Site icon Punjabi Khabarsaar

ਪੰਚਾਂ ਨੂੰ ਸਹੁੰ ਚੁਕਾਉਣ ਲਈ ਸਰਕਾਰ ਨੇ ਮੰਤਰੀਆਂ ਦੀ ਲਗਾਈ ਡਿਊਟੀ

205 Views

ਚੰਡੀਗੜ੍ਹ, 14 ਅਕਤੂਬਰ:ਪਿਛਲੇ ਦਿਨੀਂ ਸਰਪੰਚਾਂ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਸਹੁੰ ਚੁਕਾਉਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ ’ਤੇ 19 ਨਵੰਬਰ ਨੂੰ ਪੰਚਾਂ ਨੂੰ ਰੱਖੇ ਸਹੁੰ ਚੁਕਾੳਣ ਦੇ ਸਮਾਗਮਾਂ ਵਿਚ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਵਿਚ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਰੱਖੇ ਸਮਾਗਮ ਵਿਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋਜ਼ਿਮਨੀ ਚੋਣਾਂ: ਪੰਜਾਬ ਸਰਕਾਰ ਵੱਲੋਂ 20 ਨਵੰਬਰ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸਥਾਨਕ ਛੁੱਟੀ ਦਾ ਐਲਾਨ

ਸੂਚਨਾ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਆਪਣੇ ਜੱਦੀ ਜ਼ਿਲ੍ਹੇ ਫ਼ਰੀਦਕੋਟ ਵਿਚ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ। ਜਦੋਂਕਿ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਅਜਿਹੇ ਇਕਲੌਤੇ ਮੰਤਰੀ ਹਨ, ਜਿੰਨਾਂ ਨੂੰ ਦੋ ਜ਼ਿਲ੍ਹੇ ਬਠਿੰਡਾ ਅਤੇ ਮਾਨਸਾ ਵਿਚ ਇਹ ਜਿੰਮੇਵਾਰੀ ਸੌਪੀ ਗਈ ਹੈ। ਇਸੇ ਤਰ੍ਹਾਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਸ਼ਹੀਦ ਭਗਤ ਸਿੰਘ ਨਗਰ, ਅਮਨ ਅਰੋੜਾ ਮੋਗਾ, ਬਲਜੀਤ ਕੌਰ ਫਾਜਲਿਕਾ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ,

ਇਹ ਵੀ ਪੜ੍ਹੋ100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗੀ ਅਤਿ ਆਧੁਨਿਕ ਸੁਰੱਖਿਆ ਜੇਲ੍ਹ: ਲਾਲਜੀਤ ਸਿੰਘ ਭੁੱਲਰ ਦਾ ਐਲਾਨ

ਡਾ ਬਲਵੀਰ ਸਿੰਘ ਪਟਿਆਲਾ, ਲਾਲ ਚੰਦ ਕਟਾਰੂਚੱਕ ਪਠਾਨਕੋਟ, ਲਾਲਜੀਤ ਸਿੰਘ ਭੁੱਲਰ ਤਰਨਤਾਰਨ, ਹਰਜੌਤ ਸਿੰਘ ਬੈਂਸ ਰੂਪਨਗਰ, ਹਰਭਜਨ ਸਿੰਘ ਈਟੀਓ ਐਸਏਐਸ ਨਗਰ, ਗੁਰਮੀਤ ਸਿੰਘ ਖੁੱਡੀਆ ਫ਼ਿਰੋਜਪੁਰ, ਡਾ ਰਵਜੋਤ ਸਿੰਘ ਕਪੂਰਥਲਾ, ਬਰਿੰਦਰ ਕੁਮਾਰ ਗੋਇਲ ਮਲੇਰਕੋਟਲ, ਹਰਦੀਪ ਸਿੰਘ ਮੁੰਡੀਆ ਲੁਧਿਆਣਾ ਅਤੇ ਤਰੁਣਪ੍ਰੀਤ ਸਿੰਘ ਸੌਂਧ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਮਹਿੰਦਰ ਭਗਤ ਦੀ ਜਿੰਮੇਵਾਰੀ ਜਲੰਧਰ ਜ਼ਿਲ੍ਹੇ ਵਿਚ ਲਗਾਈ ਗਈ ਹੈ।

 

 

Exit mobile version