ਸਿਰਸਾ, 20 ਦਸੰਬਰ: ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮ ਆਗੂ ਪ੍ਰਕਾਸ਼ ਚੌਟਾਲਾ ਨਹੀਂ ਰਹੇ ਹਨ। 89 ਸਾਲਾਂ ਦੀ ਉਮਰ ‘ਚ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਦੁਪਹਿਰ 12 ਵਜੇ ਗੁਰੂ ਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਪਿਛਲੇ ਦੋ ਤਿੰਨ ਸਾਲਾਂ ਤੋਂ ਇਸੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਪਿਛਲੇ ਲੰਬੇ ਸਮੇਂ ਤੋਂ ਉਹਨਾਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਥੋੜਾ ਘੱਟ ਕੀਤਾ ਹੋਇਆ ਸੀ। ਉਹਨਾਂ ਦੇ ਪਿੱਛੇ ਦੋ ਪੁੱਤਰਾਂ ਅਜੇ ਸਿੰਘ ਚੌਟਾਲਾ ਅਤੇ ਅਭੇ ਸਿੰਘ ਚੌਟਾਲਾ ਤੋਂ ਇਲਾਵਾ ਚਾਰ ਪੋਤਰੇ ਅਤੇ ਹੋਰ ਹਰਿਆ ਭਰਿਆ ਪਰਿਵਾਰ ਹੈ।