ਲੁਧਿਆਣਾ, 18 ਦਸੰਬਰ: ਪੰਜਾਬ ਦੀ ਉਦਯੋਗਿਕ ਹੱਬ ਮੰਨੇ ਜਾਂਦੇ ਸ਼ਹਿਰ ਲੁਧਿਆਣਾ ਵਿਚ ਇੱਕ ਸੀਨੀਅਰ ਪੁਲਿਸ ਅਫ਼ਸਰ ਨੂੰ ਫ਼ਸਾਉਣ ਦੇ ਲਈ ਤਾਣਾ-ਬਾਣਾ ਬੁਣਦੇ ਇੱਕ ਬਿਲਡਰ ਪਿਊ-ਪੁੱਤ ਖ਼ੁਦ ਹੀ ਪੁਲਿਸ ਦੇ ਅੜਿੱਕੇ ਚੜ ਗਏ ਹਨ। ਘਟਨਾ ਦੀ ਚਾਰ-ਚੁਫ਼ੇਰੇ ਚਰਚਾ ਹੈ। ਇਹ ਕਿਸੇ ਕੇਸ ’ਚ ਤਾਜ਼ਾ ਜਾਣਕਾਰੀ ਲਈ ਉਕਤ ਪੁਲਿਸ ਅਫ਼ਸਰ ਨਾਲ ਮਿਲਣ ਗਏ ਸਨ ਤੇ ਜਾਂਦੇ ਸਮੇਂ ਆਪਣੇ ਕੋਲ ਗੁਪਤ ਕੈਮਰਾ ਤੇ ਰਿਕਾਡਿੰਗ ਮਸ਼ੀਨ ਲੈ ਗਏ। ਜਦ ਇੰਨ੍ਹਾਂ ਵੱਲੋਂ ਵਾਰ ਵਾਰ ਪੁਲਿਸ ਅਫ਼ਸਰ ਨੂੰ ਪੈਮੇਂਟ ਸਬਦ ਦੀ ਵਰਤੋਂ ਕੀਤੀ ਗਈ ਤਾਂ ਅੱਗਿਓ ਤੇਜ-ਤਰਾਰ ਪੁਲਿਸ ਨੂੰ ਵੀ ਕੋਈ ਅਣਹੋਣੀ ਵਾਪਰਨ ਦੀ ਭਿਣਕ ਪੈ ਗਈ।
ਇਹ ਵੀ ਪੜ੍ਹੋ ਰੇਲ ਸਫ਼ਰ ਕਰਨ ਵਾਲੇ ਹੋਣ ਸਾਵਧਾਨ, ਪੰਜਾਬ ’ਚ ਅੱਜ ਇੰਨ੍ਹਾਂ 18 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ
ਜਿਸਤੋਂ ਬਾਅਦ ਦਫ਼ਤਰ ਪੁੱਜੇ ਇੰਨ੍ਹਾਂ ਪਿਊ-ਪੁੱਤਰਾਂ ਦੀ ਤਲਾਸੀ ਲਈ ਗਈ ਤਾਂ ਗੁਪਤ ਕੈਮਰਾ ਤੇ ਰਿਕਾਡਿੰਗ ਮਸ਼ੀਨ ਨਿਕਲੀ, ਜਿਸਦੇ ਵਿਚ ਪੁਲਿਸ ਅਫ਼ਸਰ ਨਾਲ ਹੋਈ ਸਾਰੀ ਗੱਲਬਾਤ ਰਿਕਾਰਡ ਸੀ। ਫ਼ਿਲਹਾਲ ਮੌਕੇ ’ਤੇ ਹੀ ਕਾਬੂ ਕਰਕੇ ਇਸ ਪਿਊ-ਪੁੱਤ ਦੀ ਜੋੜੀ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣੇ ਦੀ ਮੁਖੀ ਇੰਸਪੈਕਟਰ ਬਲਵਿੰਦਰ ਕੌਰ ਨੇ ਮੀਡੀਆ ਨੂੰ ਦਸਿਆ ਕਿ ਮੁਲਜਮਾਂ ਵਿਰੁਧ ਭਾਰਤੀ ਦੰਡਾਵਲੀ ਐਕਟ 1988 ਦੀ ਧਾਰਾ 8 ਦੇ ਨਾਲ-ਨਾਲ ਬੀਐਨਐਸ ਦੀ ਧਾਰਾ 308 (2) (ਜਬਰਦਸਤੀ) ਅਤੇ 61 (2) (ਅਪਰਾਧਿਕ ਧਮਕੀ) ਦੇ ਤਹਿਤ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਮੁਲਜਮਾਂ ਦੀ ਪਹਿਚਾਣ ਸ਼ਹਿਰ ਦੇ ਨਾਮੀ ਬਿਲਡਰ ਆਕਾਸ਼ ਗੁਪਤਾ ਅਤੇ ਉਸ ਦੇ ਪਿਤਾ ਵਿਜੇ ਗੁਪਤਾ ਵਜੋਂ ਹੋਈ ਹੈ। ਇਹ ਵੀ ਦਸਿਆ ਜਾ ਰਿਹਾ ਕਿ ਵਿਜੇ ਗੁਪਤਾ ਖ਼ੁਦ ਵੀ ਇੱਕ ਸੇਵਾਮੁਕਤ ਸਰਕਾਰੀ ਮੁਲਾਜ਼ਮ ਹੈ। ਇੰਸਪੈਕਟਰ ਬਲਵਿੰਦਰ ਕੌਰ ਮੁਤਾਬਕ ਇੱਕ ਜਾਅਲਸ਼ਾਜੀ ਦੀ ਸਿਕਾਇਤ ਦੇ ਮਾਮਲੇ ਵਿਚ ਉਕਤ ਦੋਨੋਂ ਮੁਲਜਮ ਏ.ਡੀ.ਸੀ.ਪੀ. ਰਮਨਦੀਪ ਭੁੱਲਰ ਦੇ ਕੋਲ ਦਫ਼ਤਰ ਵਿਚ ਗਏ ਸਨ। ਇਸ ਦੌਰਾਨ ਇੰਨ੍ਹਾਂ ਇਹ ਕਾਰਾ ਕੀਤਾ। ਮੁਲਜਮਾਂ ਕੋਲੋਂ ਇੱਕ ਲੱਖ ਰੁਪਇਆ ਨਗਦ ਵੀ ਬਰਾਮਦ ਹੋਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK