👉ਮੁਢਲੀ ਜਾਂਚ ਮੁਤਾਬਕ ਚੱਲ ਰਿਹਾ ਸੀ ਪ੍ਰਵਾਰਕ ਵਿਵਾਦ
ਬਠਿੰਡਾ, 20 ਦਸੰਬਰ: Bathinda News: ਸਥਾਨਕ ਸ਼ਹਿਰ ਦੇ ਵਿਚ ਸ਼ੁੱਕਰਵਾਰ ਦੇਰ ਸ਼ਾਮ ਸਥਾਨਕ ਮੁਲਤਾਨੀਆ ਰੋਡ ’ਤੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਥਾਣੇਦਾਰ ਦਾ ਅਗਿਆਤ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਓਮ ਪ੍ਰਕਾਸ਼ ਕੁੱਝ ਸਾਲ ਪਹਿਲਾਂ ਬਠਿੰਡਾ ਪੁਲਿਸ ਵਿਚੋਂ ਸੇਵਾਮੁਕਤ ਹੋਇਆ ਸੀ। ਸੂਚਨਾ ਮੁਤਾਬਕ ਉਹ ਬੀੜ ਰੋਡ ’ਤੇ ਰਹਿ ਰਿਹਾ ਸੀ।
ਇਹ ਵੀ ਪੜ੍ਹੋ ਨਗਰ ਨਿਗਮ ਤੇ ਕੋਂਸਲ ਚੋਣਾਂ: ਸਿਆਸੀ ਪਾਰਟੀਆਂ ਤੇ ਵਰਕਰਾਂ ਸਹਿਤ ਕੋਈ ਵੀ ਪੋਲਿੰਗ ਬੂਥਾਂ ਦੇ ਬਾਹਰ ਕਰ ਸਕਦਾ ਹੈ ਵੀਡੀਓਗ੍ਰਾਫੀ
ਮੁਢਲੀ ਜਾਂਚ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਉਸਦੇ ਪ੍ਰਵਾਰਕ ਵਿਵਾਦ ਕਾਰਨ ਵਾਪਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਓਮ ਪ੍ਰਕਾਸ਼ ਆਪਣੀ ਇੱਕ ਰਿਸਤੇ ਵਿਚ ਲੱਗਦੀ ਭਰਜਾਈ ਦੇ ਘਰ ਰਹਿੰਦਾ ਸੀ। ਘਟਨਾ ਸਮੇਂ ਮ੍ਰਿਤਕ ਐਕਟਿਵਾ ਉਪਰ ਸਵਾਰ ਹੋ ਕੇ ਦੁਕਾਨ ’ਤੇ ਦੁੱਧ ਲੈਣ ਆਇਆ ਸੀ। ਹਾਲਾਂਕਿ ਜਾਂਚ ਜਾਰੀ ਹੈ ਪ੍ਰੰਤੂ ਡੀਡੀ ਮਿੱਤਲ ਟਾਵਰ ਦੇ ਐਨ ਨਜਦੀਕ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK