Site icon Punjabi Khabarsaar

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਨੂੰ ਸੱਤਵੇਂ ਇਜਲਾਸ ਲਈ ਸੱਦਿਆ

29 Views

ਚੰਡੀਗੜ੍ਹ, 20 ਅਗਸਤ:ਭਾਰਤ ਦੇ ਸੰਵਿਧਾਨ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਨੂੰ ਸੋਮਵਾਰ, ਮਿਤੀ: 2 ਸਤੰਬਰ, 2024 ਨੂੰ ਬਾਅਦ ਦੁਪਹਿਰ 2.00 ਵਜੇ ਚੰਡੀਗੜ੍ਹ ਵਿਖੇ, ਇਸਦੇ ਸੱਤਵੇਂ ਇਜਲਾਸ ਲਈ ਸੱਦਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੇ ਕਲਾਜ਼ (1) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਇਸ ਇਜਲਾਸ ਲਈ ਬੁਲਾਇਆ ਗਿਆ ਹੈ।

 

Exit mobile version