ਬਠਿੰਡਾ, 14 ਦਸੰਬਰ: Bathinda News: ਐਸਐਸਪੀ ਸ੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ (ਸਿਟੀ) ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ (ਦਿਹਾਤੀ) ਸ੍ਰੀਮਤੀ ਹਿਨਾ ਗੁਪਤਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਲੁੱਟ ਖੋਹ ਦੇ ਇੱਕ ਮਾਮਲੇ ਵਿਚ ਕਾਰਵਾਈ ਕਰਦਿਆਂ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਖੋਹ ਕੀਤੀ 2000 ਰੁਪਏ ਅਤੇ ਵਾਰਦਾਤ ਵਿੱਚ ਵਰਤੀ ਹੋਡਾ ਸਿਟੀ ਕਾਰ, 02 ਗੰਡਾਸੇ, ਦੋ ਕ੍ਰਿਪਾਨਾ ਬ੍ਰਾਮਦ ਕਰਵਾਈਆ ਹਨ।
ਇਹ ਵੀ ਪੜ੍ਹੋ ਬੀਬੀ ਜੰਗੀਰ ਕੌਰ ਨੂੰ ਮੰਦਾ ਬੋਲ ਕੇ ਬੁਰੇ ਫ਼ਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ, ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ 12 ਦਸੰਬਰ ਨੂੰ ਮੁਦਈ ਰਾਮਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬਾਜਕ ਆਪਣੇ ਚਾਚੇ ਦੇ ਲੜਕੇ ਗਗਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਦੇ ਨਾਲ ਨਿੱਜੀ ਕੰਮ ਕਾਰ ਦੇ ਸਬੰਧ ਵਿੱਚ ਆਪਣੀ ਕਾਰ ਰਾਹੀਂ ਬਠਿੰਡਾ ਸ਼ਹਿਰ ਵਿਖੇ ਗਏ ਸਨ। ਇਸ ਦੌਰਾਨ ਜਦ ਉਹ ਪਿੰਡ ਨੰਦਗੜ ਤੋ ਬਾਜਕ ਨੂੰ ਜਾ ਰਹੇ ਸਨ ਤਾਂ ਸ਼ਾਮ ਕਰੀਬ ਸਵਾ ਚਾਰ ਵਜੇਂ ਬੱਸ ਸਟੈਂਡ ਨੰਦਗੜ ਤੋ ਕ੍ਰੀਬ 100-200 ਮੀਟਰ ਦੀ ਦੂਰੀ ’ਤੇ ਉਹਨਾ ਦੀ ਕਾਰ ਦੇ ਅੱਗੇ ਇੱਕ ਹਾਂਡਾਂ ਸਿਟੀ ਕਾਰ ਅੱਗੇ ਲੱਗ ਗਈ। ਇਸ ਕਾਰ ਵਿਚ 4 ਵਿਅਕਤੀ ਬੈਠੇ ਸਨ, ਜਿਹਨਾਂ ਨੇ ਮੁਦਈ ਦੀ ਕਾਰ ਨੂੰ ਘੇਰ ਕੇ ਰੋਕ ਲਿਆ ਅਤੇ ਰਾਮਪਾਲ ਸਿੰਘ ਦੇ ਸੱਟਾ ਮਾਰੀਆ ਤੇ ਉਸਦੇ ਪਰਸ ਵਿੱਚੋ 2000/- ਰੁਪਏ ਖੋਹ ਲਏ।
ਇਹ ਵੀ ਪੜ੍ਹੋ ਕਿਸਾਨਾਂ ’ਤੇ ਹਰਿਆਣਾ ਪੁਲਿਸ ਨੇ ਮੁੜ ਸੁੱਟੇ ਅੱਥਰੂ ਗੈਸ ਦੇ ਗੋਲੇ, ਮਾਰੀਆਂ ਪਾਣੀ ਦੀਆਂ ਵੁਛਾੜਾਂ
ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ 309(4)/126(2)/ 324(2)/3(5) ਬੀਐਨਐਸ ਥਾਣਾ ਨੰਦਗੜ੍ਹ ਦੇ ਵਿਚ ਹਰਮੇਸ਼ ਸਿੰਘ, ਹਰਜੀਤ ਸਿੰਘ ਵਾਸੀਆਨ ਦੁੱਨੇਵਾਲਾ, ਗਗਨਦੀਪ ਸਿੰਘ ਵਾਸੀ ਮਹਿਤਾ, ਬਲਜਿੰਦਰ ਸਿੰਘ ਵਾਸੀ ਸ਼ੇਰਗੜ੍ਹ ਵਿਰੁਧ ਦਰਜ਼ ਕੀਤਾ ਗਿਆ। ਇਸਤੋਂ ਬਾਅਦ ਇੰਨ੍ਹਾਂ ਮੁਲਜਮਾਂ ਨੂੰ ਕਾਬੂ ਕਰਦਿਆਂ ਇੰਨਾਂ ਕੋਲੋਂ ਖੋਹ ਕੀਤੇ 2000 ਰੂਪੈ ਅਤੇ ਵਾਰਦਾਤ ਸਮੇ ਵਰਤੀ ਗਈ ਕਾਰ ਹੋਡਾ ਸਿਟੀ ਰੰਗ ਕਾਲਾ ਅਤੇ 02 ਗੰਡਾਸੇ ਤੇ ਦੋ ਕ੍ਰਿਪਾਨਾ ਬ੍ਰਾਮਦ ਕਰਵਾਏ ਜਾ ਚੁੱਕੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਮੰਨਿਅ ਕਿ ਉਹ ਨਸੇ ਰਕਨੇ ਦੇ ਆਦੀ ਹਨ ਅਤੇ ਨਸੇ ਦੀ ਪੂਰਤੀ ਲਈ ਹੀ ਲੁੱਟਾਂ ਖੋਹਦੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK