਪਰ ਰਾਜ਼ ਕਰ ਰਹੀ ਹੈ। ਉਨ੍ਹਾਂ ਨੂੰ ਸਭ ਤੋਂ ਵਧ ਪ੍ਰਸਿੱਧੀ ਫਿਲਮ ਲੌਂਗ ਦਾ ਲਿਸ਼ਕਾਰਾ ਵਿਚ ਗੁਲਾਬੋ ਮਾਸੀ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਸੀ।